ਦਿੱਲੀ `ਚ 11ਵੀਂ ਜਮਾਤ ਦੇ ਵਿਦਿਆਰਥੀ ਦਾ ਚਾਕੂ ਮਾਰ ਕੇ ਕਤਲ
ਨਵੀਂ ਦਿੱਲੀ, 21 ਜੁਲਾਈ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਵਿਖੇ ਬੀਤੇ ਦਿਨੀਂ 11ਵੀਂ ਜਮਾਤ ਦੇ ਇਕ ਸਕੂਲੀ ਵਿਦਿਆਰਥੀ ਦਾ ਚਾਕੂ ਮਾਰ ਕੇ ਕਤਲ (Murder) ਕਰ ਦਿੱਤਾ ਗਿਆ ਹੈ ।
ਕੌਣ ਹੈ ਇਹ ਵਿਦਿਆਰਥੀ
ਦਿੱਲੀ ਪੁਲਸ ਮੁਤਾਬਕ ਲੰਘ ਦਿਨੀਂ ਦੁਪਹਿਰ ਤੋਂ ਪਹਿਲਾਂ 2:23 ਵਜੇ ਸਕੂਲੀ ਵਿਦਿਆਰਥੀਆਂ ਵਿਚਾਲੇ ਝਗੜੇ ਸਬੰਧੀ ਜਾਣਕਾਰੀ ਮਿਲੀ ਜਿਸ ਤੋਂ ਬਾਅਦ ਪੁਲਸ ਦੀ ਇਕ ਟੀਮ ਮੌਕੇ `ਤੇ ਪਹੁੰਚੀ ਅਤੇ ਦੇਖਿਆ ਕਿ ਲੜਕਾ ਚਾਕੂ ਦੇ ਵਾਰ ਨਾਲ ਜ਼ਖ਼ਮੀ ਪਿਆ ਹੈ । ਪੁਲਸ ਨੇ ਦੱਸਿਆ ਕਿ ਕੈਟਸ ਐਂਬੂਲੈਂਸ ਵੀ ਮੌਕੇ `ਤੇ ਪਹੁੰਚੀ ਅਤੇ ਜ਼ਖ਼ਮੀ ਨੂੰ ਏਮਜ਼ ਟਰੋਮਾ ਸੈਂਟਰ ਲੈ ਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਮ੍ਰਿਤਕ ਦੀ ਪਛਾਣ ਜੇ. ਜੇ. ਕੈਂਪ, ਓਖਲਾ ਫੇਜ਼-2 ਦੇ ਰਹਿਣ ਵਾਲੇ ਸਈਅਦ ਹੁਸੈਨ (Syed Hussain) (19) ਵਜੋਂ ਹੋਈ ਹੈ ।
ਪੁਲਸ ਨੇ ਸ਼ੱਕੀ ਹਮਲਾਵਰਾਂ ਦੀ ਕਰ ਲਈ ਹੈ ਪਛਾਣ
ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਹ ਕਾਲਕਾਜੀ ਦੇ ਇਕ ਸਕੂਲ ਵਿਚ 11ਵੀਂ ਜਮਾਤ ਦਾ ਵਿਦਿਆਰਥੀ ਸੀ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ 2-3 ਲੋਕਾਂ ਨਾਲ ਝਗੜੇ ਦੌਰਾਨ ਹੁਸੈਨ ਨੂੰ ਚਾਕੂ ਮਾਰਿਆ (Stabbed) ਗਿਆ ਸੀ । ਪੁਲਸ ਨੇ ਕਿਹਾ ਕਿ ਸ਼ੱਕੀ ਹਮਲਾਵਰਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਦੀ ਭਾਲ ਕਰਨ ਤੇ ਕਾਬੂ ਕਰਨ ਲਈ ਕਈ ਟੀਮਾਂ ਗਠਿਤ ਕੀਤੀਆਂ ਗਈਆਂ ਹਨ ।
