

ਥਾਣਾ ਸਿਟੀ ਰਾਜਪੁਰਾ ਪੁਲਸ ਨੇ ਦੋ ਜਣਿਆਂ ਵਿਰੁੱਧ ਕੀਤਾ ਕੇਸ ਦਰਜ ਰਾਜਪੁਰਾ, 14 ਮਈ : ਥਾਣਾ ਸਿਟੀ ਰਾਜਪੁਰਾ ਪੁਲਸ ਨੇ ਦੋ ਵਿਅਕਤੀਆਂ ਵਿਰੁੱਧ ਵੱਖ ਵੱਖ ਧਾਰਾਵਾਂ 105, 3 (5) ਬੀ. ਐਨ. ਐਸ. ਅਤੇ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਤੇਜਿੰਦਰਪਾਲ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਮਕਾਨ ਨੰ. 203 ਸ਼ਹੀਦ ਭਗਤ ਸਿੰਘ ਕਲੋਨੀ ਰਾਜਪੁਰਾ ਮਾਲਕ ਕਨੈਡੀਅਨ ਗੈਸਟ ਹਾਊਸ ਹੋਟਲ ਰਾਜਪੁਰਾ, ਆਸ਼ਾ ਪਤਨੀ ਗਾਮਨ ਵਾਸੀ ਪਿੰਡ ਜੰਨਸੂਆ ਥਾਣਾ ਸਦਰ ਰਾਜਪੁਰਾ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਰੱਜੀ ਪਤਨੀ ਮਨਪ੍ਰੀਤ ਸਿੰਘ ਵਾਸੀ ਵਾਰਡ ਨੰ. 11 ਪਿੰਡ ਜੱਸੜਾ ਥਾਣਾ ਗੋਬਿੰਦਗੜ੍ਹ ਜਿਲਾ ਫਤਿਹਗੜ੍ਹ ਸਾਹਿਬ ਹਾਲ ਪਿੰਡ ਜੰਨਸੂਆ ਥਾਣਾ ਸਦਰ ਰਾਜਪੁਰਾ ਨੇ ਦੱਸਿਆ ਕਿ ਉਸਦਾ ਭਰਾ ਕਰਣ ਨਸੇ਼ ਕਰਨ ਦਾ ਆਦੀ ਸੀ, ਜਿਸਨੇ ਦੱਸਿਆ ਕਿ ਉਕਤ ਵਿਅਕਤੀ ਉਸ ਨੂੰ ਹੈਰੋਇਨ ਦਾ ਨਸ਼ਾ ਪਿਲਾਉਂਦੇ ਹਨ ਅਤੇ ਨਸ਼ਾ ਵੇਚਣ ਦਾ ਧੰਦਾ ਵੀ ਕਰਦੇ ਹਨ ਤੇ ਇਹ ਦੋਵੇਂ ਜਣੇ ਕਰਣ ਕੋਲੋਂ ਪੈਸਿਆਂ ਦੀ ਮੰਗ ਕਰਦੇ ਸਨ, ਜਿਸ ਕਰਕੇ ਉਹ ਪਿਛਲੇ ਤਿੰਨ ਚਾਰ ਦਿਨਾਂ ਤੋਂ ਘਰ ਨਹੀ ਆਇਆ ਸੀ ਤੇ ਭਾਲ ਕਰਨ ਤੇ ਪਤਾ ਲੱਗਿਆ ਕਿ ਉਸ ਦਾ ਭਰਾ ਤੇਜਿੰਦਰਪਾਲ ਸਿੰਘ ਦੇ ਹੋਟਲ ਵਿੱਚ ਹੈ। ਸਿ਼ਕਾਇਤਕਰਤਾ ਨੇ ਦੱਸਿਆ ਕਿ ਉਪਰੋਕਤ ਵਿਅਕਤੀਆਂ ਵੱਲੋ ਕਰਣ ਨੂੰ ਜਿਆਦਾ ਨਸ਼ਾ ਕਰਾਉਣ ਕਾਰਨ ਉਸਦੇ ਭਰਾ ਦੀ ਮੌਤ ਹੋ ਗਈ। ਜਿਸ ਤੇ ਤੇਜਿੰਦਰਪਾਲ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ 4.43 ਗ੍ਰਾਮ ਹੈਰੋਇਨ ਬ੍ਰਾਮਦ ਹੋਈ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.