post

Admin

(Chief Editor)

Punjab

ਮੁਅੱਤਲ ਡੀ. ਆਈ. ਜੀ. ਦੀ ਅਰਜ਼ੀ ਤੇ ਅਦਾਲਤ ਨੇ ਸੀ. ਬੀ. ਆਈ. ਨੂੰ ਕੀਤਾ ਨੋਟਿਸ ਜਾਰੀ

post-img

ਮੁਅੱਤਲ ਡੀ. ਆਈ. ਜੀ. ਦੀ ਅਰਜ਼ੀ ਤੇ ਅਦਾਲਤ ਨੇ ਸੀ. ਬੀ. ਆਈ. ਨੂੰ ਕੀਤਾ ਨੋਟਿਸ ਜਾਰੀ

ਚੰਡੀਗੜ੍ਹ, 2 ਜੁਲਾਈ 2026 : ਪੰਜਾਬ ਦੇ ਮੁਅੱਤਲ ਡੀ. ਆਈ. ਜੀ. (Suspended D. I. G.) ਹਰਚਰਨ ਸਿੰਘ ਭੁੱਲਰ ਵਲੋਂ ਅਦਾਲਤ ਵਿਚ ਦਾਇਰ ਅਰਜ਼ੀ ਤੇ ਸੀ. ਬੀ. ਆਈ. ਨੂੰ ਨੋਟਿਸ (Notice to C. B. I.) ਜਾਰੀ ਕੀਤਾ ਗਿਆ ਹੈ ।

ਕੀ ਅਰਜ਼ੀ ਦਾਇਰ ਕੀਤੀ ਗਈ ਹੈ ਹਰਚਰਨ ਭੁੱਲਰ ਵਲੋਂ

ਜਾਣਕਾਰੀ ਮੁਤਾਬਕ ਪੰਜਾਬ ਦੇ ਮੁਅੱਤਲ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ (Harcharan Singh Bhullar) ਨੇ ਅੱਜ ਪਿਛਲੇ ਸਾਲ ਦਰਜ ਕੀਤੇ ਗਏ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਬਰੀ ਕਰਨ ਲਈ ਵਿਸ਼ੇਸ਼ ਸੀ. ਬੀ. ਆਈ. ਜੱਜ ਦੀ ਅਦਾਲਤ ਵਿੱਚ ਅਰਜ਼ੀ ਦਾਇਰ (Application filed) ਕੀਤੀ ਹੈ । ਜਿਸ 'ਤੇ ਜਵਾਬ ਦਾਇਰ ਕਰਨ ਲਈ ਕੋਰਟ ਵਲੋਂ ਸੀ. ਬੀ. ਆਈ. ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ।

ਹੋਰ ਕੀ ਕੀ ਦਰਜ ਕੀਤਾ ਗਿਆ ਹੈ ਦਾਇਰ ਅਰਜ਼ੀ ਵਿਚ

ਵਕੀਲ ਐਚ. ਐਸ. ਧਨੋਆ ਅਤੇ ਐਸ. ਪੀ. ਐਸ. ਭੁੱਲਰ ਰਾਹੀਂ ਦਾਇਰ ਕੀਤੀ ਗਈ ਅਰਜ਼ੀ ਵਿੱਚ ਮੁਲਜ਼ਮ ਨੇ ਅਦਾਲਤ ਅੱਗੇ ਬੇਨਤੀ ਕੀਤੀ ਹੈ ਕਿ ਉਨ੍ਹਾਂ ਨੂੰ ਇਸ ਕੇਸ ਵਿੱਚੋਂ ਡਿਸਚਾਰਜ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਕਾਨੂੰਨ ਤਹਿਤ ਸੀ. ਬੀ. ਆਈ. ਕੋਲ ਉਨ੍ਹਾਂ ਵਿਰੁੱਧ ਕੇਸ ਦਰਜ ਕਰਨ ਦਾ ਕੋਈ ਅਧਿਕਾਰ ਖੇਤਰ (ਜੁਰਿਸਡਿਕਸ਼ਨ) ਨਹੀਂ ਹੈ। ਸੀ. ਬੀ. ਆਈ. ਵੱਲੋਂ ਲਗਾਏ ਗਏ ਦੋਸ਼ਾਂ ਅਨੁਸਾਰ ਰਿਸ਼ਵਤ ਮੰਗਣ ਜਾਂ ਸਵੀਕਾਰ ਕਰਨ ਦਾ ਕੋਈ ਸਬੂਤ ਨਹੀਂ ਹੈ । ਇੱਥੋਂ ਤੱਕ ਕਿ ਸੀ. ਐੱਫ. ਐੱਸ. ਐੱਲ. ਦੀ ਰਿਪੋਰਟ ਨੇ ਵੀ ਨਿਰਣਾਇਕ ਤੌਰ `ਤੇ ਇਹ ਸਾਬਤ ਨਹੀਂ ਕੀਤਾ ਹੈ ਕਿ ਆਵਾਜ਼ ਦੀ ਰਿਕਾਰਡਿੰਗ ਮੁਲਜ਼ਮ ਦੀ ਹੈ ।

Related Post

Instagram