post

Admin

(Chief Editor)

Punjab

ਉਸਾਰੀ ਕਿਰਤੀਆਂ ਦੀ ਰਜਿਸਟ੍ਰੇਸ਼ਨ ਲਈ ਚਲਾਈ ਜਾਵੇਗੀ ਮੁਹਿੰਮ : ਮੁੱਖ ਮੰਤਰੀ

post-img

ਉਸਾਰੀ ਕਿਰਤੀਆਂ ਦੀ ਰਜਿਸਟ੍ਰੇਸ਼ਨ ਲਈ ਚਲਾਈ ਜਾਵੇਗੀ ਮੁਹਿੰਮ : ਮੁੱਖ ਮੰਤਰੀ ਚੰਡੀਗੜ੍ਹ, 6 ਜੂਨ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਵਲੋਂ ਅੱਜ ਇਕ ਮੀਟਿੰਗ ਦੌਰਾਨ ਪੰਜਾਬ ਵਿਚ ਉਸਾਰੀ ਕਿਰਤੀਆਂ ਦੀ ਰਜਿਸਟ੍ਰੇਸ਼ਨ ਲਈ ਮੁਹਿੰਮ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ । ਕੀ ਕੀ ਐਲਾਨ ਕੀਤਾ ਗਿਆ ਹੈ ਮੁੱਖ ਮੰਤਰੀ ਵਲੋਂ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਵਲੋਂ ਉਸਾਰੀ ਕਿਰਤੀ ਕਾਮਿਆਂ ਲਈ ਵੱਡੇ ਫ਼ੈਸਲੇ ਲਏ ਗਏ ਹਨ । ਮੁੱਖ ਮੰਤਰੀ ਮਾਨ ਵੱਲੋਂ ਉਸਾਰੀ ਕਿਰਤੀਆਂ ਦੀ ਰਜਿਸਟ੍ਰੇਸ਼ਨ ਲਈ ਪੰਜਾਬ ਵਿਚ ਵਿਆਪਕ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਗਿਆ ਹੈ ਅਤੇ ਕਿਰਤੀਆਂ ਲਈ ਰਜਿਸਟ੍ਰੇਸ਼ਨ ਫੀਸ ਮੁਆਫ਼ ਕਰਨ ਦਾ ਐਲਾਨ ਕੀਤਾ ਹੈ । ਇਸ ਤੋਂ ਇਲਾਵਾ ਪੰਜਾਬ ਸਰਕਾਰ (Punjab Government) ਫੀਸ ਭਰੇਗੀ । ਰਜਿਸਟ੍ਰੇਸ਼ਨ ਮੌਕੇ ਕਿਸੇ ਵੀ ਕਿਰਤੀ ਤੋਂ ਫੀਸ ਨਹੀਂ ਲਈ ਜਾਵੇਗੀ ।ਪਿੰਡਾਂ ਵਿਚ ਲਗਾਏ ਜਾਣਗੇ ਵਿਸ਼ੇਸ਼ ਕੈਂਪਨਵੀਂ ਮੁਹਿੰਮ ਤਹਿਤ 10 ਲੱਖ ਉਸਾਰੀ ਕਾਮਿਆਂ ਦੇ ਰਜਿਸਟਰ ਹੋਣ ਦਾ ਅਨੁਮਾਨ ਅਤੇ ਰਜਿਸਟ੍ਰੇਸ਼ਨ ਫੀਸ ਦੇ 15 ਕਰੋੜ ਰੁਪਏ ਆਪਣੇ ਕੋਲੋਂ ਪੰਜਾਬ ਸਰਕਾਰ ਭਰੇਗੀ । ਮੁੱਖ ਮੰਤਰੀ ਵਲੋਂ ਰਜਿਸਟ੍ਰੇਸ਼ਨ ਲਈ ਪਿੰਡਾਂ ਵਿਚ ਵਿਸ਼ੇਸ਼ ਕੈਂਪ ਲਾਉਣ ਦੇ ਹੁਕਮ ਦਿੱਤੇ ਗਏ ਹਨ । ਲੇਬਰ ਚੌਕਾਂ ਵਿਚ ਕਿਰਤੀਆਂ ਲਈ ਸ਼ੈੱਡ ਅਤੇ ਪੀਣ ਵਾਲੇ ਪਾਣੀ ਦੀ ਸਹੂਲਤ ਦੇਣ ਦੇ ਆਦੇਸ਼ ਦਿੱਤੇ ਗਏ । ਭਲਾਈ ਸਕੀਮਾਂ ਲਈ ਉਸਾਰੀਆਂ ਕਿਰਤੀਆਂ ਦੀ ਅਰਜ਼ੀ ਦੀ ਪ੍ਰਸੋਸਿੰਗ ਦਾ ਸਮਾਂ 203 ਦਿਨ ਤੋਂ ਘਟਾ ਕੇ 73 ਦਿਨ ਕੀਤਾ, ਹੁਣ ਭਲਾਈ ਸਕੀਮਾਂ ਦੇ ਛੇਤੀ ਲਾਭ ਮਿਲੇਗਾ । ਮਹਿਲਾ ਉਸਾਰੀ ਕਿਰਤੀਆਂ ਨੂੰ ਵੀ ਮਾਵਾਂ ਧੀਆਂ ਸਤਿਕਾਰ ਯੋਜਨਾ ਦਾ ਲਾਭ ਮਿਲੇਗਾ ।

Related Post

Instagram