ਸੀ. ਆਈ. ਏ. ਨੇ ਕਤਲ ਕਰਨ ਆਏ ਤਿੰਨ ਵਿਚੋਂ ਦੋ ਸ਼ੂਟਰਾਂ ਨੂੰ ਕੀਤਾ ਕਾਬੂ
ਨਵਾਂਸ਼ਹਿਰ, 8 ਅਗਸਤ 2026 : ਪੰਜਾਬ ਦੇ ਸ਼ਹਿਰ ਨਵਾਂਸ਼ਹਿਰ (Nawanshahr) ਵਿਖੇ ਸੀ. ਆਈ. ਏ. ਸਟਾਫ ਵਲੋਂ ਇਕ ਵਿਅਕਤੀ ਕਤਲ ਕਰਨ ਆਏ ਤਿੰਨ ਵਿਚੋਂ ਦੋ ਸ਼ੂਟਰਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।
ਕੌਣ ਕੌਣ ਹਨ ਜਿਨ੍ਹਾਂ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ
ਮਿਲੀ ਜਾਣਕਾਰੀ ਅਨੁਸਾਰ ਸੀ. ਆਈ. ਏ. ਸਟਾਫ (C. I. A. Staff) ਵਲੋਂ ਜੋ ਬੀਤੇ ਦਿਨੀਂ ਨਵਾਂਸ਼ਹਿਰ ਵਿਖੇ ਇਕ ਵਿਅਕਤੀ ਦਾ ਕਤਲ ਕਰਨ ਆਏ ਮੋਟਰਸਾਈਕਲ ਸਵਾਰ ਤਿੰਨ ਸ਼ੂਟਰਾਂ ਵਿਚੋਂ ਦੋ ਨੂੰ ਫੌਰੀ ਕਾਰਵਾਈ ਕਰਦਿਆਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਦੀ ਪਛਾਣ ਅਜੇਵੀਰ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਉੜਾਪੜ, ਅਜੇ ਪੁੱਤਰ ਬਿਹਾਰੀ ਵਾਸੀ ਵਾਰਡ ਨੰਬਰ 6 ਜਲੰਧਰ ਅਤੇ ਤੀਜੇ ਸ਼ੂਟਰ ਜੋ ਮੋਟਰ ਸਾਈਕਲ `ਤੇ ਮੌਕੇ ਤੋਂ ਫਰਾਰ ਹੋ ਗਿਆ ਉਸਦੀ ਪਛਾਣ ਦਵਿੰਦਰ ਵਾਸੀ ਸਲੋਹ ਰੋਡ ਨਵਾਂਸ਼ਹਿਰ ਵਜੋਂ ਹੋਈ ਹੈ ।
ਕੀ ਕੀ ਬਰਾਮਦ ਕੀਤਾ ਗਿਆ ਹੈ ਸ਼ੂਟਰਾਂ ਕੋਲੋਂ
ਪ੍ਰਾਪਤ ਜਾਣਕਾਰੀ ਅਨੁਸਾਰ ਜਿਨ੍ਹਾਂ ਤਿੰਨ ਵਿਚੋਂ ਦੋ ਸ਼ੂਟਰਾਂ ਨੂੰ ਪੁਲਸ ਵਲੋਂ ਮੌਕੇ 'ਤੇ ਸ਼ੂਟਰਾਂ (Shooters) ਵਲੋਂ ਕੀਤੀ ਗਈ ਫਾਇਰਿੰਗ ਦੌਰਾਨ ਜਖਮੀ ਹਾਲਤ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ ਦੇ ਕੋਲੋਂ ਦੋ ਪਿਸਤੌਲ 30 ਬੋਰ ਸਮੇਤ ਦੋ ਮੈਗਜ਼ੀਨ 5 ਰੌਂਦ ਜਿੰਦਾ, 3 ਚੱਲੇ ਹੋਏ ਖੋਲ, ਇਕ ਗਲੋਕ 9 ਐਮ. ਐਮ. ਸਮੇਤ ਇਕ ਮੈਗਜੀਨ 05 ਰੌਂਦ ਜਿੰਦਾ, 03 ਚੱਲੇ ਹੋਏ ਖੋਲ ਬ੍ਰਾਮਦ ਹੋਏ ਹਨ । ਉਪਰੋਕਤ ਘਟਨਾ ਸਬੰਧੀ ਪੁਲਸ ਵਲੋਂ ਕਥਿਤ ਮੁਲਜ਼ਮਾਂ ਖਿਲਾਫ਼ ਧਾਰਾ 109, 221, 132, 3 (5), 61 (2), 25-54-59 ਅਸਲਾ ਐਕਟ (Arms Act) ਤਹਿਤ ਪੁਲਸ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਦਰਜ ਰਜਿਸਟਰ ਕੀਤਾ ਹੈ ।
