ਪੀ. ਡੀ. ਏ ਦੇ ਏ. ਸੀ. ਏ ਵੱਲੋਂ ਡੀਲਵਾਲ ਵਿਖੇ ਕਾਲੋਨੀ ‘ਚ ਸੀਵਰੇਜ ਦੇ ਕੰਮ ਦਾ ਜਾਇਜ਼ਾ
- by Jasbeer Singh
- January 7, 2026
ਪੀ. ਡੀ. ਏ ਦੇ ਏ. ਸੀ. ਏ ਵੱਲੋਂ ਡੀਲਵਾਲ ਵਿਖੇ ਕਾਲੋਨੀ ‘ਚ ਸੀਵਰੇਜ ਦੇ ਕੰਮ ਦਾ ਜਾਇਜ਼ਾ -ਕਾਲੋਨੀ ‘ਚ ਸੀਵਰੇਜ ਲਾਉਣ ਲਈ ਤਜਵੀਜ਼ ‘ਤੇ ਵਿਚਾਰਾਂ-ਜਸ਼ਨਪ੍ਰੀਤ ਕੌਰ ਗਿੱਲ ਪਟਿਆਲਾ, 7 ਜਨਵਰੀ 2026 : ਪੀ. ਡੀ. ਏ., ਪਟਿਆਲਾ ਦੇ ਵਧੀਕ ਮੁੱਖ ਪ੍ਰਸ਼ਾਸਕ, ਜਸ਼ਨਪ੍ਰੀਤ ਕੌਰ ਗਿੱਲ ਨੇ ਅੱਜ ਲਤਾ ਗਰੀਨ ਇਨਕਲੇਵ, ਪਿੰਡ ਡੀਲਵਾਲ ਵਿਖੇ ਲਤਾ ਗਰੀਨ ਇਨਕਲੇਵ ਵੈਲਫੇਅਰ ਸੋਸਾਇਟੀ ਦੇ ਨੁਮਾਇੰਦਿਆਂ ਨਾਲ ਕਲੋਨੀ ਵਿਖੇ ਸੀਵਰੇਜ ਸਿਸਟਮ ਦਾ ਕੰਮ ਕਰਵਾਉਣ ਹਿੱਤ ਮੌਕਾ ਚੈੱਕ ਕੀਤਾ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੇ ਨਿਰਦੇਸ਼ਾਂ ਮੁਤਾਬਕ ਅੱਜ ਉਨ੍ਹਾਂ ਨੇ ਪੀ.ਡੀ.ਏ ਦੇ ਜਲ ਸਪਲਾਈ ਮੰਡਲ ਇੰਜੀਨੀਅਰ ਤੇ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ, ਰਾਜਪੁਰਾ ਦੇ ਨਾਲ ਹੋਰ ਅਧਿਕਾਰੀਆਂ ਨੂੰ ਨਾਲ ਲੈ ਕੇ ਕਲੋਨੀ ਦਾ ਦੌਰਾ ਕੀਤਾ ਹੈ। ਜਸ਼ਨਪ੍ਰੀਤ ਕੌਰ ਗਿੱਲ ਨੇ ਦੱਸਿਆ ਕਿ ਇਸ ਦੌਰਾਨ ਸਬੰਧਤ ਸੋਸਾਇਟੀ ਮੈਂਬਰਾਂ ਵੱਲੋਂ ਸੀਵਰੇਜ ਸਿਸਟਮ ਮੁਹੱਈਆ ਕਰਵਾਉਣ ਦੀ ਮੰਗ ਬਾਰੇ ਵਿਸਥਾਰ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਮੌਕੇ ‘ਤੇ ਮੌਜੂਦ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ, ਰਾਜਪੁਰਾ ਨੂੰ ਇਸ ਕਲੋਨੀ ਵਿਖੇ ਸਥਾਨਕ ਲੋਕਾਂ ਦੀ ਸਹੂਲਤ ਲਈ ਸੀਵਰੇਜ ਮੁਹਈਆ ਕਰਵਾਉਣ ਲਈ ਜਲਦ ਹੀ ਸਕੀਮ ਤਿਆਰ ਕਰਕੇ ਦੇਣ ਲਈ ਕਿਹਾ ਗਿਆ ਹੈ ਤਾਂ ਜੋ ਸਕੀਮ ਦੀ ਪ੍ਰਵਾਨਗੀ ਉਪਰੰਤ ਸਰਕਾਰ ਪਾਸੋ ਫੰਡ ਪ੍ਰਾਪਤ ਕਰਦੇ ਹੋਏ ਇਸ ਕਲੋਨੀ ਵਿੱਚ ਸੀਵਰੇਜ ਨਾਲ ਸਬੰਧਤ ਲੋੜੀਂਦੇ ਕੰਮ ਕਰਵਾਏ ਜਾ ਸਕਣ।
