ਡਾ. ਅੰਬੇਡਕਰ ਪਟਿਆਲਾ ਆਮਦ ਦਿਹਾੜਾ ਮਨਾਉਂਦਿਆਂ ਪੋਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
- by Jasbeer Singh
- November 25, 2024
ਡਾ. ਅੰਬੇਡਕਰ ਲਾਈਬ੍ਰੇਰੀ ਅਤੇ ਸਟੱਡੀ ਸਰਕਲ ਨੇ ਡਾ. ਅੰਬੇਡਕਰ ਪਟਿਆਲਾ ਆਮਦ ਦਿਹਾੜਾ ਮਨਾਉਂਦਿਆਂ ਪੋਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਪਟਿਆਲਾ : ਦਲਿਤ, ਜਰੂਰਤਮੰਦ, ਆਰਥਿਕ ਕਮਜੋਰ ਵਰਗ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਅਤੇ ਵਿਦਿਆ ਖੇਤਰ ਵਿੱਚ ਭਲਾਈ ਕਾਰਜਾਂ ਨੂੰ ਸਮਰਪਿਤ ਸੰਸਥਾ ਡਾ. ਅੰਬੇਡਕਰ ਲਾਈਬ੍ਰੇਰੀ ਅਤੇ ਸਟੱਡੀ ਸਰਕਲ ਵਲੋਂ ਲਾਹੋਰੀ ਗੇਟ ਦੇ ਗਾਂਧੀ ਨਗਰ ਸਥਿਤ ਸਰਕਾਰੀ ਸੈਕੰਡਰੀ ਸਕੂਲ ਵਿਖੇ ਡਾ. ਅੰਬੇਡਕਰ ਪਟਿਆਲਾ ਆਮਦ ਦਿਹਾੜਾ ਸ਼ਰਧਾ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਮੌਕੇ ਵਿਦਿਆਰਥੀ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ 2024 ਦੀਆਂ ਸਕੂਲ ਪ੍ਰੀਖਿਆਵਾਂ ਦੇ ਨਤੀਜਿਆਂ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਏ ਵਧੀਆ ਪੋਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਬੱਚਿਆਂ ਦਾ ਮੈਡਲ ਅਤੇ ਟਰਾਫੀਆਂ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਦੌਰਾਨ ਕੁੱਝ ਬੱਚਿਆਂ ਵੱਲੋਂ ਡਾ. ਭੀਮ ਰਾਓ ਅੰਬੇਡਕਰ ਦੇ ਜੀਵਨ ਸੰਘਰਸ਼ ਸਬੰਧੀ ਮਿੰਨੀ ਨਾਟਕ ਦੀਆਂ ਪੇਸ਼ਕਾਰੀਆਂ ਵੀ ਦਿਤੀਆਂ ਗਈਆਂ । ਇਸ ਮੌਕੇ ਤੇ ਡਾ. ਅੰਬੇਡਕਰ ਲਾਈਬ੍ਰੇਰੀ ਅਤੇ ਸਟੱਡੀ ਸਰਕਲ ਦੇ ਪ੍ਰਧਾਨ ਹੇਮਰਾਜ ਭੱਟੀ ਜਨਰਲ ਸਕੱਤਰ ਬਲਬੀਰ ਸਿੰਘ ਬੈਂਸ ਐਡਵੋਕੇਟ ਨੇ ਸਾਂਝੇ ਤੌਰ ਤੇ ਸਮਾਰੋਹ ਵਿੱਚ ਬੋਲਦਿਆਂ ਦੱਸਿਆ ਕਿ 1951 ਵਿੱਚ ਲੋਕ ਸਭਾ ਚੋਣਾਂ ਪਹਿਲੀ ਵਾਰ ਜਦੋਂ ਹੋਈਆਂ ਸਨ, ਜਿਸ ਦੌਰਾਨ ਚੋਣ ਪ੍ਰਚਾਰ ਸਬੰਧੀ ਸੰਵਿਧਾਨ ਨਿਰਮਾਤਾ ਡਾ. ਬੀ.