post

Jasbeer Singh

(Chief Editor)

Punjab

ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਕੀਤਾ ਚਾਰ ਸਾਲ ਪੂਰੇ ਹੋਣ ਤੇ ਕਿਤਾਬਚਾ ਜਾਰੀ

post-img

ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਕੀਤਾ ਚਾਰ ਸਾਲ ਪੂਰੇ ਹੋਣ ਤੇ ਕਿਤਾਬਚਾ ਜਾਰੀ ਚੰਡੀਗੜ੍ਹ, 16 ਮਾਰਚ 2026 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਪਣੀ ਸਰਕਾਰ ਦੇ ਚਾਰ ਸਾਲ ਪੂਰੇ ਹੋਣ ਦੇ ਮੌਕੇ ’ਤੇ ਇੱਕ ਵਿਸ਼ੇਸ਼ ਕਿਤਾਬਚਾ ਜਾਰੀ ਕੀਤਾ । ਕੀ ਕੀ ਦਾਅਵਾ ਕੀਤਾ ਜਾਰੀ ਕੀਤੇ ਗਏ ਕਿਤਾਬਚੇ ਵਿਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪੰਜਾਬ ਵਿਚ ਚਾਰ ਸਾਲ ਪੂਰੇ ਹੋਣ ਤੇ ਜੋ ਕਿਤਾਬਚਾ ਜਾਰੀ ਕੀਤਾ ਵਿਚ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਨੇ ਪੰਜ ਸਾਲਾਂ ਲਈ ਦਿੱਤੀਆਂ ਗਰੰਟੀਆਂ ਨੂੰ ਚਾਰ ਸਾਲਾਂ ਵਿੱਚ ਹੀ ਪੂਰਾ ਕਰਕੇ ਦੇਸ਼ ਦੀ ਰਾਜਨੀਤੀ ਵਿੱਚ ਇੱਕ ਨਵੀਂ ਪਿਰਤ ਪਾਈ ਹੈ। ਸਰਕਾਰ ਨੇ ਸਭ ਤੋਂ ਪਹਿਲਾਂ ਬਿਜਲੀ ਦੀ ਗਾਰੰਟ ਕੀਤੀ ਪੂਰੀ ਮੁੱਖ ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਸਭ ਤੋਂ ਪਹਿਲਾਂ ਬਿਜਲੀ ਦੀ ਗਰੰਟੀ ਪੂਰੀ ਕੀਤੀ । ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਅੱਜ ਪੰਜਾਬ ਦੇ 90 ਫੀਸਦੀ ਘਰਾਂ ਦਾ ਬਿਜਲੀ ਬਿੱਲ ਜ਼ੀਰੋ ਆ ਰਿਹਾ ਹੈ । ਇਤਿਹਾਸ ਵਿੱਚ ਪਹਿਲੀ ਵਾਰ ਕਿਸਾਨਾਂ ਨੂੰ ਖੇਤੀ ਲਈ ਦਿਨ ਵੇਲੇ ਨਿਰਵਿਘਨ ਬਿਜਲੀ ਦਿੱਤੀ ਜਾ ਰਹੀ ਹੈ। ਨਹਿਰੀ ਸਿੰਚਾਈ ਦਾ ਘੇਰਾ 22 ਫੀਸਦੀ ਤੋਂ ਵਧਾ ਕੇ 70 ਫੀਸਦੀ ਤੋਂ ਉੱਪਰ ਕਰ ਦਿੱਤਾ ਗਿਆ ਹੈ, ਜਿਸ ਨਾਲ 40 ਸਾਲਾਂ ਬਾਅਦ ਟੇਲਾਂ ’ਤੇ ਪਾਣੀ ਪਹੁੰਚਿਆ ਹੈ । ਗੋਇੰਦਵਾਲ ਸਾਹਿਬ ਵਿਖੇ `ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ` ਖਰੀਦ ਕੇ ਪੰਜਾਬ ਨੇ ਬਿਜਲੀ ਉਤਪਾਦਨ ਵਿੱਚ ਆਤਮ-ਨਿਰਭਰਤਾ ਹਾਸਲ ਕੀਤੀ ਹੈ । ਪੰਜਾਬ ਵਿਚ ਚੱਲ ਰਹੇ ਹਨ 881 ਆਮ ਆਦਮੀ ਕਲੀਨਿਕ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਸੂਬੇ ਵਿੱਚ 881 ਆਮ ਆਦਮੀ ਕਲੀਨਿਕ ਚੱਲ ਰਹੇ ਹਨ ਅਤੇ ਜਲਦ ਹੀ ਇਹ ਗਿਣਤੀ 1000 ਨੂੰ ਪਾਰ ਕਰ ਜਾਵੇਗੀ । ਹੁਣ ਤੱਕ 5 ਕਰੋੜ ਤੋਂ ਵੱਧ ਓ. ਪੀ. ਡੀ. ਰਜਿਸਟਰਡ ਹੋਈ ਹੈ । 10 ਲੱਖ ਰੁਪਏ ਤੱਕ ਦੀ ਸਿਹਤ ਬੀਮਾ ਯੋਜਨਾ ਤਹਿਤ ਕੈਂਸਰ ਅਤੇ ਹਾਰਟ ਟ੍ਰਾਂਸਪਲਾਂਟ ਵਰਗੇ ਮਹਿੰਗੇ ਇਲਾਜ ਮੁਫ਼ਤ ਕੀਤੇ ਜਾ ਰਹੇ ਹਨ । ਸੰਗਰੂਰ, ਕਪੂਰਥਲਾ, ਹੁਸਿ਼ਆਰਪੁਰ ਅਤੇ ਮਲੇਰਕੋਟਲਾ ਵਿੱਚ ਨਵੇਂ ਮੈਡੀਕਲ ਕਾਲਜਾਂ ਦਾ ਕੰਮ ਤੇਜ਼ੀ ਨਾਲ ਜਾਰੀ ਹੈ । ਨੌਜਵਨਾਂ ਨੂੰ ਦਿੱਤੀਆਂ ਗਈਆਂ ਹਨ 62 ਹਜ਼ਾਰ 264 ਨੌਕਰੀਆਂ ਮੁੱਖ ਮੰਤਰੀ ਨੇ ਦੱਸਿਆ ਕਿ ਹੁਣ ਤੱਕ 65,264 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ, ਜੋ ਕਿ ਪੂਰੀ ਤਰ੍ਹਾਂ ਪਾਰਦਰਸ਼ੀ ਤਰੀਕੇ ਨਾਲ ਮੈਰਿਟ ਦੇ ਆਧਾਰ `ਤੇ ਹਨ। ਨਸ਼ਾ ਤਸਕਰਾਂ ਦੀ ਸਪਲਾਈ ਚੇਨ ਤੋੜੀ ਗਈ ਹੈ ਅਤੇ ਵੱਡੀਆਂ ਮੱਛੀਆਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ । 27 ਹਜ਼ਾਰ ਤੋਂ ਵੱਧ ਆਂਗਣਵਾੜੀ ਸੈਂਟਰਾਂ ਰਾਹੀਂ ਮੁਫ਼ਤ ਸੈਨੇਟਰੀ ਪੈਡ ਵੰਡੇ ਜਾ ਰਹੇ ਹਨ ਅਤੇ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਸਹੂਲਤ ਜਾਰੀ ਹੈ। ਐਸ. ਐਸ. ਐਫ. ਦੇ ਗਠਨ ਤੋਂ ਬਾਅਦ ਆਈ ਮੌਤ ਦੀ ਦਰ ਵਿਚ 49 ਫੀਸਦੀ ਦੀ ਕਮੀ ਪੰਜਾਬ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਨੂੰ ਘਟਾਉਣ ਲਈ ਸੜਕ ਸੁਰੱਖਿਆ ਫੋਰਸ ਦਾ ਗਠਨ ਕੀਤਾ ਗਿਆ, ਜਿਸ ਨਾਲ ਮੌਤਾਂ ਦੀ ਦਰ ਵਿੱਚ 49 ਫੀਸਦੀ ਦੀ ਕਮੀ ਆਈ ਹੈ। ਖੇਡ ਬਜਟ ਨੂੰ ਵਧਾ ਕੇ 1791 ਕਰੋੜ ਰੁਪਏ ਕੀਤਾ ਗਿਆ ਹੈ। ਖਿਡਾਰੀਆਂ ਨੂੰ ਕਰੋੜਾਂ ਰੁਪਏ ਦੇ ਨਗਦ ਇਨਾਮ ਦਿੱਤੇ ਗਏ ਹਨ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਅਕਤੂਬਰ ਵਿੱਚ ਪੰਜਾਬ ਏਸ਼ੀਆ ਕੱਪ ਹਾਕੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰੇਗਾ, ਜਿਸ ਦੇ ਮੈਚ ਜਲੰਧਰ ਅਤੇ ਮੁਹਾਲੀ ਵਿੱਚ ਹੋਣਗੇ । ਪੰਜਾਬ ਹਮੇਸ਼ਾਂ ਆਪਣੇ ਪੈਰਾਂ ਤੇ ਖੜ੍ਹਾ ਹੋਣ ਦੀ ਰੱਖਦਾ ਹੈ ਤਾਕਤ : ਮੁੱਖ ਮੰਤਰੀ ਲੋਕਾਂ ਦੀ ਜੇਬ `ਤੇ ਬੋਝ ਘਟਾਉਣ ਲਈ 19 ਟੋਲ ਪਲਾਜ਼ੇ ਬੰਦ ਕੀਤੇ ਗਏ ਹਨ, ਜਿਸ ਨਾਲ ਰੋਜ਼ਾਨਾ ਲੱਖਾਂ ਰੁਪਏ ਦੀ ਬਚਤ ਹੋ ਰਹੀ ਹੈ। ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਤਹਿਤ ਹਜ਼ਾਰਾਂ ਬਜ਼ੁਰਗ ਮੁਫ਼ਤ ਯਾਤਰਾ ਦਾ ਲਾਭ ਲੈ ਰਹੇ ਹਨ। ਅੰਮ੍ਰਿਤਸਰ ਵਿੱਚ ਅੰਤਰਰਾਸ਼ਟਰੀ ਪੱਧਰ ਦਾ ਨਵਾਂ ਕ੍ਰਿਕਟ ਸਟੇਡੀਅਮ ਬਣਾਉਣ ਲਈ ਜ਼ਮੀਨ ਦੀ ਨਿਸ਼ਾਨਦੇਹੀ ਪ੍ਰਕਿਰਿਆ ਜਾਰੀ ਹੈ। ਮੁੱਖ ਮੰਤਰੀ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਫੰਡ ਰੋਕਣ ਦੀ ਨਿਖੇਦੀ ਕਰਦਿਆਂ ਕਿਹਾ ਕਿ ਪੰਜਾਬ ਹਮੇਸ਼ਾ ਆਪਣੇ ਪੈਰਾਂ `ਤੇ ਖੜ੍ਹਾ ਹੋਣ ਦੀ ਤਾਕਤ ਰੱਖਦਾ ਹੈ। ਉਨ੍ਹਾਂ ਕਿਹਾ ਕਿ ਅਗਲਾ ਇੱਕ ਸਾਲ ਉਨ੍ਹਾਂ ਪ੍ਰੋਜੈਕਟਾਂ `ਤੇ ਕੇਂਦਰਿਤ ਹੋਵੇਗਾ ਜੋ ਅਜੇ ਪਾਈਪਲਾਈਨ ਵਿੱਚ ਹਨ।

Related Post

Instagram