ਮੰਦਰ ਦੇ ਬਾਹਰ ਬੈਠੀ ਔਰਤ ਦੀ ਕੁੱਟਮਾਰ ਕਰਨ 'ਤੇ ਵਿਅਕਤੀ ਵਿਰੁੱਧ ਕੇਸ ਦਰਜ
ਕਪੂਰਥਲਾ, 14 ਅਗਸਤ 2026 : ਪੰਜਾਬ ਦੇ ਜਿਲਾ ਕਪੂਰਥਲਾ (Kapurthala) ਵਿਖੇ ਸ੍ਰੀ ਭੱਦਰਕਾਲੀ ਮੰਦਰ ਦੇ ਬਾਹਰ ਬੈਠੀ ਇਕ ਔਰਤ ਦੀ ਕੁੱਟਮਾਰ (Beating) ਕਰਨ ਦੇ ਮਾਮਲੇ ਵਿਚ ਵਿਅਕਤੀ ਵਿਰੁੱਧ ਕੇੇਸ ਦਰਜ ਕੀਤਾ ਗਿਆ ਹੈ ।
ਕੌਣ ਹੈ ਇਹ ਵਿਅਕਤੀ
ਮਿਲੀ ਜਾਣਕਾਰੀ ਅਨੁਸਾਰ ਕਪੂਰਥਲਾ ਵਿਖੇ ਜੋ ਇਤਿਹਾਸਕ ਸ੍ਰੀ ਭੱਦਰਕਾਲੀ ਮਾਤਾ ਦੇ ਮੰਦਰ ਦੇ ਬਾਹਰ ਬੈਠੀ ਇਕ ਬੇਸਹਾਰਾ ਔਰਤ ਨੂੰ ਮੰਦਰ ਦੇ ਸਾਹਮਣੇ ਹੀ ਦੁਕਾਨ ਚਲਾਉਣ ਵਾਲੇ ਜਿਸ ਵਿਅਕਤੀ ਵਲੋਂ ਸਿਰਫ਼ ਇਸ ਲਈ ਔਰਤ ਨਾਲ ਕੁੱਟਮਾਰ ਕੀਤੀ ਗਈ ਕਿ ਉਸ ਕੋਲ ਬੈਠੇ ਕੁੱਝ ਬੱਚਿਆਂ ਵਲੋਂ ਉਸਦੀ ਮੋਟਰਸਾਈਕਲ ਨੂੰ ਹੱਥ ਲਗਾਇਆ ਗਿਆ ਸੀ ਵਾਲੇ ਮਾਮਲੇ ਵਿਚ ਵਿਅਕਤੀ ਦੀ ਪਛਾਣ ਵਿਕਾਸ ਸ਼ਰਮਾ (Vikas Sharma) ਦੇ ਤੌਰ 'ਤੇ ਹੋਈ ਹੈ ।
ਪੁਲਸ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਦਾ ਖੁਦ ਲਿਆ ਨੋਟਿਸ
ਉਪਰੋਕਤ ਵਾਪਰੀ ਬੇਹਦ ਹੀ ਸ਼ਰਮਨਾਕ ਘਟਨਾ ਦੀ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਦੇ ਮਾਮਲੇ ਵਿਚ ਪੰਜਾਬ ਪੁਲਸ ਵਲੋਂ ਖੁਦ ਹੀ ਨੋਟਿਸ ਲੈਂਦਿਆਂ ਸਬੰਧਤ ਵਿਅਕਤੀ ਵਲੋਂ ਕੀਤੀ ਗਈ ਘਟੀਆ ਹਰਕਤ ਦੇ ਚਲਦਿਆਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕਰਦਿਆਂ ਕੇਸ ਦਰਜ (Case registered) ਕੀਤਾ ਗਿਆ ਹੈ ਤੇ ਉਸਦੀ ਗ੍ਰਿਫ਼ਤਾਰੀ ਲਈ ਪੁਲਸ ਟੀਮਾਂ ਵਲੋਂ ਉਸਦੇ ਸੰਭਾਵਿਤ ਟਿਕਾਣਿਆਂ 'ਤੇ ਛਾਪੇਮਾਰੀ (Raid) ਕੀਤੀ ਜਾ ਰਹੀ ਹੈ ।
