ਬੰਗਲਾਦੇਸ਼ ਵਿਚ ਦੁਕਾਨਦਾਰ ਦਾ ਦੁਕਾਨ ਅੰਦਰ ਵੜ ਕੇ ਕੀਤਾ ਕਤਲ ਢਾਕਾ, 11 ਫਰਵਰੀ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਬੰਗਲਾਦੇਸ਼ ਦੇ ਮੈਮਨ ਸਿੰਘ ਜਿਲੇ ਦੇ ਤ੍ਰਿਸ਼ਾਲਾ ਉਪਰ ਨਗਰ ਵਿਖੇ ਲੰਘੇ ਦਿਨ ਇਕ ਹਿੰਦੂ ਕਾਰੋਬਾਰੀ ਦਾ ਅਣਪਛਾਤੇ ਵਿਅਕਤੀਆਂ ਵਲੋਂ ਕਤਲ ਕਰ ਦਿੱਤਾ ਗਿਆ ਹੈ। ਕੌਣ ਹੈ ਇਹ ਹਿੰਦੂ ਵਪਾਰੀ ਮਿਲੀ ਜਾਣਕਾਰੀ ਅਨੁਸਾਰ ਬੰਗਲਾਦੇਸ਼ ਵਿਖੇ ਜੋ ਉਪਰੋਕਤ 62 ਸਾਲਾ ਹਿੰਦੂ ਵਪਾਰੀ ਦੀ ਦਿਨ ਦਿਹਾੜੇ ਅਣਪਛਾਤੇ ਹਮਲਾਵਰਾਂ ਵਲੋਂ ਤੇਜਧਾਰ ਹਥਿਆਰਾਂ ਨਾਲ ਹੱਤਿਆ ਕੀਤੀ ਗਈ ਹੈ ਬਾਰੇ ਜਾਣਕਾਰੀ ਦਿੰਦਿਆਂ ਤ੍ਰਿਸ਼ਾਲ ਥਾਣੇ ਦੇ ਮੁਖੀ ਮੁਹੰਮਦ ਫਿਰੋਜ਼ ਹੁਸੈਨ ਨੇ ਮੀਡੀਆ ਨੂੰ ਦਸਿਆ ਕਿ ਇਹ ਘਟਨਾ ਸੋਮਵਾਰ ਰਾਤ ਨੂੰ ਉਪਨਗਰ ਦੇ ਬੋਗਰ ਬਾਜ਼ਾਰ ਚੌਰਾਹੇ ਉਤੇ ਵਾਪਰੀ । ਉਨ੍ਹਾਂ ਦਸਿਆ ਕਿ ਮ੍ਰਿਤਕ ਦੀ ਪਛਾਣ ਸਾਊਥਕੰਡਾ ਪਿੰਡ ਦੇ ਰਹਿਣ ਵਾਲੇ ਸੁਸੇਨ ਚੰਦਰਾ ਸਰਕਾਰ ਵਜੋਂ ਹੋਈ ਹੈ, ਜੋ ‘ਭਾਈ ਭਾਈ ਐਂਟਰਪ੍ਰਾਈਜ’ ਦਾ ਮਾਲਕ ਸੀ ।ਹੁਸੈਨ ਨੇ ਕਿਹਾ ਕਿ ਹਮਲਾਵਰਾਂ ਨੇ ਸਰਕਾਰ ਉਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਤੇ ਫਿਰ ਉਸ ਨੂੰ ਦੁਕਾਨ ਅੰਦਰ ਛੱਡ ਦਿਤਾ। ਕਾਫੀ ਸਮੇਂ ਤੋਂ ਚੱਲ ਰਿਹਾ ਬੰਗਲਾਦੇਸ਼ ਅੰਦਰ ਹਿੰਦੂਆਂ ਕਤਲ ਕੀਤਾ ਜਾਣਾ ਦੱਸਣਯੋਗ ਹੈ ਕਿ ਬੰਗਲਾਦੇਸ਼ ਅੰਦਰ ਪਿਛਲੇ ਕਾਫੀ ਸਮੇਂ ਤੋਂ ਹੀ ਹਿੰਦੂਆਂ ਨੂੰ ਸਰੇਆਮ ਵੱਖ-ਵੱਖ ਸਮਿਆਂ ਤੇ ਬਿਨਾਂ ਕਾਰਨ ਹੀ ਕਤਲ ਕੀਤੇ ਜਾਣ ਦਾ ਸਿਲਸਿਲਾ ਜਾਰੀ ਹੈ। ਬੰਗਲਾਦੇਸ਼ ਵਿਚ ਇਸ ਤਰ੍ਹਾਂ ਹੱਤਿਆਵਾਂ ਕੀਤੀਆਂ ਜਾਣੀਆਂ ਤੇ ਉਹ ਵੀ ਇਕ ਵਰਗ ਨਾਲ ਸਬੰਧਤ ਵਿਅਕਤੀਆਂ ਦੀ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬੰਗਲਾਦੇਸ਼ ਵਿਚ ਕਾਨੂੰਨ ਵਿਵਸਥਾ ਕਿਹੋ ਜਿਹੀ ਹੈ।
