ਮੋਗਾ ਵਿਖੇ ਚਾਰ ਨੌਜਵਾਨ ਪੈਟਰੋਲ ਬੰਬ ਨਾਲ ਹਮਲਾ ਕਰਨ ਦੀ ਤਾਕ ਵਿਚ ਘੁੰਮਣ ਤੇ ਗ੍ਰਿਫ਼ਤਾਰ
- by Jasbeer Singh
- November 13, 2025
ਮੋਗਾ ਵਿਖੇ ਚਾਰ ਨੌਜਵਾਨ ਪੈਟਰੋਲ ਬੰਬ ਨਾਲ ਹਮਲਾ ਕਰਨ ਦੀ ਤਾਕ ਵਿਚ ਘੁੰਮਣ ਤੇ ਗ੍ਰਿਫ਼ਤਾਰ ਮੋਗਾ, 13 ਨਵੰਬਰ 2025 : ਪੈਟਰੋਲ ਬੰਬ ਨਾਲ ਹਮਲਾ ਕਰਨ ਦੀ ਤਾਕ ਵਿਚ ਘੁੰਮ ਰਹੇ ਚਾਰ ਨੌਜਵਾਨਾਂ ਨੂੰ ਪੰਜਾਬ ਦੇ ਜਿ਼ਲਾ ਮੋਗਾ ਵਿਖੇ ਬਾਘਾਪੁਰਾਣਾ ਪੁਲਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਕਿਥੋਂ ਦੇ ਰਹਿਣ ਵਾਲੇ ਸਨ ਨੌਜਵਾਨ ਪੰਜਾਬ ਪੁਲਸ ਨੇ ਜਿਨ੍ਹਾਂ ਚਾਰ ਨੌਜਵਾਨਾਂ ਨੂੰ ਪੈਟਰੋਲ ਬੰੰਬ ਲੈ ਕੇ ਘੰੁਮਣ ਤੇ ਗ੍ਰਿਫਤਾਰ ਕੀਤਾ ਹੈ ਕੋਲੋਂ ਦੋ ਮੋਟਰਸਾਈਕਲ ਵੀ ਬਰਾਮਦ ਕੀਤੇ ਹਨ। ਪੁਲਸ ਦੀ ਇਸ ਕਾਰਵਾਈ ਨਾਲ ਇਕ ਵੱਡੀ ਘਟਨਾ ਨੂੰ ਰੋਕਿਆ ਜਾ ਸਕਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫਰੀਦਕੋਟ ਦੇ ਰਹਿਣ ਵਾਲੇ ਹਨ ਤੇ ਇਸ ਤੋਂ ਪਹਿਲਾਂ ਬਾਘਾਪੁਰਾਣਾ ਦੇ ਪਿੰਡ ਮੱਡੀ ਮੁਸਤਫਾ ਵਿਚ ਵੀ ਇਕ ਸਾਈਕਲ ਦੀ ਦੁਕਾਨ ਤੇ ਪੈਟਰੋਲ ਬੰਬ ਸੁੱਟਣ ਦੇ ਮਾਮਲੇ ਵਿਚ ਸ਼ਾਮਲ ਹਨ।ਜਿਨ੍ਹਾਂ ਬੋਤਲਾਂ ਵਿਚ ਪੈਟਰੋਲ ਭਰਿਆ ਹੋਇਆ ਸੀ ਉਹ ਤਿੰਨ ਬੋਤਲਾਂ ਹਨ ਤੇ ਉਹ ਬੀਅਰ ਵਾਲੀਆਂ ਬੋਤਲਾਂ ਹਨ।ਪੁਲਸ ਨੇ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।
