ਦੀਕਸ਼ਾ ਤੇ ਆਦਿਤੀ ਬੈਲਜ਼ੀਅਮ ਵਿਚ ਸਾਂਝੇ ਤੌਰ 'ਤੇ ਤੀਸਰੇ ਸਥਾਨ 'ਤੇ
ਹੁਲੇਨਕੋਰਟ (ਬੈਲਜੀਅਮ), 6 ਜੁਲਾਈ 2026 : ਭਾਰਤ ਦੀ ਪ੍ਰਸਿੱਧ ਤੇ ਤਜ਼ਰਬੇਕਾਰ ਦੀਕਸ਼ਾ ਤੇ ਆਦਿਤੀ ਬੈਲਜ਼ੀਅਮ ਵਿਚ ਸਾਂਝੇ ਤੌਰ ਤੇ ਤੀਸਰੇ ਸਥਾਨ ਤੇ ਪਹੰੁਚ ਗਈਆਂ ਹਨ ਸਬੰਧੀ ਸਮਾਚਾਰ ਹੈ ।
ਆਦਿਤੀ ਨੇ ਖੇਡਿਆ ਅੰਡਰ-71 ਤੇ ਦੋ ਅੰਡਰ 70 ਦਾ ਕਾਰਡ
ਭਾਰਤ ਦੀ ਤਜ਼ਰੇਬਕਾਰ ਗੋਲਫਰ ਦੀਕਸ਼ਾ ਡਾਗਰ ਤੇ ਅਦਿਤੀ ਅਸ਼ੋਕ ਨੇ ਹੁਲੇਨਕੋਰਟ ਮਹਿਲਾ ਓਪਨ ਦੇ ਤੀਜੇ ਦੌਰ ਤੋਂ ਬਾਅਦ ਸਾਂਝੇ ਤੌਰ `ਤੇ ਤੀਜੇ ਸਥਾਨ `ਤੇ ਪਹੁੰਚ ਕੇ ਖਿਤਾਬ ਦੀ ਦੌੜ `ਚ ਆਪਣੀ ਮਜ਼ਬੂਤ ਦਾਅਵੇਦਾਰੀ ਬਣਾਈ ਰੱਖੀ ਹੈ। ਦੀਕਸ਼ਾ ਨੇ ਲੇਡੀਜ਼ ਯੂਰਪੀਅਨ ਟੂਰ (ਐੱਲ.ਈ.ਟੀ.) ਦੇ ਇਸ ਟੂਰਨਾਮੈਂਟ `ਚ ਭਾਰਤ ਦੀਆਂ ਉਮੀਦਾਂ ਨੂੰ ਕਾਇਮ ਰੱਖਦੇ ਹੋਏ ਇਕ ਅੰਡਰ-71 ਤੇ ਅਦਿਤੀ ਨੇ ਦੋ ਅੰਡਰ-70 ਦਾ ਕਾਰਡ ਖੇਡਿਆ ।
ਦੋਵਾਂ ਓਲੰਪੀਅਨ ਦਾ ਕੁਲ ਸਕੋਰ 5 ਅੰਡਰ 211 ਹੈ ਤੇ ਉਹ ਅੰਕ ਸੂਚੀ `ਚ ਚੋਟੀ `ਤੇ ਕਾਬਜ਼ ਆਸਟ੍ਰੇਲੀਆ ਦੀ ਕੈਲਸੀ ਬੇਨੇਟ ਤੋਂ 5 ਸ਼ਾਟਾਂ ਪਿੱਛੇ ਹਨ । ਬੇਨੇਟ ਨੇ ਤਿੰਨ ਅੰਡਰ 69 ਦਾ ਕਾਰਡ ਖੇਡਿਆ ਤੇ ਕੁਲ 10 ਅੰਡਰ ਦੇ ਸਕੋਰ ਦੇ ਨਾਲ ਬੜ੍ਹਤ ਹਾਸਲ ਕਰ ਲਈ। ਉਸ ਨੇ ਸਪੇਨ ਦੀ ਕੈਰੋਲੀਨਾ ਚਕਾਰੱਰਾ `ਤੇ ਦੋ ਸ਼ਾਟਾਂ ਦੀ ਬੜ੍ਹਤ ਬਣਾ ਲਈ ਹੈ ।
ਦੂਸਰੇ ਤੇ 9ਵੇਂ ਹੋਲ ਤੇ ਦੀਕਸ਼ਾ ਨੇ ਲਗਾਈ ਬਰਡੀ
ਦੀਕਸ਼ਾ ਨੇ ਦੂਜੇ ਤੇ 9ਵੇਂ ਹੋਲ `ਤੇ ਬਰਡੀ ਲਗਾਈ, ਜਦਕਿ ਦਿਨ ਦੀ ਇਕਲੌਤਾ ਬੋਗੀ 10ਵੇਂ ਹੋਲ `ਤੇ ਕੀਤੀ । 5 ਵਾਰ ਦੀ ਐੱਲ. ਈ. ਟੀ. ਜੇਤੂ ਅਦਿਤੀ ਅਸ਼ੋਕ ਤਿੰਨ ਬੋਗੀਆਂ ਕਰਨ ਤੋਂ ਬਾਅਦ ਪਿਛੜ ਰਹੀ ਸੀ ਪਰ ਉਸ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਆਖਰੀ 4 `ਚੋਂ 3 ਹੋਲ `ਤੇ ਬਰਡੀ ਲਗਾਈ ਤੇ ਦੀਕਸ਼ਾ ਦੇ ਨਾਲ ਸਾਂਝੇ ਤੌਰ `ਤੇ ਤੀਜੇ ਸਥਾਨ `ਤੇ ਪਹੁੰਚ ਗਈ । ਨੌਜਵਾਨ ਖਿਡਾਰਨ ਅਵਨੀ ਪ੍ਰਸ਼ਾਂਤ ਦਾ ਦਿਨ ਨਿਰਾਸ਼ਾਜਨਕ ਰਿਹਾ । ਉਸ ਨੇ 7 ਓਵਰ 79 ਦਾ ਕਾਰਡ ਖੇਡਿਆ ਤੇ ਸਾਂਝੇ ਤੌਰ 51ਵੇਂ ਸਥਾਨ `ਤੇ ਖਿਸਕ ਗਈ ।
