post

Jasbeer Singh

(Chief Editor)

Punjab

ਡਾਕਟਰ ਨਵਜੋਤ ਕੌਰ ਸਿੱਧੂ ਨੇ ਕੀਤੀ ਸੰਤ ਰਾਮਪਾਲ ਦੇ ਆਸ਼ਰਮ ਵਿਚ ਪਹੁੰਚ

post-img

ਡਾਕਟਰ ਨਵਜੋਤ ਕੌਰ ਸਿੱਧੂ ਨੇ ਕੀਤੀ ਸੰਤ ਰਾਮਪਾਲ ਦੇ ਆਸ਼ਰਮ ਵਿਚ ਪਹੁੰਚ ਫਤਿਹਗੜ੍ਹ ਸਾਹਿਬ, 2 ਮਾਰਚ 2026 : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਨੇ ਸੰਤ ਰਾਮਪਾਲ ਦੇ ਆਸ਼ਰਮ ਵਿਚ ਇਕ ਪ੍ਰੋਗਰਾਮ ਵਿਚ ਸ਼ਮੂਲੀਅਤ ਕੀਤੀ । ਕੀ ਆਖਿਆ ਡਾਕਟਰ ਨਵਜੋਤ ਕੌਰ ਸਿੱਧੂ ਨੇ ਜਿ਼ਲਾ ਫਤਿਹਗੜ੍ਹ ਸਾਹਿਬ ਦੇ ਖਮਾਣੋਂ ਸਥਿਤ ਸੰਤ ਰਾਮਪਾਲ ਦੇ ਆਸ਼ਰਮ ਵਿਖੇ ਇਕ ਪ੍ਰੋਗਰਾਮ ਵਿਚ ਸ਼ਾਮਲ ਹੋਣ ਪਹੁੰਚੇ ਡਾਕਟਰ ਨਵਜੋਤ ਕੌਰ ਸਿੱਧੂ ਨੇ ਆਖਿਆ ਕਿ ਉਹ ਬਚਪਨ ਤੋਂ ਹੀ ਤਿੰਨ ਤੋਂ ਚਾਰ ਸਾਲਾਂ ਤੋਂ ਸੰਤਾਂ ਦੀ ਸੰਗਤ ਵਿੱਚ ਰਹੀ ਹੈ । ਉਨ੍ਹਾਂ ਕਿਹਾ ਕਿ ਉਹ ਰਾਜਨੀਤੀ ਛੱਡ ਕੇ ਸੰਤਾਂ ਦੀ ਸੇਵਾ ਵਿੱਚ ਸ਼ਾਮਲ ਹੋਣ ਬਾਰੇ ਵਿਚਾਰ ਕਰ ਰਹੀ ਹੈ। ਰਾਜਨੀਤੀ ਹੁਣ ਪਹਿਲਾਂ ਵਰਗੀ ਨਹੀਂ ਰਹੀ, ਅਤੇ ਸਿਆਸਤਦਾਨ ਆਪਣੀ ਪਛਾਣ ਭੁੱਲ ਗਏ ਹਨ । ਹੁਣ ਭਗਤੀ ਤੇ ਵਧ ਤੋਂ ਵਧ ਧਿਆਨ ਕਰ ਰਹੇ ਕੇਂਦਰਿਤ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਹ ਹੁਣ ਭਗਤੀ `ਤੇ ਵੱਧ ਤੋਂ ਵੱਧ ਧਿਆਨ ਕੇਂਦਰਿਤ ਕਰ ਰਹੀ ਹੈ ਕਿਉਂਕਿ ਕੈਂਸਰ ਨੂੰ ਜਿੱਤਣ ਤੋਂ ਬਾਅਦ, ਉਸਨੇ ਲੋਹ ਯੁੱਗ ਵਿੱਚ ਸੁਨਹਿਰੀ ਯੁੱਗ ਦੇਖਿਆ ਹੈ ਤੇ ਉਹ ਇਸ ਤੋਂ ਵੱਧ ਕੁਝ ਨਹੀਂ ਕਹਿ ਸਕਦੀ । ਡਾਕਟਰ ਸਿੱਧੂ ਨੇ ਕਿਹਾ ਕਿ ਉਹ ਬਚਪਨ ਤੋਂ ਹੀ ਤਿੰਨ ਤੋਂ ਚਾਰ ਸਾਲਾਂ ਤੋਂ ਸੰਤਾਂ ਦੀ ਸੰਗਤ ਵਿੱਚ ਰਹੀ ਹੈ। ਉਹ ਸੰਤਾਂ ਤੋਂ ਪ੍ਰੇਰਨਾ ਲੈਂਦੀ ਹੈ ਅਤੇ ਉਨ੍ਹਾਂ ਦੀ ਸੇਵਾ ਕਰਦੀ ਹੈ, ਭਾਵੇਂ ਡਾਕਟਰੀ ਜਾਂ ਰਾਜਨੀਤਕ ਪੱਧਰ `ਤੇ ਹੋਵੇ । ਨਵਜੋਤ ਨੇ ਕਿਹਾ ਕਿ ਉਸਨੇ ਅਤੇ ਉਸਦੇ ਪਤੀ ਨਵਜੋਤ ਸਿੰਘ ਸਿੱਧੂ ਨੇ ਆਪਣੇ ਪੂਰੇ ਸਰੀਰ ਦਾਨ ਕੀਤੇ ਹਨ ਤਾਂ ਜੋ ਉਨ੍ਹਾਂ ਦੇ ਅੰਗ ਉਨ੍ਹਾਂ ਦੀ ਮੌਤ ਤੋਂ ਬਾਅਦ ਕਿਸੇ ਦੇ ਕੰਮ ਆ ਸਕਣ ।

Related Post

Instagram