ਓ. ਪੀ. ਰਾਣਾ ਦੀ ਅਗੇਤੀ ਜ਼ਮਾਨਤ ਸਬੰਧੀ ਫ਼ੈਸਲਾ ਅਦਾਲਤ ਨੇ ਸੁਰੱਖਿਅਤ ਰੱਖਿਆ
- by Jasbeer Singh
- May 21, 2026
ਓ. ਪੀ. ਰਾਣਾ ਦੀ ਅਗੇਤੀ ਜ਼ਮਾਨਤ ਸਬੰਧੀ ਫ਼ੈਸਲਾ ਅਦਾਲਤ ਨੇ ਸੁਰੱਖਿਅਤ ਰੱਖਿਆ ਚੰਡੀਗੜ੍ਹ, 21 ਮਈ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਬਣੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਵਲੋਂ ਓ. ਪੀ. ਰਾਣਾ ਦੀ ਅਗੇਤੀ ਜ਼ਮਾਨਤ ਸਬੰਧੀ ਫ਼ੈਸਲਾ ਸੁਰੱਖਿਅਤ ਕੀਤਾ ਗਿਆ ਹੈ। ਕੀ ਹੋਇਆ ਸੁਣਵਾਈ ਦੌਰਾਨ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੀ ਸੀ. ਬੀ. ਆਈ. ਵਿਸ਼ੇਸ਼ ਅਦਾਲਤ ਨੇ ਪੰਜਾਬ ਵਿਜੀਲੈਂਸ ਵਿਭਾਗ ਦੇ ਡੀ. ਜੀ. ਪੀ. ਦੇ ਰੀਡਰ ਓ. ਪੀ. ਰਾਣਾ ਦੀ ਅਗਾਂਊਂ ਜ਼ਮਾਨਤ ਅਰਜ਼ੀ `ਤੇ ਸੁਣਵਾਈ ਪੂਰੀ ਕਰਦਿਆਂ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਅਦਾਲਤ ਵਿੱਚ ਸੀ. ਬੀ. ਆਈ. ਦੇ ਵਕੀਲ ਅਤੇ ਓ. ਪੀ. ਰਾਣਾ ਦੇ ਵਕੀਲ ਹਰਸ਼ ਮੋਹਨ ਸਿੰਘ ਵਿਚਕਾਰ ਤਿੱਖੀ ਬਹਿਸ ਹੋਈ, ਜਿਸ ਤੋਂ ਬਾਅਦ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣ ਕੇ ਅਦਾਲਤ ਨੇ ਆਪਣਾ ਫੈਸਲਾ ਰਾਖਵਾਂ ਰੱਖਿਆ । ਕੀ ਦਾਅਵਾ ਕੀਤਾ ਰਾਣਾ ਦੇ ਵਕੀਲ ਨੇ ਓ. ਪੀ. ਰਾਣਾ ਦੇ ਵਕੀਲ ਹਰਸ਼ ਮੋਹਨ ਸਿੰਘ ਨੇ ਅਦਾਲਤ ਵਿੱਚ ਦਾਅਵਾ ਕੀਤਾ ਕਿ ਸਮੇਂ ਦੀ ਗੜਬੜੀ ਸੀ. ਬੀ. ਆਈ. ਵੱਲੋਂ ਦਰਜ ਐਫ. ਆਈ. ਆਰ., ਸਿ਼ਕਾਇਤ ਅਤੇ ਛਾਪੇਮਾਰੀ ਦੀ ਪੂਰੀ ਟਾਈਮਲਾਈਨ ਵਿੱਚ ਵੱਡਾ ਝੋਲ ਹੈ ਅਤੇ ਇਸ ਦਾ ਕੋਈ ਸਪੱਸ਼ਟ ਵੇਰਵਾ ਨਹੀਂ ਦਿੱਤਾ ਗਿਆ । ਕੀ ਦਾਅਵਾ ਕੀਤਾ ਜਾ ਰਿਹਾ ਸੀ. ਬੀ. ਆਈ. ਵਲੋਂ ਸੀ. ਬੀ. ਆਈ. ਦਾ ਦਾਅਵਾ ਹੈ ਕਿ ਰੇਡ ਦੌਰਾਨ ਓ. ਪੀ. ਰਾਣਾ ਮੌਕੇ `ਤੇ ਮੌਜੂਦ ਸਨ ਅਤੇ ਉੱਥੋਂ ਫ਼ਰਾਰ ਹੋ ਗਏ। ਜਦਕਿ, ਬਚਾਅ ਪੱਖ ਅਨੁਸਾਰ ਰਾਣਾ ਉਸ ਸਮੇਂ ਕਿਸੇ ਹੋਰ ਜਗ੍ਹਾ `ਤੇ ਖਰੀਦਦਾਰੀ (ਸ਼ਾਪਿੰਗ) ਕਰ ਰਹੇ ਸਨ, ਜਿਸ ਦੇ ਪੁਖ਼ਤਾ ਸਬੂਤ ਵੀ ਅਦਾਲਤ ਨੂੰ ਸੌਂਪੇ ਗਏ ਹਨ । ਇਹ ਪੂਰੀ ਕਾਰਵਾਈ ਪੰਜਾਬ ਦੇ ਇੱਕ ਟੈਕਸ ਅਧਿਕਾਰੀ ਦੀ ਸਿ਼ਕਾਇਤ `ਤੇ ਅਮਲ ਵਿੱਚ ਲਿਆਂਦੀ ਗਈ ਹੈ। ਸਿ਼ਕਾਇਤਕਰਤਾ ਅਨੁਸਾਰ ਉਸ ਵਿਰੁੱਧ ਵਿਜੀਲੈਂਸ ਵਿਭਾਗ ਵਿੱਚ ਚੱਲ ਰਹੀ ਇੱਕ ਜਾਂਚ ਨੂੰ ਰਫ਼ਾ-ਦਫ਼ਾ ਕਰਨ ਬਦਲੇ ਮੁਲਜ਼ਮਾਂ ਨੇ 20 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। ਬਾਅਦ ਵਿੱਚ ਇਹ ਸੌਦਾ 13 ਲੱਖ ਰੁਪਏ ਨਕਦ ਅਤੇ ਇੱਕ ਮਹਿੰਗੇ `ਸੈਮਸੰਗ ਗਲੈਕਸੀ ਜ਼ੈੱਡ ਫੋਲਡ-7` ਮੋਬਾਈਲ ਫ਼ੋਨ ਦੇ ਰੂਪ ਵਿੱਚ ਤੈਅ ਹੋਇਆ । ਕੀ ਸੀ ਪੂਰਾ ਮਾਮਲਾ ਸੀ. ਬੀ. ਆਈ. ਨੇ ਜਾਲ ਵਿਛਾ ਕੇ ਮੁਲਜ਼ਮ ਅੰਕਿਤ ਵਧਵਾ ਨੂੰ 13 ਲੱਖ ਰੁਪਏ ਦੀ ਨਕਦੀ ਅਤੇ ਮੋਬਾਈਲ ਫ਼ੋਨ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਸੀ । ਇਸ ਤੋਂ ਬਾਅਦ ਹੋਈ ਜਾਂਚ ਅਤੇ ਛਾਪੇਮਾਰੀ ਦੌਰਾਨ ਮੁਲਜ਼ਮਾਂ ਦੇ ਟਿਕਾਣਿਆਂ ਤੋਂ 9 ਲੱਖ ਰੁਪਏ ਦੀ ਹੋਰ ਨਕਦੀ ਬਰਾਮਦ ਹੋਈ । ਕਈ ਹੋਰ ਅਹਿਮ ਅਤੇ ਇਤਰਾਜ਼ਯੋਗ ਦਸਤਾਵੇਜ਼ ਵੀ ਜ਼ਬਤ ਕੀਤੇ ਗਏ । ਇਸ ਮਾਮਲੇ ਵਿੱਚ ਡੀ. ਜੀ. ਪੀ. ਵਿਜੀਲੈਂਸ ਦੇ ਰੀਡਰ ਓ. ਪੀ. ਰਾਣਾ ਦੀ ਮੁੱਖ ਅਤੇ ਸਰਗਰਮ ਭੂਮਿਕਾ ਸਾਹਮਣੇ ਆਈ ਹੈ। ਸੀ. ਬੀ. ਆਈ. ਵੱਲੋਂ ਰਾਣਾ ਨੂੰ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਉਹ ਫਿਲਹਾਲ ਫ਼ਰਾਰ ਚੱਲ ਰਹੇ ਹਨ ਅਤੇ ਆਪਣੀ ਗ੍ਰਿਫ਼ਤਾਰੀ ਤੋਂ ਬਚਣ ਲਈ ਅਦਾਲਤ ਦੀ ਸ਼ਰਨ ਵਿੱਚ ਹਨ ।
