post

Admin

(Chief Editor)

Punjab

ਈ. ਡੀ. ਨੇ ਕੀਤੀ ਜਲੰਧਰ ਵਿਖੇ ਸੀ. ਏ. ਦੇ ਘਰ ਤੇ ਦਫ਼ਤਰ ਤੇ ਛਾਪੇਮਾਰੀ

post-img

ਈ. ਡੀ. ਨੇ ਕੀਤੀ ਜਲੰਧਰ ਵਿਖੇ ਸੀ. ਏ. ਦੇ ਘਰ ਤੇ ਦਫ਼ਤਰ ਤੇ ਛਾਪੇਮਾਰੀ ਜਲੰਧਰ, 9 ਜੂਨ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਵਿਖੇ ਇਕ ਚਾਰਟਡ ਅਕਾਊਂਟੈਂਟ ਦੇ ਘਰ ਅਤੇ ਦਫ਼ਤਰ ਵਿਖੇ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਵਲੋਂ ਛਾਪੇਮਾਰੀ ਕੀਤੇ ਜਾਣ ਦਾ ਸਮਾਚਾਰ ਹੈ ।ਕੀ ਹੈ ਪੂਰਾ ਮਾਮਲਾਮਿਲੀ ਜਾਣਕਾਰੀ ਅਨੁਸਾਰ ਅੱਜ ਮੰਗਲਵਾਰ ਨੂੰ ਜਲੰਧਰ ਦੇ ਨਿਊ ਜਵਾਹਰ ਨਗਰ ਵਿੱਚ ਇੱਕ ਚਾਰਟਰਡ ਅਕਾਊਂਟੈਂਟ (Chartered Accountant) (ਸੀ. ਏ.) ਦੇ ਘਰ ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਛਾਪਾ ਮਾਰਿਆ (Raided) । ਈ. ਡੀ. ਦੀ ਟੀਮ ਸਵੇਰੇ ਮੌਕੇ ਤੇ ਪਹੁੰਚੀ ਅਤੇ ਦਸਤਾਵੇਜ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ।ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਕਈ ਥਾਵਾਂ ਤੇ ਈ. ਡੀ. ਦੇ ਛਾਪੇ ਵੀ ਮਾਰੇ ਗਏ ਹਨ । ਹਾਲਾਂਕਿ ਪੁਲਸ ਜਾਂ ਈ. ਡੀ. ਵੱਲੋਂ ਕਾਰੋਬਾਰੀ ਅਤੇ ਸੀਏ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ । ਛਾਪੇਮਾਰੀ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਸੀ । ਛਾਪੇਮਾਰੀ ਤੋਂ ਬਾਅਦ ਕਾਰੋਬਾਰੀ ਭਾਈਚਾਰੇ ਵਿੱਚ ਦਹਿਸ਼ਤ ਦਾ ਮਾਹੌਲ ਹੈ ।ਕੀ ਆਖਿਆ ਅਰਵਿੰਦ ਕੇਜਰੀਵਾਲ ਨੇਕੇਂਦਰੀ ਜਾਂਚ ਏਜੰਸੀ ਈ. ਡੀ. ਦੀ ਕਾਰਵਾਈ ਤੇ ਪ੍ਰਤੀਕਿਰਿਆ ਦਿੰਦਿਆਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਈ. ਡੀ. ਪਾਰਟੀ ਇੱਕ ਵਾਰ ਫਿਰ ਪੰਜਾਬ ਵਿੱਚ ਹਿੰਦੂ ਕਾਰੋਬਾਰੀਆਂ ਤੇ ਛਾਪੇ ਮਾਰ ਰਹੀ ਹੈ । ਈ. ਡੀ. ਪਾਰਟੀ ਪੰਜਾਬ ਵਿੱਚ ਛੋਟੇ ਹਿੰਦੂ ਕਾਰੋਬਾਰੀਆਂ ਨੂੰ ਪ੍ਰੇਸ਼ਾਨ ਕਰ ਰਹੀ ਹੈ । ਉਨ੍ਹਾਂ ਕਾਰੋਬਾਰੀਆਂ ਨੂੰ ਅਪੀਲ ਕੀਤੀ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਪੂਰਾ ਪੰਜਾਬ ਅਤੇ ਪੰਜਾਬ ਸਰਕਾਰ ਤੁਹਾਡੇ ਨਾਲ ਹੈ ਤੇ ਅਸੀਂ ਇਕੱਠੇ ਮਿਲ ਕੇ ਈ. ਡੀ. ਪਾਰਟੀ ਦਾ ਮੁਕਾਬਲਾ ਕਰਾਂਗੇ ।

Related Post

Instagram