post

Admin

(Chief Editor)

Crime

ਭਰਾ ਨੇ ਹੀ ਕਰ ਦਿੱਤਾ ਪਾਣੀ ਦੀ ਵਾਰੀ ਨੂੰ ਲੈ ਕੇ ਭਰਾ ਦਾ ਕਤਲ

post-img

ਭਰਾ ਨੇ ਹੀ ਕਰ ਦਿੱਤਾ ਪਾਣੀ ਦੀ ਵਾਰੀ ਨੂੰ ਲੈ ਕੇ ਭਰਾ ਦਾ ਕਤਲ ਕਰਤਾਰਪੁਰ, 28 ਮਈ 2026 : ਪੰਜਾਬ ਦੇ ਜਿਲਾ ਕਰਤਾਰਪੁਰ (District Kartarpur) ਅਧੀਨ ਪੈਂਦੇ ਪਿੰਡ ਦਿਆਲਪੁਰ ਵਿਖੇ ਭਰਾ ਨੇ ਹੀ ਪਾਣੀ ਦੀ ਵਾਰੀ ਨੂੰ ਲੈ ਕੇ ਭਰਾ ਦਾ ਕਤਲ (Murder) ਕਰ ਦਿੱਤਾ ਹੈ ।ਕੌਣ ਹੈ ਇਹ ਵਿਅਕਤੀ ਜਿਸਦਾ ਕਰ ਦਿੱਤਾ ਗਿਆ ਕਤਲ ਕਰਤਾਰਪੁਰ ਅਧੀਨ ਪੈਂਦੇ ਪਿੰਡ ਦਿਆਲਪੁਰ (Village Dayalpur) ਵਿਖੇ ਖੇਤਾਂ` ਵਿਚ ਪਾਣੀ ਦੀ ਵਾਰੀ ਨੂੰ ਲੈ ਕੇ ਹੋਏ ਮਾਮਲੀ ਝਗੜੇ ਕਾਰਨ ਵੱਡੇ ਭਰਾ ਵੱਲੋਂ ਆਪਣੇ ਹੀ ਛੋਟੇ ਭਰਾ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਥਾਣਾ ਮੁਖੀ ਇੰਸ. ਰਮਨਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਬਲਵਿੰਦਰ ਸਿੰਘ ਦੀ ਪਤਨੀ ਗੁਰਜੀਤ ਕੌਰ ਦੇ ਬਿਆਨਾਂ ਦੇ ਆਧਾਰ `ਤੇ ਬੀ. ਐੱਨ. ਐੱਸ. ਦੀ ਧਾਰਾ 105 ਤਹਿਤ ਮਾਮਲਾ ਦਰਜ (Case registered) ਕਰ ਲਿਆ ਗਿਆ ਹੈ ।ਕੀ ਦੱਸਿਆ ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਮ੍ਰਿਤਕ ਦੀ ਪਤਨੀ ਨੇ ਪੁਲਸ ਨੂੰ ਦਿੱਤੀ ਸਿ਼ਕਾਇਤ `ਚ ਗੁਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਪਿੰਡ ਵਿਚ ਸਾਂਝੀ ਮੋਟਰ ਹੈ ਅਤੇ ਅੱਜ ਸਵੇਰੇ ਕਰੀਬ 8 ਵਜੇ ਉਸ ਦੇ ਪਤੀ ਬਲਵਿੰਦਰ ਸਿੰਘ ਦੀ ਪਾਣੀ ਲਾਉਣ ਦੀ ਵਾਰੀ ਸੀ । ਜਦੋਂ ਬਲਵਿੰਦਰ ਸਿੰਘ ਨੇ ਮੋਟਰ ਚਲਾਈ ਤਾਂ ਉਥੇ ਪਹਿਲਾਂ ਤੋਂ ਮੌਜੂਦ ਉਸ ਦੇ ਜੇਠ ਤਲਵਿੰਦਰ ਸਿੰਘ ਨੇ ਉਸ ਨੂੰ ਪਾਣੀ ਲਾਉਣ ਤੋਂ ਰੋਕ ਦਿੱਤਾ ਅਤੇ ਨੱਕਾ ਆਪਣੇ ਖੇਤ ਵੱਲ ਮੋੜ ਲਿਆ। ਇਸ ਗੱਲ ਨੂੰ. ਲੈ ਕੇ ਦੋਵਾਂ ਭਰਾਵਾਂ ਵਿਚ. ਹੱਥੋਪਾਈ ਸ਼ੁਰੂ ਹੋ ਗਈ ।ਪੁਲਸ ਕਰ ਰਹੀ ਹੈ ਮੁਲਜਮ ਦੀ ਭਾਲ ਲਈ ਛਾਪੇਮਾਰੀਗੁਆਂਢੀ ਵੱਲੋਂ ਫ਼ੋਨ `ਤੇ ਮਿਲੀ ਸੂਚਨਾ ਤੋਂ ਬਾਅਦ ਜਦੋਂ ਗੁਰਜੀਤ ਕੌਰ ਖੇਤਾਂ `ਚ ਪਹੁੰਚੀ ਤਾਂ ਉਸ ਦਾ ਜੇਠ ਤਲਵਿੰਦਰ ਸਿੰਘ ਉਸ ਦੇ ਪਤੀ ਦੀ ਛਾਤੀ `ਤੇ ਬੈਠ ਕੇ ਬੇਰਹਿਮੀ ਨਾਲ ਮੁੱਕੇ ਮਾਰ ਰਿਹਾ ਸੀ । ਬਲਵਿੰਦਰ ਸਿੰਘ ਦਿਲ ਦਾ ਮਰੀਜ਼ ਸੀ ਅਤੇ ਉਸ ਦੇ ਸਟੰਟ ਪਿਆ ਹੋਇਆ ਸੀ, ਜਿਸ ਕਾਰਨ ਇਸ ਕੁੱਟਮਾਰ ਦੌਰਾਨ ਉਸ ਦੀ ਮੌਕੇ `ਤੇ ਹੀ ਮੌਤ ਹੋ ਗਈ । ਥਾਣਾ ਮੁਖੀ ਅਨੁਸਾਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਤਲਵਿੰਦਰ ਸਿੰਘ ਮੌਕੇ ਤੋਂ ਫ਼ਰਾਰ ਹੋ ਗਿਆ, ਜਿਸ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ।

Related Post

Instagram