post

Jasbeer Singh

(Chief Editor)

Patiala News

ਜਿੰਮਖਾਨਾ ਕਲੱਬ ਦੀ ਸਿਆਸਤ ਵਿਚ ਭੂਚਾਲ

post-img

ਜਿੰਮਖਾਨਾ ਕਲੱਬ ਦੀ ਸਿਆਸਤ ਵਿਚ ਭੂਚਾਲ ਫਰੈਂਡਸਿ਼ਪ ਗਰੁੱਪ ਟੁੱਟਿਆ ਡਾ. ਸੁਧੀਰ ਵਰਮਾ ਨੇ ਗੁੱਡਵਿਲ ਗਰੁੱਪ ਦੀ ਕਮਾਨ ਡਾ. ਸੁਖਦੀਪ ਬੋੋਪਾਰਾਏ ਨੂੰ ਦਿੱਤੀ ਪਟਿਆਲਾ, 17 ਸਤੰਬਰ 2025 : ਉੱਤਰ ਭਾਰਤ ਦੇ ਨਾਮੀ ਜਿੰਮਖਾਨਾ ਕਲੱਬ ਦੀ ਸਿਆਸਤ `ਚ ਭੁਚਾਲ ਆ ਗਿਆ ਹੈ, ਕਿਉਂਕਿ ਪਿਛਲੇ ਸਾਲ ਦੋਨਾਂ ਪ੍ਰਮੁੱਖ ਗਰੁੱਪਾਂ ਵੱਲੋਂ ਬਣਾਇਆ ਗਿਆ ਫਰੈਂਡਸਿ਼ਪ ਗਰੁੱਪ ਟੁੱਟ ਗਿਆ ਹੈ। ਦੂਜੇ ਪਾਸੇ ਮੁੜ ਤੋਂ ਸੁਰਜੀਤ ਹੋਏ ਗੁੱਡਵਿਲ ਗਰੁੱਪ ਦੀ ਕਮਾਂਡ ਡਾ. ਸੁਧੀਰ ਵਰਮਾ ਨੇ ਕਲੱਬ ਦੇ ਸਕੱਤਰ ਡਾ. ਸੁਖਦੀਪ ਸਿੰਘ ਸੁੱਖੀ ਬੋਪਾਰਾਏ ਵਿਨੋਦ ਸ਼ਰਮਾ ਨੂੰ ਦੇ ਦਿੱਤੀ ਹੈ। ਦੱਸਣਯੋਗ ਹੈ ਕਿ ਹਾਲ ਹੀ `ਚ ਕਲੱਬ ਦੇ ਸੀ. ਏ. ਖਿਲਾਫ ਕਰਵਾਈ ਗਈ ਤੋਂ ਜ਼ਿਆਦਾਤਰ ਬਰੀ ਕਰਵਾਈ ਕਲੱਬਜ਼ਗੀ ਇਸ ਪੱਧਰ `ਤੇ ਪਹੁੰਚ ਗਈ ਕਿ ਫਰੈਂਡਸ਼ਿਪ ਗਰੁੱਪ ਟੁੱਟ ਗਿਆ। ਗੁੱਡਵਿਲ ਗਰੁੱਪਦੀ ਅਗਵਾਈ ਕਰਨ ਵਾਲੇ ਕਲੱਬ ਦੇ ਸਕੱਤਰ ਡਾ. ਸੁਖਦੀਪ ਸਿੰਘ ਸੁੱਖੀ ਬੋਪਾਰਾਏ ਅਤੇ ਵਿਨੋਦ ਸ਼ਰਮਾ ਨੇ ਕਿਹਾ ਕਿ ਗੁੱਡਵਿਲ ਗਰੁੱਪ ਦਾ ਨਿਰਮਾਣ ਹੀ ਈਮਾਨਦਾਰੀ ਨਾਲ ਕੰਮ ਕਰਨ ਅਤੇ ਕਲੱਬ ਦੀ ਬਿਹਤਰੀ ਲਈ ਕੀਤਾ ਗਿਆ ਸੀ । ਡਾ. ਸੁੱਖੀ ਬੋਪਾਰਾਏ ਨੇ ਕਿਹਾ ਕਿ ਸਾਡਾ ਉਦੇਸ਼ ਕਲੱਬ ਦੀਆਂ ਸਹੀ ਸਮੇਂ ਅਤੇ ਪੂਰੀ 12 ਮੈਂਬਰਾਂ ਦੀ ਟੀਮ ਦੀਆਂ ਚੋਣਾ ਸਮੇਂ ਸਿਰ ਕਰਵਾਉਣਾ ਹੈ। ਉਨ੍ਹਾਂ ਵੱਲੋਂ ਪੂਰੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗੁੱਡਵਿਲਗਰੁੱਪ ਦਾ ਇਲੈਕਸ਼ਨ ਮੈਨੀਫੈਸਟੋ ਵੀ ਇਹੀ ਸੀ ਕਿ ਸਮੇਂ ਸਿਰ ਚੋਣਾਂ ਕਰਵਾਈਆਂ ਜਾਣਗੀਆਂ ਅਤੇ ਕੋਈ ਵੀ ਪੁਰਾਣਾ ਉਮੀਦਵਾਰ ਮੁੜ ਚੋਣ ਮੈਦਾਨ `ਚ ਨਹੀਂ ਉਤਰੇਗਾ ਅਤੇ ਗੁੱਡਵਿਲ ਗਰੁੱਪ ਆਪਣੇ ਇਸ ਸਟੈਂਡ ਤੇ ਕਾਇਮ ਹੈ। ਦੱਸਣਯੋਗ ਹੈ ਕਿ ਪਿਛਲੇ ਸਾਲ ਕਲੱਬ `ਚ ਦੋਹਾਂ ਅਹਿਮ ਗਰੁੱਪਾਂ ਵਲੋਂ ਇਕ ਫਰੈਂਡਸਿ਼ਪ ਗਰੁੱਪ ਬਣਾ ਕੇ ਟੀਮ ਦੀ ਚੋਣ ਕੀਤੀ ਗਈ ਸੀ ਪਰ ਪਿਛਲੇ ਕੁੱਝ ਸਮੇਂ ਦੌਰਾਨ ਕਲੱਬ ਵਿਚ ਵਾਪਰੇ ਘਟਨਾਕ੍ਰਮ ਤੋਂ ਬਾਅਦ ਇਹ ਗਰੁੱਪ ਟੁੱਟ ਗਿਆ ਹੈ। ਇਸ ਵਿਚ ਸਭ ਤੋਂ ਅਹਿਮ ਘਟਨਾ ਕਲੱਬ ਦੇ ਸੀ. ਏ. ਖਿਲਾਫ਼ ਪੁਲਸ ਕੇਸ ਦਰਜ ਕਰਵਾਉਣ ਦਾ ਰਿਹਾ ਹੈ। ਕਲੱਬ ਵਿਚ ਇਸ ਤਰ੍ਹਾਂ ਦੀ ਰਾਜਨੀਤੀ ਤੋਂ ਕਲੱਬ ਦੇ ਜਿ਼ਆਦਾਤਰ ਮੈਂਬਰ ਸਖ਼ਤ ਨਾਰਾਜ਼ ਹਨ। ਉਨ੍ਹਾਂ ਦੀ ਨਾਰਾਜਗੀ ਦਾ ਪਹਿਲਾ ਪ੍ਰਤੀਕਰਮ ਫਰੈਂਡਸਿ਼ਪ ਗਰੁੱਪ ਟੁੱਟਣ ਦੇ ਤੌਰ ਤੇ ਸਾਹਮਣੇ ਆਇਆ ਹੈ ਕਿ ਜਿੰਮਖਾਨਾ ਸ਼ਹਿਰ ਦਾ ਨਾਮੀ ਕਲੱਬ ਹੈ ਅਤੇ ਇਥੇ ਸਾਰੇ ਮੈਂਬਰ ਆਪਣੇ ਪਰਿਵਾਰਾਂ ਸਮੇਤ ਆਪਸੀ ਭਾਈਚਾਰਾ ਵਧਾਉਣ ਅਤੇ ਮਨੋਰੰਜਨ ਲਈ ਆਉਂਦੇ ਹਨ, ਜਦੋਂ ਕਿ ਅਜਿਹੀ ਸੰਸਥਾ ਕਕੋਈ ਰਾਜਨੀਤਕ ਅਖਾੜਾ ਨਹੀਂ ਹੈ।

Related Post