post

Admin

(Chief Editor)

Crime

ਮੋਹਾਲੀ ਵਿਖੇ ਦੋਸਤ ਨੇ ਹੀ ਕਰ ਦਿੱਤਾ ਚਾਕੂ ਮਾਰ ਕੇ ਦੋਸਤ ਦਾ ਕਤਲ

post-img

ਮੋਹਾਲੀ ਵਿਖੇ ਦੋਸਤ ਨੇ ਹੀ ਕਰ ਦਿੱਤਾ ਚਾਕੂ ਮਾਰ ