post

Jasbeer Singh

(Chief Editor)

Sports

ਬੀ. ਸੀ. ਸੀ. ਆਈ. ਨੇ ਸ਼੍ਰੇਅਸ ਅਈਅਰ ਨੂੰ ਲਗਾਇਆ 24 ਲੱਖ ਦਾ ਜੁਰਮਾਨਾ

post-img

ਬੀ. ਸੀ. ਸੀ. ਆਈ. ਨੇ ਸ਼੍ਰੇਅਸ ਅਈਅਰ ਨੂੰ ਲਗਾਇਆ 24 ਲੱਖ ਦਾ ਜੁਰਮਾਨਾ ਚੇਨਈ, 4 ਅਪ੍ਰੈਲ 2026 : ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵਲੋਂ ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ਨੂੰ ਹੁਣ ਦੂਸਰੀ ਵਾਰ ਲਗਾਏ ਗਏ ਜੁਰਮਾਨੇ ਤਹਿਤ 24 ਲੱਖ ਦਾ ਜੁਰਮਾਨਾ ਲਗਾਇਆ ਗਿਆ ਹੈ। ਕਿਊਂ ਲਗਾਇਆ ਗਿਆ ਹੈ ਇਹ ਜੁੁਰਮਾਨਾ ਮਿਲੀ ਜਾਣਕਾਰੀ ਅਨੁਸਾਰ ਜੋ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਵਲੋਂ ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ਨੂੰ ਦੂਸਰੀ ਵਾਰ 24 ਲੱਖ ਦਾ ਜੁਰਮਾਨਾ ਲਗਾਇਆ ਗਿਆ ਹੈ ਦਾ ਕਾਰਨ ਇਸ ਸੀਜਨ ਵਿਚ ਉਨ੍ਹਾਂ ਦੀ ਟੀਮ ਵਲੋਂ ਦੂਸਰੀ ਵਾਰ ‘ਸਲੋਅ ਓਵਰ-ਰੇਟ’ ਦੇ ਨਿਯਮਾਂ ਦੀ ਉਲੰਘਣਾਂ ਕਰਨਾ ਹੈ। ਪਹਿਲਾਂ ਵੀ ਲਗਾਇਆ ਗਿਆ ਸੀ ਜੁਰਮਾਨਾ ਦੱਸਣਯੋਗ ਹੈ ਕਿ ਲੰਘੇ ਕੁੱਝ ਦਿਨ ਪਹਿਲਾਂ ਵੀ ‘ਸਲੋਅ ਓਵਰ-ਰੇਟ’ ਦੇ ਨਿਯਮਾਂ ਦੀ ਉਲੰਘਣਾਂ ਕਰਨ ਤੇ ਸ਼੍ਰੇਅਸ ਅਈਅਰ ਨੂੰ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸੀ । ਦੇਖਣ ਵਾਲੀ ਗੱਲ ਹੈ ਕਿ ਬੀ. ਸੀ. ਸੀ. ਆਈ. ਵਲੋਂ ਬਣਾਏ ਗਏ ਨਿਯਮਾਂ ਤਹਿਤ ਹੁਣ ਖਿਡਾਰੀ ਦੇ ਮੈਚ ਦਾ ਬੈਨ ਨਹੀਂ ਲਗਾਇਆ ਜਾਂਦਾ ਬਲਕਿ ਉਸ ਤੇ ਜੁਰਮਾਨਾ ਲਗਾ ਦਿੱਤਾ ਜਾਂਦਾ ਹੈ ਕਿਉਂਕਿ ਬੈਨ ਲਗਾਉਣ ਦੀ ਥਾਂ ਜੁੁਰਮਾਨੇ ਦੀ ਰਾਸ਼ੀ ਵਿਚ ਵਾਧਾ ਕਰ ਦਿੱਤਾ ਗਿਆ ਹੈ।

Related Post

Instagram