ਜਿਲ੍ਹਾ ਪ੍ਰਸ਼ਾਸਨ ਨੇ ਸ਼ੀਲਾ ਅਲੀਪੁਰੀਆ ਸੁਸਾਇਟੀ ਦੇ ਸਹਿਯੋਗ ਨਾਲ ਵੰਡੇ 60 ਸਾਈਕਲ
- by Jasbeer Singh
- January 12, 2026
ਜਿਲ੍ਹਾ ਪ੍ਰਸ਼ਾਸਨ ਨੇ ਸ਼ੀਲਾ ਅਲੀਪੁਰੀਆ ਸੁਸਾਇਟੀ ਦੇ ਸਹਿਯੋਗ ਨਾਲ ਵੰਡੇ 60 ਸਾਈਕਲ ਪਟਿਆਲਾ, 12 ਜਨਵਰੀ 2026 : ਜਿਲ੍ਹਾ ਪ੍ਰਸ਼ਾਸਨ ਅਤੇ ਸ਼ੀਲਾ ਅਲੀਪੁਰੀਆ ਚੈਰੀਟੇਬਲ ਸੋਸਾਇਟੀ ਦੇ ਸਹਿਯੋਗ ਨਾਲ ਜ਼ਰੂਰਤਮੰਦ ਬੱਚਿਆਂ ਲਈ ਇੱਕ ਸਰਾਹਣਾ ਯੋਗ ਪਹਿਲ ਕਰਦਿਆਂ ਜਿਲ੍ਹਾ ਰੋਜ਼ਗਾਰ ਦਫ਼ਤਰ ਵਿਖੇ 60 ਸਾਈਕਲਾਂ ਵੰਡੀਆਂ ਗਈਆਂ। ਇਹ ਸਾਈਕਲ ਖਾਸ ਤੌਰ 'ਤੇ ਓਹਨਾ ਬੱਚਿਆਂ ਨੂੰ ਵੰਡੇ ਗਏ ਜਿਹਨਾਂ ਕੋਲ ਸਕੂਲ ਜਾਣ ਲਈ ਕੋਈ ਸਾਧਨ ਨਹੀਂ ਸੀ। ਸੋਸਾਇਟੀ ਦੇ ਮੈਂਬਰ ਸੀ. ਏ. ਅਜੇ ਅਲੀਪੁਰੀਆ ਨੇ ਡਿਪਟੀ ਕਮਿਸ਼ਨਰ ਡਾ ਪ੍ਰੀਤੀ ਯਾਦਵ ਦੇ ਸਹਿਯੋਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜ ਦੇ ਹਰ ਵਰਗ ਨੂੰ ਅਜਿਹੀਆਂ ਭਲਾਈ ਯੋਜਨਾਵਾਂ ਵਿੱਚ ਅੱਗੇ ਆ ਕੇ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਜੋ ਜ਼ਰੂਰਤ ਮੰਦ ਅਤੇ ਹੋਣਹਾਰ ਬੱਚਿਆਂ ਦਾ ਭਵਿਖ ਸੰਵਾਰਿਆ ਜਾ ਸਕੇ। ਸਮਾਗਮ ਦੌਰਾਨ ਸ਼ੀਲਾ ਅਲੀਪੁਰੀਆ ਚੈਰੀਟੇਬਲ ਸੋਸਾਇਟੀ ਦੇ ਮੈਂਬਰ ਸ਼੍ਰੀ ਅਜੇ ਅਲੀਪੁਰੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਹੜਾ ਵੀ ਬੱਚਾ ਪੜ੍ਹਾਈ ਕਰਨਾ ਜਾਂ ਸੀ.ਏ. ਵਰਗੀ ਉੱਚ ਸਿੱਖਿਆ ਹਾਸਲ ਕਰਨਾ ਚਾਹੁੰਦਾ ਹੈ ਪਰ ਆਰਥਿਕ ਤੰਗੀ ਕਾਰਨ ਅੱਗੇ ਨਹੀਂ ਵੱਧ ਸਕਦਾ, ਸੋਸਾਇਟੀ ਉਸ ਬੱਚੇ ਨੂੰ ਗੋਦ ਲੈ ਕੇ ਉਸ ਦੀ ਪੂਰੀ ਪੜ੍ਹਾਈ ਦਾ ਖਰਚਾ ਚੁੱਕੇਗੀ । ਸ਼੍ਰੀ ਅਜੇ ਅਲੀਪੁਰੀਆ ਨੇ ਕਿਹਾ ਕਿ ਹਰ ਇਕ ਇਨਸਾਨ ਨੂੰ ਘੱਟੋ-ਘੱਟ ਇੱਕ ਬੱਚੇ ਨੂੰ ਸੰਪੂਰਨ ਵਿਦਿਆ ਦਾ ਦਾਨ ਜ਼ਰੂਰ ਕਰਨਾ ਚਾਹੀਦਾ ਹੈ। ਓਹਨਾ ਕਿਹਾ ਕਿ ਹੋਰ ਕਈ ਕਿਸਮ ਦੇ ਦਾਨ ਹੁੰਦੇ ਹਨ ਜਿਨ੍ਹਾਂ ਦੀ ਇੱਕ ਸੀਮਾ ਹੁੰਦੀ ਹੈ, ਪਰ ਵਿਦਿਆ ਦਾ ਦਾਨ ਇਕ ਅਜਿਹਾ ਦਾਨ ਹੈ ਜਿਸ ਦੀ ਕੋਈ ਸੀਮਾ ਨਹੀਂ ਹੁੰਦੀ ਅਤੇ ਇਹ ਪੂਰੀ ਜ਼ਿੰਦਗੀ ਇਨਸਾਨ ਦੇ ਕੰਮ ਆਉਂਦਾ ਹੈ । ਇਸ ਮੌਕੇ ਉਹਨਾਂ ਦੇ ਨਾਲ ਸ਼ੀਲਾ ਅਲੀਪੁਰੀਆ ਸੋਸਾਇਟੀ ਦੇ ਮੈਂਬਰ ਸ਼੍ਰੀ ਸੰਜੇ ਅਲੀਪੁਰੀਆ, ਸੀ ਏ ਅਭਿਸ਼ੇਕ ਗੁਪਤਾ ਅਤੇ ਮੁੱਖ ਮਹਿਮਾਨ ਵਜੋਂ ਮਿਸ ਮਿਤਾਲੀ ਗੁਪਤਾ, ਸੀ ਏ ਨਰੇਸ਼ ਗੁਪਤਾ, ਡਾ ਰਾਜ ਗੁਪਤਾ, ਸੰਜੀਵ ਸਿੰਗਲਾ, ਸੰਜੀਵ ਗੁਪਤਾ, ਰਾਜੀਵ ਗੁਪਤਾ, ਆਰਤੀ ਗੀਆਲਵਤੋ ਇਲਾਵਾ ਸਕੂਲਾਂ ਦੇ ਵਿਦਿਆਰਥੀ ਅਤੇ ਮਾਪੇ ਮੌਜੂਦ ਸਨ।
