
ਨਸ਼ੇ ਦੇ ਸੌਦਾਗਰਾਂ ਦੀ ਸਪੋਟ ਕਰਕੇ ਨੇਤਾਗਿਰੀ ਚਮਕਾਉਣਾ ਮੰਦਭਾਗਾ-ਅਜੀਤਪਾਲ ਕੋਹਲੀ
- by Jasbeer Singh
- October 11, 2025

ਨਸ਼ੇ ਦੇ ਸੌਦਾਗਰਾਂ ਦੀ ਸਪੋਟ ਕਰਕੇ ਨੇਤਾਗਿਰੀ ਚਮਕਾਉਣਾ ਮੰਦਭਾਗਾ-ਅਜੀਤਪਾਲ ਕੋਹਲੀ --ਬੀਬਾ ਜੇਇੰਦਰ ਕੌਰ ਨੂੰ ਹੇਠਲੇ ਪੱਧਰ ਦੀ ਸਿਆਸਤ ਛੱਡਣ ਦੀ ਲੋੜ-ਅਜੀਤਪਾਲ -ਨਸ਼ੇ ਦੇ ਅੱਡੇ, ਸੜਕਾਂ ਤੇ ਕੀਤੇ ਕਬਜ਼ੇ ਤੇ ਜਵਾਨੀ ਖਰਾਬ ਕਰਨ ਵਾਲਿਆਂ ਖਿਲਾਫ ਕਾਰਵਾਈ ਜਾਰੀ ਰਹੇਗੀ-ਅਜੀਤਪਾਲ ਕੋਹਲੀ ਪਟਿਆਲਾ, 11 ਅਕਤੂਬਰ 2025 : ਆਮ ਆਦਮੀ ਪਾਰਟੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਅੱਜ ਮੈਨੂੰ ਉਸ ਵੇਲੇ ਬੜਾ ਅਫਸੋਸ ਤੇ ਹੈਰਾਨੀ ਹੋਈ, ਜਦੋ ਪਤਾ ਲੱਗਿਆ ਕੇ ਬੀਬਾ ਜੇਇੰਦਰ ਕੌਰ ਜੀ ਨੇ ਆਪਣੀ ਸਿਆਸਤ ਨੂੰ ਇਨਾ ਨੀਚਲੇ ਪੱਧਰ ਤੇ ਗਿਰਾ ਦਿੱਤਾ, ਜਿਹਦਾ ਹੋਰ ਕੋਈ ਤੋੜ ਨਹੀਂ ਹੈ। ਵਿਧਾਇਕ ਨੇ ਕਿਹਾ ਕਿ ਮੈਨੂੰ ਇਹ ਉਮੀਦ ਨਹੀਂ ਸੀ ਅਤੇ ਬੀਬਾ ਜੇਇੰਦਰ ਤੋਂ ਮੈਂ ਉਮੀਦ ਕਰਦਾ ਸੀ ਕਿ ਉਹ ਹਮੇਸ਼ਾ ਹੀ ਲੋਕਾਂ ਪ੍ਰਤੀ ਲੋਇਲ ਹੋਣਗੇ ।ਮੈਨੂੰ ਇਹ ਨਹੀਂ ਪਤਾ ਸੀ ਕਿ ਉਹ ਆਪਣੀ ਸਿਆਸਤ ਚਮਕਾਉਣ ਵਾਸਤੇ ਨਸ਼ਾ ਵੇਚਣ ਵਾਲਿਆਂ ਦੇ ਹੱਕ ਵਿੱਚ ਆਣਗੇ ਅਤੇ ਨਜਾਇਜ਼ ਕਬਜ਼ਾਧਾਰੀਆਂ ਦੇ ਹੱਕ ਵਿਚ ਹਾਂ ਦਾ ਨਾਅਰਾ ਮਰੋਗੇ। ਵਿਧਾਇਕ ਕੋਹਲੀ ਨੇ ਬੀਬਾ ਜੇਇੰਦਰ ਨੂੰ ਸਵਾਲ ਕੀਤਾ ਕਿ ਪੰਜਾਬ ਸਰਕਾਰ ਨੇ ਯੁੱਧ ਨਸ਼ੇ ਵਿਰੁੱਧ ਪਹਿਲਾਂ ਵੀ ਪਟਿਆਲਾ ਵਿਚ ਦੋ ਵਾਰੀ ਕਾਰਵਾਈ ਕੀਤੀ ਤਾਂ ਬੀਬਾ ਜੀ ਸੁੱਤੇ ਹੋਏ ਸੀ, ਉਦੋਂ ਕਿਉਂ ਨਹੀਂ ਬੋਲੇ, ਇਸ ਇਲਾਕੇ ਦੇ ਵਿੱਚ ਇਹਨਾਂ ਦੇ ਪਿਤਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਸ਼ਾ ਖਤਮ ਨਹੀਂ ਕਰ ਸਕੇ। ਜਿਹੜੇ ਕਹਿੰਦੇ ਸੀ ਵੀ ਮੈਂ ਤਿੰਨ ਹਫਤਿਆਂ ਦੇ ਵਿੱਚ ਨਸ਼ਾ ਖਤਮ ਕਰ ਦਿਆਂਗਾ, ਗੁਟਕਾ ਸਾਹਿਬ ਦੀ ਸੋਹ ਖਾ ਕੇ ਜਿਹੜੇ ਆਪਣੇ ਵਾਅਦੇ ਤੋਂ ਮੁਨਕਰ ਹੋ ਗਏ। ਅੱਜ ਬੀਬਾ ਜੀ ਵੀ ਉਸੇ ਲੀਹ ਤੇ ਚੱਲ ਰਹੇ ਹਨ। ਸਭ ਤੋਂ ਪਹਿਲੀ ਗੱਲ ਮੈਂ ਬੀਬਾ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਪਬਲਿਕ ਪਾਰਕ ਤੇ ਪਬਲਿਕ ਸੜਕਾਂ ਉਹ ਜਿਹੜਾ ਪਬਲਿਕ ਦੇ ਟੈਕਸ ਨਾਲ ਪਬਲਿਕ ਦੇ ਪੈਸਿਆਂ ਨਾਲ ਜਿਹੜੀਆਂ ਬਣੀਆਂ ਸੀ, ਉਹਨਾਂ ਦੇ ਉੱਤੇ ਇਹ ਨਸ਼ਾ ਵੇਚਣ ਵਾਲੇ ਤੇ ਨਸ਼ਾ ਕਰਾਉਣ ਵਾਲੇ ਇਹ ਜਿਹੜੇ ਨੇ ਉੱਥੇ ਕਾਬਜ਼ਕਾਰ ਸੀ। ਉਸ ਤੋਂ ਇਲਾਵਾ ਇਹਨਾਂ ਪਰਿਵਾਰਾਂ ਦੇ ਉੱਤੇ ਸੱਤ-ਸੱਤ, ਨੌ- ਨੌ ਪਰਚੇ ਨਸ਼ੇ ਦੇ ਦਰਜ ਹੋ ਚੁੱਕੇ ਸੀ, ਇਸ ਇਲਾਕੇ ਦੇ ਵਿੱਚ ਕੋਈ ਵੀ ਸ਼ਹਿਰ ਵਾਸੀ ਦਿਨ ਢਲਦੇ ਗੁਜ਼ਰਦਾ ਨਹੀਂ ਸੀ, ਲੁੱਟਾਂ ਖੋਹਾਂ ਹੁੰਦੀਆਂ ਸੀ, ਲੁੱਟਾ ਖੋਹਾਂ ਦੀ ਵਾਰਦਾਤ ਹੁੰਦੀ ਸੀ, ਇਸ ਇਲਾਕੇ ਦੇ ਵਿੱਚ ਚੋਰੀਆਂ ਕਰਨ ਵਾਲੇ ਰਹਿੰਦੇ ਸੀ, ਇਸ ਇਲਾਕੇ ਦੇ ਵਿੱਚ ਨਸ਼ਾ ਵੇਚਣ ਵਾਲੇ ਰਹਿੰਦੇ ਸੀ। ਤੁਹਾਡੇ 20 ਸਾਲ ਦੇ ਰਾਜ ਦੇ ਵਿੱਚ ਤੁਸੀਂ ਤਾਂ ਡੱਕਾ ਤੋੜਿਆ ਨਹੀਂ, ਪੰਜਾਬ ਦੀ ਤੇ ਖਾਸ ਕਰਕੇ ਪਟਿਆਲੇ ਦੀ ਜਵਾਨੀ ਨੂੰ ਇੱਕ ਨੌਕਰੀ ਨਹੀਂ ਦਿੱਤੀ।ਉਲਟਾ ਤੁਸੀਂ ਇਹਨਾਂ ਨੂੰ ਨਸ਼ੇ ਦੀ ਚੰਗਲ ਦੇ ਵਿੱਚ ਫਸਾ ਦਿੱਤਾ। ਪੰਜਾਬ ਦੀ ਜਵਾਨੀ ਨੂੰ ਪਟਿਆਲੇ ਦੀ ਜਵਾਨੀ ਨੂੰ ਅੱਜ ਜੇ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਚੰਗਾ ਕੰਮ ਕਰ ਰਹੀ ਹੈ ਤਾਂ ਉਸ ਦੀ ਸਰਹਾਨਾ ਕੀ ਕਰਨੀ ਸੀ ਆਪਣੀ ਸਿਆਸਤ ਚਮਕਾਉਣ ਦੇ ਮਾਰੇ ਅੱਜ ਬਹਾਨਾ ਬਣਾ ਰਹੇ ਓ। ਵਿਧਾਇਕ ਅਜੀਤਪਾਲ ਨੇ ਕਿਹਾ ਕਿ ਅੱਜ ਪਟਿਆਲੇ ਸ਼ਹਿਰ ਦੇ ਲੋਕ ਆਲੇ ਦੁਆਲੇ ਦੇ ਇਲਾਕੇ ਦੇ ਨਿਵਾਸੀ ਇਸ ਕਾਰਵਾਈ ਤੋਂ ਬਹੁਤ ਖੁਸ਼ ਹਨ। ਉਹ ਵੀ ਹਮੇਸ਼ਾ ਇਸ ਭੈ ਦੇ ਵਿੱਚ ਰਹਿੰਦੇ ਸੀ ਵੀ ਕੱਲ ਕੋਈ ਇਲਾਕੇ ਦੇ ਵਿੱਚ ਕੋਈ ਸਾਡੇ ਨਾਲ ਹੀ ਕੋਈ ਸਾਡਾ ਜਾਨੀ ਮਾਲੀ ਨੁਕਸਾਨ ਨਾ ਹੋਵੇ, ਇਸ ਗੰਦੀ ਸਿਆਸਤ ਤੋਂ ਉੱਪਰ ਉੱਠ ਕੇ ਤੁਸੀਂ ਸਰਕਾਰ ਦਾ ਸਾਥ ਦਿਓ, ਜਿਹੜੇ ਕੰਮ ਤੁਸੀਂ ਨਹੀਂ ਕਰ ਸਕੇ ਬਤੌਰ ਮੁੱਖ ਮੰਤਰੀ ਉਹ ਅੱਜ ਪੰਜਾਬ ਸਰਕਾਰ ਕਰ ਰਹੀ ਹੈ। ਐਸੀ ਕਮਿਸ਼ਨ ਦੀ ਆੜ ਲੈ ਕੇ ਤੁਸੀਂ ਲੋਕਾਂ ਨੂੰ ਗੁਮਰਾਹ ਕਰ ਰਹੇ ਹੋ। ਇਹ ਲੋਕ ਜਿਹੜੇ ਸਰਕਾਰੀ ਥਾਵਾਂ ਦੇ ਉੱਤੇ ਪਬਲਿਕ ਪਾਰਕ ਤੇ ਸੜਕਾਂ ਦੇ ਉੱਤੇ ਬੈਠੇ ਸੀ ਨਸ਼ੇ ਵੇਚਦੇ ਸੀ ਇਹ ਕਾਰਵਾਈ ਉਹਨਾਂ ਦੇ ਖਿਲਾਫ ਹੋਈ ਹੈ ਔਰ ਪੂਰੇ ਪੰਜਾਬ ਦੇ ਵਿੱਚ ਜਾਰੀ ਹੈ। ਵਿਧਾਇਕ ਨੇ ਕਿਹਾ ਕਿ ਤੁਸੀਂ ਕਿਰਪਾ ਕਰਕੇ ਜੇ ਕੁਝ ਚੰਗਾ ਨਹੀਂ ਕਰ ਸਕਦੇ ਪਟਿਆਲੇ ਵਾਸਤੇ ਤੇ ਸਰਕਾਰ ਦੇ ਚੰਗੇ ਕੰਮਾਂ ਦੇ ਵਿੱਚ ਰੋੜਾ ਨਾ ਬਣੋ ਅੱਜ ਤੱਕ ਆਪਣੇ ਇਤਿਹਾਸ ਚ ਦੱਸ ਦਿਓ, ਪਟਿਆਲੇ ਦੇ ਵਿੱਚ ਤੁਸੀਂ ਕਿੰਨੇ ਕੁ ਨਸ਼ਿਆਂ ਦੇ ਖਿਲਾਫ ਆਪਣੀ ਸਰਕਾਰਾਂ ਦੇ ਵਿੱਚ ਪਰਚੇ ਪਵਾਏ ਸੀ ਤੇ ਕਿੰਨਾ ਕੁ ਨਸ਼ਾ ਰੋਕਿਆ ਸੀ। ਵਿਧਾਇਕ ਨੇ ਕਿਹਾ ਕਿ ਤੁਹਾਡੇ ਦੋਨੋਂ ਤੁਹਾਡੇ ਐਮਸੀ ਰਹਿ ਚੁੱਕੇ ਬਿੰਨੀ ਨਾਗਪਾਲ ਨੇ ਨਸ਼ੇ ਵੇਚਣ ਵਾਲਿਆਂ ਦੀ ਗਵਾਹੀ ਦਿੱਤੀ ਅਤੇ ਅਨੁਜ ਖੋਸਲੇ ਨੇ ਬਤੌਰ ਐਮਸੀ ਇੱਕ ਨਸ਼ਾ ਵੇਚਣ ਵਾਲੇ ਦੇ ਖਿਲਾਫ ਗਵਾਹੀ ਦਿੱਤੀ ਹੈ। ਇਸ ਚੀਜ਼ ਤੋਂ ਇਹ ਪਤਾ ਲੱਗਦਾ ਹੈ ਕਿ ਇਹ ਤੁਸੀਂ ਐਸਸੀ ਭਾਈਚਾਰੇ ਦੇ ਖਿਲਾਫ ਹੋ, ਐਸੀ ਭਾਈਚਾਰੇ ਦੇ ਹੱਕ ਚ ਨਹੀਂ ਉਤਰੇ। ਉਨਾਂ ਕਿਹਾ ਕਿ ਐਸੀ ਭਾਈਚਾਰਾ ਸਿਰਫ ਤੇ ਸਿਰਫ ਇੱਥੇ ਹੀ ਨਹੀਂ ਰਹਿੰਦਾ, ਸ਼ਹਿਰ ਦੇ ਧੀਰੂ ਨਗਰ, ਲਹੌਰੀ ਗੇਟ,, ਅਸਤਬਲ, ਬੰਡੁਗਰ ਇਹਨਾਂ ਥਾਵਾਂ ਤੇ ਵੀ ਰਹਿੰਦੇ ਨੇ ਸਰਕਾਰ ਨੇ ਕਦੇ ਕਿਸੇ ਨੂੰ ਤੰਗ ਨਹੀਂ ਕੀਤਾ। ਅਸੀਂ ਐਸੀ ਭਾਈਚਾਰੇ ਦੇ ਹੱਕ ਚ ਹਾਂ, ਤੁਸੀ ਕੋਸ਼ਿਸ਼ ਕਰਿਆ ਕਰੋ ਆਪਣੀਆਂ ਵੋਟਾਂ ਪਿੱਛੇ ਪਟਿਆਲੇ ਸ਼ਹਿਰ ਦੀ ਜਵਾਨੀ ਖਰਾਬ ਨਾ ਕਰੋ।