ਆਰ. ਅੰਬੇਡਕਰ ਪਹਿਲੀ ਵਾਰ ਪਟਿਆਲਾ ਦੇ ਆਰਿਆ ਸਮਾਜ ਪਾਰਕ ਵਿਖੇ ਆਏ ਸਨ। ਇਸ ਲਈ 37 ਸਾਲਾਂ ਤੋਂ ਡਾ. ਅੰਬੇਡਕਰ ਪਟਿਆਲਾ ਆਮਦ ਦਿਹਾੜਾ ਮਨਾਉਂਦੇ ਆ ਰਹੇ ਹਾਂ । ਇਸ ਮੌਕੇ ਤੇ ਸੰਸਥਾ ਦੇ ਆਹੁਦੇਦਾਰਾਂ ਕੁਲਦੀਪ ਸਿੰਘ ਮੱਟੂ, ਐਸ.ਪੀ. ਸਿੰਘ ਐਡਵੋਕੇਟ, ਫਕੀਰ ਚੰਦ, ਸੰਜੀਵ ਸੈਣੀ, ਰਾਜੇਸ਼ਵਰ ਕੁਮਾਰ, ਸ਼ਿਵਾ ਜੀ ਧਾਰੀਵਾਲ, ਸੁਭਕਰਨ ਗਿੱਲ, ਰਵਿੰਦਰ ਬਿੱਟੂ, ਰਾਜਿੰਦਰ ਸਿੰਘ ਸਹੋਤਾ, ਰਵਿੰਦਰ ਬਿੱਟੂ ਅਤੇ ਸਕੂਲ ਸਟਾਫ ਮੁੱਖ ਅਧਿਆਪਿਕਾ ਨਿਲਮ, ਸੁਖਚੈਨ ਕੌਰ, ਨਿਰੂਪਮ, ਪਰਮਿੰਦਰ ਸਿੰਘ, ਕੁਸ਼ਮ, ਗੁਰਿੰਦਰ, ਜਾਹਿਦਾ ਕੁਰੈਸੀ, ਜ਼ਸਵਿੰਦਰ ਕੌਰ, ਵਰੁਨਜੀਤ ਕੌਰ, ਹਰਜਿੰਦਰ ਕੌਰ, ਡਿੰਪਲ, ਹਰਪ੍ਰੀਤ ਸਿੰਘ, ਜਤਿੰਦਰ ਸਿੰਘ ਅਤੇ ਸ਼ਰਮੀਲਾ, ਅਮਰਜੀਤ ਸਿੰਘ, ਰੰਜੀਤ ਕੌਰ, ਸੰਦੀਪ ਕੌਰ ਆਦਿ ਵਲੋਂ ਸੰਸਥਾ ਦੇ ਅਹੁਦੇਦਾਰਾਂ ਭਰਪੂਰ ਸਵਾਗਤ ਕੀਤਾ। ਜਿਹੜੇ ਛੇਵੀਂ ਤੋਂ ਦਸਵੀਂ ਤੱਕ ਦੇ ਵਿਦਿਆਰਥੀ ਬੱਚਿਆਂ ਦਾ ਸਨਮਾਨ ਕੀਤਾ ਗਿਆ ਉਹਨਾ ਵਿੱਚ ਪ੍ਰੀਖਿਆਵਾ ਦੇ ਨਤੀਜਿਆਂ ਦੌਰਾਨ ਪਹਿਲਾ, ਦੂਜਾ, ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਆਰਤੀ, ਅਰਜੁਨ, ਧੀਰਜ, ਜਿਉਤਿਸ਼, ਵਿਵੇਕ ਕੁਮਾਰ, ਸਮੀਰ ਕੁਮਾਰ, ਹਰਮਨ ਸਿੰਘ, ਤੁਸ਼ਾਰ, ਮਨੀਸ਼ ਕੁਮਾਰ, ਲੱਕੀ, ਨੈਨਾ, ਹਿਨਾ, ਪਰਿਆਸ਼ੂ, ਸਦਨ, ਕ੍ਰਿਸ਼ਨਾ ਚੌਹਾਨ, ਰਾਹੁਲ , ਅਸ਼ਿਸ਼, ਸੋਹੇਬ ਆਦਿ ਦੇ ਨਾਮ ਸ਼ਾਮਲ ਹਨ ।
Related Post
Popular News
Hot Categories
Subscribe To Our Newsletter
No spam, notifications only about new products, updates.