post

Jasbeer Singh

(Chief Editor)

Punjab

ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਰੀਬ 11 ਕਰੋੜ 31 ਲੱਖ ਰੁਪਏ ਨਾਲ ਬਣਨ ਵਾਲੀਆਂ ਲਹਿਰਾਗਾਗਾ ਹਲਕੇ ਦੀਆਂ 13 ਸੜਕ

post-img

ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਰੀਬ 11 ਕਰੋੜ 31 ਲੱਖ ਰੁਪਏ ਨਾਲ ਬਣਨ ਵਾਲੀਆਂ ਲਹਿਰਾਗਾਗਾ ਹਲਕੇ ਦੀਆਂ 13 ਸੜਕ ਦੇ ਕੰਮ ਦੀ ਕਰਵਾਈ ਸ਼ੁਰੂਆਤ ਸੂਬੇ ਦੇ ਵਿਕਾਸ ਦੇ ਪਹੀਏ ਦੀ ਰਫ਼ਤਾਰ ਤੇਜ਼ ਰੱਖਣ ਲਈ ਸੜਕੀ ਢਾਂਚਾ ਮਜ਼ਬੂਤ ਕਰਨਾ ਜ਼ਰੂਰੀ ਕਿਹਾ; ਪਿੰਡਾਂ ਦੀਆਂ ਬਣ ਰਹੀਆਂ ਸੜਕਾਂ ਦੀ ਗੁਣਵੱਤਾ ਦਾ ਰੱਖਿਆ ਜਾਵੇਗਾ ਖ਼ਾਸ ਖ਼ਿਆਲ ਲਹਿਰਾਗਾਗਾ/ਮੂਨਕ, 11 ਅਕਤੂਬਰ 2025 : ਪੰਜਾਬ ਦੇ ਜਲ ਸਰੋਤ, ਖਨਣ ਤੇ ਜੀਓਲੌਜੀ ਅਤੇ ਜਲ ਤੇ ਭੂਮੀ ਰੱਖਿਆ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਲਗਾਤਾਰ ਦੂਜੇ ਦਿਨ ਲਹਿਰਾਗਾਗਾ ਹਲਕੇ ਦੀਆਂ ਕਰੀਬ 11 ਕਰੋੜ 31 ਲੱਖ ਰੁਪਏ ਨਾਲ ਬਣਨ ਵਾਲੀਆਂ 13 ਸੜਕਾਂ ਦੇ ਕੰਮ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਉਨ੍ਹਾਂ ਕਿਹਾ ਕਿ ਬਰਸਾਤਾਂ ਕਾਰਨ ਨੁਕਸਾਨੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਹਲਕੇ 'ਚ ਵੱਡੀ ਪੱਧਰ ’ਤੇ ਕੀਤਾ ਜਾ ਰਿਹਾ ਹੈ ਤੇ ਆਉਂਦੇ ਦਿਨਾਂ ਵਿੱਚ ਲਹਿਰਾਗਾਗਾ ਹਲਕੇ ਦੀਆਂ ਸਾਰੀਆਂ ਟੁੱਟੀਆਂ ਸੜਕਾਂ ਦਾ ਨਵੀਨੀਕਰਨ ਕਰ ਦਿੱਤਾ ਜਾਵੇਗਾ । ਅੱਜ ਕੈਬਨਿਟ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਵੱਲੋਂ 222.27 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਮਕਰੌੜ ਸਾਹਿਬ ਤੋਂ ਧਮਧਾਨ ਸਾਹਿਬ (ਲੰਬਾਈ 6.10 ਕਿ. ਮੀ) ਸੜਕ, 98.47 ਲੱਖ ਰੁਪਏ ਨਾਲ ਬਣਨ ਵਾਲੀ ਪਿੰਡ ਭੁਟਾਲ ਖ਼ੁਰਦ ਤੋਂ ਡੇਰਾ ਬਾਬਾ ਰੰਗੀ ਰਾਮ (ਲੰਬਾਈ 2.94 ਕਿ. ਮੀ) ਸੜਕ, 61.33 ਲੱਖ ਰੁਪਏ ਨਾਲ ਫਿਰਨੀ ਪਿੰਡ ਢੀਂਡਸਾ ਤੋਂ ਭੁਟਾਲ ਕਲਾਂ (ਲੰਬਾਈ 3.10 ਕਿ. ਮੀ) ਸੜਕ, 60.40 ਲੱਖ ਰੁਪਏ ਨਾਲ ਬਣਨ ਵਾਲੀ ਭੁਟਾਲ ਕਲਾਂ ਤੋਂ ਡੂਡੀਆਂ (ਲੰਬਾਈ 4.00 ਕਿ. ਮੀ) ਸੜਕ, 75.34 ਲੱਖ ਰੁਪਏ ਨਾਲ ਬਣਨ ਵਾਲੀ ਡਡੂਡੀਆਂ ਤੋਂ ਸ਼ੇਰਗੜ੍ਹ (ਲੰਬਾਈ 3.20 ਕਿ. ਮੀ) ਸੜਕ, 57.78 ਲੱਖ ਰੁਪਏ ਨਾਲ ਬਣਨ ਵਾਲੀ ਭੁਟਾਲ ਤੋਂ ਦੇਹਲਾਂ (ਲੰਬਾਈ 3.00 ਕਿ.ਮੀ), 71.88 ਲੱਖ ਰੁਪਏ ਨਾਲ ਬਣਨ ਵਾਲੀ ਪਿੰਡ ਬੁਸ਼ਹਿਰਾ ਦੀ ਫ਼ੀਰਨੀ (ਲੰਬਾਈ 2.20ਕਿ. ਮੀ), 45.39 ਲੱਖ ਨਾਲ ਬਣਨ ਵਾਲੀ ਸੇਖੂਵਾਸ ਤੋਂ ਸਿੱਧਸਰ ਨੰਗਲਾ, ਕਬਰਸਤਾਨ, ਡੇਰਾ ਅਤੇ ਸ਼ਮਸ਼ਾਨਘਾਟ (ਲੰਬਾਈ 2.33 ਕਿ ਮੀ) ਸੜਕ, 56.88 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਸੇਖੂਵਸ ਤੋਂ ਨੰਗਲਾ (ਲੰਬਾਈ 2.92 ਕਿ ਮੀ), 234.93 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਕਾਲਬੰਜਾਰਾ ਤੋਂ ਸੇਖੂਵਾਸ ਵਾਇਆ ਘੋੜੇਨਾਬ (ਲੰਬਾਈ 06.70 ਕਿ ਮੀ), 72.08 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਘੋਣੇਨਾਬ ਤੋਂ ਭਾਈ ਕੀ ਪਿਸ਼ੌਰ (ਲੰਬਾਈ 03.70 ਕਿ ਮੀ), 11.30 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਘੋੜੇਨਾਬ ਬੱਸ ਸਟੈਂਡ ਤੋਂ ਮੰਦਰ ਸ਼ਿਵਜੀ (ਲੰਬਾਈ 0.58 ਕਿ ਮੀ) ਅਤੇ 62.92 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਭਾਈ ਕੀ ਪਿਸ਼ੌਰ ਤੋਂ ਮਾਤਾ ਸ਼ੇਰਾਂ ਵਾਲੀ ਮੰਦਿਰ, ਬਾਲਮੀਕਿ ਮੰਦਿਰ, ਸ਼ਮਸ਼ਾਨਘਾਟ, ਬਾਬਾ ਬਲਰਾਮਗੀਰ ਅਤੇ ਇੰਟਰਨਲ ਸੜਕਾਂ (ਲੰਬਾਈ 03.23 ਕਿ ਮੀ) ਦੇ ਨੀਂਹ ਪੱਥਰ ਰੱਖ ਕੇ ਕੰਮ ਦੀ ਸ਼ੁਰੂਆਤ ਕਰਵਾਈ। ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਲਹਿਰਾਗਾਗਾ ਹਲਕੇ ਦੇ ਦਰਜਨਾਂ ਪਿੰਡਾਂ ਦੀਆਂ ਸੜਕਾਂ ਦੇ ਨਿਰਮਾਣ ਕਾਰਜਾਂ ਦਾ ਨੀਂਹ ਪੱਥਰ ਰੱਖਦਿਆਂ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਇਸ ਗੱਲ ਲਈ ਪੂਰੀ ਗੰਭੀਰ ਹੈ ਕਿ ਲੋਕਾਂ ਨੂੰ ਆਵਾਜਾਈ ਲਈ ਬਿਹਤਰ ਸੜਕਾਂ ਪ੍ਰਦਾਨ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਸੜਕਾਂ ਬਣਾਉਣ ਸਮੇਂ ਗੁਣਵੱਤਾ ਦਾ ਖ਼ਾਸ ਖ਼ਿਆਲ ਰੱਖਣ ਲਈ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਲੋਕਾਂ ਦੇ ਪੈਸੇ ਦੀ ਸੁਚੱਜੀ ਵਰਤੋਂ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਕਿਹਾ ਕਿ ਕਿਸੇ ਵੀ ਸੂਬੇ ਦੀ ਤਰੱਕੀ ਵਿੱਚ ਸੜਕਾਂ ਦਾ ਅਹਿਮ ਯੋਗਦਾਨ ਹੁੰਦਾ ਹੈ, ਇਸ ਲਈ ਪੰਜਾਬ ਸਰਕਾਰ ਵੱਲੋਂ ਬਰਸਾਤਾਂ ਤੋਂ ਤੁਰੰਤ ਬਾਅਦ ਸੜਕਾਂ ਦਾ ਕੰਮ ਸ਼ੁਰੂ ਕੀਤਾ ਗਿਆ ਹੈ, ਤਾਂ ਕਿ ਪੰਜਾਬ ਦੇ ਵਿਕਾਸ ਦੇ ਪਹੀਏ ਦੀ ਰਫ਼ਤਾਰ ਹੋਰ ਤੇਜ਼ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਲਹਿਰਾਗਾਗਾ ਹਲਕੇ ਦੀਆਂ ਸਾਰੀਆਂ ਨੁਕਸਾਨੀਆਂ ਸੜਕਾਂ ਦੀ ਰਿਪੇਅਰ ਮੁਕੰਮਲ ਕਰ ਲਈ ਜਾਵੇਗੀ। ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪਹਿਲੇ ਦਿਨ ਤੋਂ ਹੀ ਲੋਕ ਪੱਖੀ ਫ਼ੈਸਲੇ ਲੈ ਕੇ ਸੂਬਾ ਵਾਸੀਆਂ ਨੂੰ ਰਾਹਤ ਪ੍ਰਦਾਨ ਕੀਤੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਨੌਜਵਾਨਾਂ ਨੂੰ 55 ਹਜ਼ਾਰ ਤੋਂ ਵਧੇਰੇ ਸਰਕਾਰੀ ਨੌਕਰੀ ਦੇਣ ਸਮੇਤ ਹਰੇਕ ਘਰ ਨੂੰ 300 ਯੂਨਿਟ ਮੁਫ਼ਤ ਬਿਜਲੀ ਦੀ ਸੌਗਾਤ ਦੇ ਕੇ ਮਾਨ ਸਰਕਾਰ ਨੇ ਸੂਬੇ ਦੇ ਹਰੇਕ ਬਾਸ਼ਿੰਦੇ ਨੂੰ ਸਹੂਲਤ ਪ੍ਰਦਾਨ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿਹਤ ਦੇ ਖੇਤਰ ਵਿੱਚ ਵੱਡੀ ਕ੍ਰਾਂਤੀ ਲਿਆਉਂਦਿਆਂ ਆਮ ਆਦਮੀ ਕਲੀਨਿਕਾਂ ਨੇ ਆਮ ਬੰਦੇ ਨੂੰ ਆਪਣੇ ਘਰਾਂ ਦੇ ਨੇੜੇ ਮੁਫ਼ਤ ਇਲਾਜ ਦੀ ਸਹੂਲਤ ਪ੍ਰਦਾਨ ਕਰਕੇ ਵੱਡਾ ਆਰਥਿਕ ਲਾਭ ਪ੍ਰਦਾਨ ਕੀਤਾ ਹੈ। ਇਸ ਮੌਕੇ ਸ਼ਿਸ਼ਪਾਲ ਅਨੰਦ ਚੇਅਰਮੈਨ ਮਾਰਕੀਟ ਕਮੇਟੀ ਲਹਿਰਾ, ਬਿੱਟੂ ਸਿੰਘ ਪਿਸ਼ੌਰ, ਅਮਨ ਸਿੰਘ ਪਿਸ਼ੌਰ, ਅਮਨਦੀਪ ਸਿੰਘ, ਵੀਰਪਾਲ ਸਿੰਘ, ਬਿੰਦਰ ਸਿੰਘ ਸੇਖੂਵਾਸ ਬਲਾਕ ਪ੍ਰਧਾਨ, ਅਮਨਦੀਪ ਕੌਰ ਖੰਡੇਬਾਦ ਬਲਾਕ ਪ੍ਰਧਾਨ, ਜੱਸੀ ਸਿੰਘ, ਲਾਭ ਸਿੰਘ, ਲਖਵਿੰਦਰ ਸਿੰਘ ਸਰਪੰਚ ਪਿੰਡ ਘੋੜੇਨਾਬ, ਭੂਸ਼ਣ ਸਿੰਘ ਬਿੱਲਾ ਯੂਥ ਪ੍ਰਧਾਨ ਹਲਕਾ ਲਹਿਰਾ, ਕਰਮਜੀਤ ਸਿੰਘ ਕਾਮਾ, ਭਿੰਦਰ ਸਿੰਘ, ਗੁਰੂਪਿਆਰ ਸਿੰਘ ਰਿਟਾਇਰ ਮੁਲਾਜ਼ਮ ਬਿਜਲੀ ਬੋਰਡ, ਗੁਰੂਪਿਆਰ ਸਿੰਘ ਪ੍ਰਧਾਨ ਲਹਿਰਾ ਐਸੀ ਵਿੰਗ, ਡਾਕਟਰ ਬੱਗਾ ਸਿੰਘ ਭੁਟਾਲ ਖੁਰਦ, ਸਰਬਜੀਤ ਸਿੰਘ, ਅਵਤਾਰ ਸਿੰਘ ਪਰੋਚਾ, ਗੁਰਸੰਤ ਸਿੰਘ, ਗੁਰਤੇਜ ਸਿੰਘ ਫੌਜੀ ਪਿੰਡ ਭੁਟਾਲ ਕਲਾਂ, ਦੀਪ ਸਿੰਘ ਢੀਂਗਰਾ, ਰੋਬਨ ਸਿੰਘ ਸਰਪੰਚ ਪਿੰਡ ਢੀਂਡਸਾ, ਰਘਬੀਰ ਸਿੰਘ ਸਰਪੰਚ, ਜਸਪਾਲ ਸਿੰਘ ਸਰਪੰਚ ਦੇਹਲਾ ਸੀਹਾਂ, ਕਾਕਾ ਸਿੰਘ, ਕਰਮਜੀਤ ਸਿੰਘ ਰਾਜਲਹੈੜੀ ਬਲਾਕ ਪ੍ਰਧਾਨ, ਸੰਦੀਪ ਸਿੰਘ ਡੂਡੀਆਂ, ਡੋਲਰ ਸਿੰਘ, ਰਾਮ ਚੰਦਰ ਬੁਸ਼ਹਿਰਾ, ਪਾਲਾ ਸਿੰਘ ਬੁਸ਼ਹਰਾ, ਭੀਮ ਗਿਰ ਮਕਰੌੜ ਸਾਹਿਬ, ਤਰਸੇਮ ਸਿੰਘ, ਮਦਨ ਸਿੰਘ, ਐਕਸੀਅਨ ਮੰਡੀ ਬੋਰਡ ਪੁਨੀਤ ਕੁਮਾਰ, ਐਸ.ਡੀ.ਓ. ਲਾਲਿਤ ਬਜਾਜ ਮੰਡੀ ਬੋਰਡ, ਸੁਖਬੀਰ ਸਿੰਘ ਲੋਕ ਨਿਰਮਾਣ ਵਿਭਾਗ, ਪੀ ਏ ਰਾਕੇਸ਼ ਕੁਮਾਰ ਗੁਪਤਾ ਵਿੱਕੀ ਤੋਂ ਇਲਾਵਾ ਵੱਖ ਵੱਖ ਪਿੰਡਾਂ ਦੇ ਸਰਪੰਚ-ਪੰਚ, ਆਮ ਆਦਮੀ ਪਾਰਟੀ ਦੇ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ।

Related Post