post

Jasbeer Singh

(Chief Editor)

Punjab

ਗੰਦਗੀ ਅਤੇ ਬਦਸੂਰਤੀ ਲਈ ਜਾਣੀ ਜਾਂਦੀ ' ਡਿੱਚ ਡਰੇਨ ' ਲੋਕਾਂ ਲਈ ਸੈਰਗਾਹ ਬਣੀ

post-img

ਗੰਦਗੀ ਅਤੇ ਬਦਸੂਰਤੀ ਲਈ ਜਾਣੀ ਜਾਂਦੀ ' ਡਿੱਚ ਡਰੇਨ ' ਲੋਕਾਂ ਲਈ ਸੈਰਗਾਹ ਬਣੀ  15 ਕਰੋੜ ਦਾ ਪ੍ਰੋਜੈਕਟ 12 ਕਰੋੜ ਰੁਪਏ ਵਿੱਚ ਹੋਵੇਗਾ ਮੁਕੰਮਲ - ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਵਿਕਾਸ ਕਾਰਜਾਂ ਦਾ ਜਾਇਜ਼ਾ - ' ਡਿੱਚ ਡਰੇਨ ' ਦੀ ਕਾਇਆ ਕਲਪ ਹੋਣ ਨਾਲ ਲੋਕਾਂ ਦੀ ਚਿਰੋਕਣੀ ਮੰਗ ਪੂਰੀ ਹੋਵੇਗੀ : ਬਰਿੰਦਰ ਕੁਮਾਰ ਗੋਇਲ ਲਹਿਰਾਗਾਗਾ, 12 ਮਈ : ਲਹਿਰਾ ਸ਼ਹਿਰ ਦੇ ਅੰਦਰੋਂ ਲੰਘਣ ਵਾਲੀ ਅਤੇ ਹੁਣ ਤੱਕ ਗੰਦਗੀ ਅਤੇ ਬਦਸੂਰਤੀ ਲਈ ਜਾਣੀ ਜਾਂਦੀ ' ਡਿੱਚ ਡਰੇਨ ' ਲੋਕਾਂ ਲਈ ਸੈਰਗਾਹ ਬਣ ਕੇ ਤਿਆਰ ਹੋਣ ਜਾ ਰਹੀ ਹੈ। ਬਹੁਤ ਜਲਦੀ ਹੀ ਇਸ ਦਾ ਕੰਮ ਮੁਕੰਮਲ ਹੋਣ ਵਾਲਾ ਹੈ ਅਤੇ ਇਹ ਆਮ ਲੋਕਾਂ ਨੂੰ ਸਮਰਪਿਤ ਕਰ ਦਿੱਤੀ ਜਾਵੇਗੀ, ਇਹ ਵਿਚਾਰ ਹਲਕਾ ਵਿਧਾਇਕ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਇਸ ਡਿੱਚ ਡਰੇਨ ਦੇ ਉਸਾਰੀ ਕਾਰਜਾਂ ਦਾ ਜਾਇਜ਼ਾ ਲੈਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਹਨਾਂ ਦੱਸਿਆ ਕਿ ਇਹ ਡਿੱਚ ਡਰੇਨ ਲਹਿਰਾ ਸ਼ਹਿਰ ਦੇ ਅੰਦਰ ਦੀ ਲੰਘਦੀ ਸੀ । ਇਸਦੇ ਕਿਨਾਰਿਆਂ ਉੱਤੇ ਲੋਕ ਬਹੁਤ ਹੀ ਤਰਸਯੋਗ ਹਾਲਤ ਵਿੱਚ ਰਹਿੰਦੇ ਹਨ। ਇਥੋਂ ਤੱਕ ਕਿ ਲੋਕਾਂ ਦੇ ਮਕਾਨ ਵੀ ਇਸ ਡਰੇਨ ਉੱਤੇ ਬਣੇ ਹੋਏ ਸਨ ਅਤੇ ਉਹਨਾਂ ਦੇ ਘਰਾਂ ਦੀ ਹਾਲਤ ਵੀ ਖਸਤਾ ਹੋ ਰਹੀ ਸੀ। ਆਲੇ ਦੁਆਲੇ ਗੰਦ ਹੋਣ ਦੇ ਨਾਲ ਨਾਲ ਇੱਥੇ ਹਰ ਸਮੇਂ ਦੁਰਘਟਨਾ ਦਾ ਡਰ ਵੀ ਬਣਿਆ ਰਹਿੰਦਾ ਸੀ। ਲੋਕਾਂ ਦੀ ਬਹੁਤ ਪੁਰਾਣੀ ਮੰਗ ਸੀ ਕਿ ਇਸ ਡਰੇਨ ਵੱਲ ਧਿਆਨ ਦਿੱਤਾ ਜਾਵੇ । ਉਹਨਾਂ ਕਿਹਾ ਕਿ ਹੁਣ ਇਸ ਡਰੇਨ ਵਿੱਚ ਸਾਢੇ 4-4 ਫੁੱਟ ਦੇ ਚੋੜ੍ਹੇ 2 ਪਾਈਪ ਪਾਏ ਗਏ ਹਨ ਤਾਂ ਕਿ ਪਾਣੀ ਡਰੇਨ ਹੋਣ ਵਿੱਚ ਕੋਈ ਦਿੱਕਤ ਪੇਸ਼ ਨਾ ਆਏ। ਪਹਿਲਾਂ ਇਹ 15 ਕਰੋੜ ਰੁਪਏ ਦਾ ਪ੍ਰਾਜੈਕਟ ਸੀ ਪਰ ਵਿਭਾਗੀ ਇਮਾਨਦਾਰੀ ਹੋਣ ਕਰਕੇ ਇਸਦਾ ਟੈਂਡਰ 12 ਕਰੋੜ ਰੁਪਏ ਵਿੱਚ ਹੋਇਆ ਹੈ। ਇਸ ਤਰ੍ਹਾਂ ਸੂਬੇ ਦੇ ਲੋਕਾਂ ਦਾ 3 ਕਰੋੜ ਰੁਪਏ ਦਾ ਬਚਾਅ ਹੋਇਆ ਹੈ । ਇਸ ਪ੍ਰੋਜੈਕਟ ਦਾ ਕੰਮ ਮਹੀਨਾ ਕੁ ਪਹਿਲਾਂ ਸ਼ੁਰੂ ਹੋਇਆ ਸੀ ਜੋ ਜਲਦੀ ਹੀ ਮੁਕੰਮਲ ਹੋਣ ਜਾ ਰਿਹਾ ਹੈ। ਹੁਣ ਲੋਕ ਬਹੁਤ ਖੁਸ਼ ਹਨ। ਪਿੱਛੇ ਜਿਹੇ ਮੀਂਹ ਵੀ ਪਿਆ ਹੈ ਪਰ ਪਾਣੀ ਦੀ ਸਮੱਸਿਆ ਪੇਸ਼ ਨਹੀਂ ਆਈ। ਤਿੰਨ ਕਿਲੋਮੀਟਰ ਲੰਮੀ ਅਤੇ 32 ਫੁੱਟ ਚੌੜੀ ਡਰੇਨ ਉੱਤੇ 15 ਫੁੱਟ ਇੰਟਰਲਾਕ ਟਾਈਲਾਂ ਲੱਗ ਰਹੀਆਂ ਹਨ। ਆਸੇ ਪਾਸੇ ਜਾਲੀ ਲਗਾ ਕੇ ਆਧੁਨਿਕ ਘਾਹ ਅਤੇ ਪੌਦੇ ਲਗਾਏ ਜਾਣਗੇ। ਉਹਨਾਂ ਕਿਹਾ ਕਿ ਜਿਥੋਂ ਲੋਕ ਕਦੇ ਲੰਘਣਾ ਵੀ ਪਸੰਦ ਨਹੀਂ ਕਰਦੇ ਸਨ ਪਰ ਹੁਣ ਇਹ ਸੈਰਗਾਹ ਵਜੋਂ ਵਿਕਸਤ ਕੀਤੀ ਜਾਵੇਗੀ। ਇਸ ਮੌਕੇ ਉਹਨਾਂ ਇਹ ਵੀ ਕਿਹਾ ਕਿ ਇਸ ਸੈਰਗਾਹ ਦੀ ਸਾਂਭ ਸੰਭਾਲ ਲਈ ਤਿੰਨ ਕਰਮਚਾਰੀ ਨਿਯੁਕਤ ਕੀਤੇ ਜਾਣਗੇ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਪਿਛਲੇ 40 ਸਾਲਾਂ ਵਿੱਚ ਇਸ ਡਰੇਨ ਉੱਤੇ ਇੱਕ ਵੀ ਪੈਸਾ ਲੱਗਦਾ ਨਹੀਂ ਦੇਖਿਆ। ਨਾ ਹੀ ਕੋਈ ਇਸਦੀ ਸਾਰ ਲੈਣ ਲਈ ਆਇਆ ਸੀ ਪਰ ਹੁਣ ਲੋਕ ਸ਼ਾਮ ਸਵੇਰੇ ਸੈਰ ਕਰਨ ਆਉਣ ਲੱਗੇ ਹਨ । ਕੈਬਨਿਟ ਮੰਤਰੀ ਨੇ ਭਰੋਸਾ ਦਿੱਤਾ ਕਿ ਸਲੱਮ ਖੇਤਰ ਵਿੱਚ ਬਰਸਾਤੀ ਪਾਣੀ ਨਹੀਂ ਖੜ੍ਹਨ ਦਿੱਤਾ ਜਾਵੇਗਾ। ਬਰਸਾਤੀ ਪਾਣੀ ਡਰੇਨ ਵਿੱਚ ਪਾਇਆ ਜਾਵੇਗਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਲਈ ਵਚਨਬੱਧ ਤੇ ਯਤਨਸ਼ੀਲ ਹੈ। ਉਹਨਾਂ ਕਿਹਾ ਕਿ ਸ਼ਹਿਰ ਦੀ ਸੁੰਦਰਤਾ ਅਤੇ ਇਸਦੇ ਵਿਕਾਸ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ । ਇਸ ਤੋਂ ਪਹਿਲਾਂ ਉਹਨਾਂ ਸਲੱਮ ਏਰੀਏ ਦੇ ਲੋਕਾਂ ਦੀਆਂ ਜਿੱਥੇ ਸਮੱਸਿਆਵਾਂ ਨੂੰ ਸੁਣਿਆ ਉੱਥੇ ਹੀ ਉਹਨਾਂ ਦੀਆਂ ਜਾਇਜ਼ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕਰਨ ਦੇ ਅਧਿਕਾਰੀਆਂ ਨੂੰ ਆਦੇਸ਼ ਵੀ ਦਿੱਤੇ। ਇਸ ਉਪਰੰਤ ਕੈਬਨਿਟ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਹਨੁਮਾਨ ਧਾਮ ਅਤੇ ਸਤਸੰਗ ਭਾਵਨਾ ਵਿਖੇ ਨਤਮਸਤਕ ਵੀ ਹੋਏ। ਇਸ ਮੌਕੇ ਉਹਨਾਂ ਆਪਸੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਦਾ ਸੁਨੇਹਾ ਵੀ ਦਿੱਤਾ । ਇਸ ਮੌਕੇ ਐਸਡੀਐਮ ਲਹਿਰਾਗਾਗਾ ਸੂਬਾ ਸਿੰਘ, ਸ੍ਰੀ ਨਰਿੰਦਰ ਕੁਮਾਰ ਗੋਇਲ, ਐਡਵੋਕੇਟ ਗੋਰਵ ਗੋਇਲ, ਤਜਿੰਦਰ ਕੁਮਾਰ ਘਈ, ਐਸ ਡੀ ਓ ਚੇਤਨ ਗੁਪਤਾ, ਐਕਸੀਅਨ ਗੁਰਦੀਪ ਬਾਂਸਲ, ਐਕਸੀਅਨ ਜਗਦੀਪ ਭਾਖਰ, ਐਮ ਸੀ ਕਪਿਲ ਤਾਇਲ, ਐਮ ਸੀ ਸੁਰਿੰਦਰ ਕੁਮਾਰ ਜੱਗੀ, ਸ਼ੀਸ਼ਪਾਲ ਪ੍ਰਧਾਨ ਅਗਰਵਾਲ ਸਭਾ ਲਹਿਰਾ, ਨੰਦ ਲਾਲ ਨੰਦੂ, ਮੇਘ ਰਾਜ, ਦੀਪਕ ਜੈਨ ਹਨੁਮਾਨ ਮੰਦਰ ਕਮੇਟੀ ਦੇ ਪ੍ਰਧਾਨ ਸੰਜੇ ਕੁਮਾਰ, ਰਾਮ ਸਰੂਪ, ਮਲਕੀਤ ਸਿੰਘ ਰਿਟਾਇਰ ਜੇਈ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਆਦਿ ਹਾਜ਼ਰ ਸਨ ।

Related Post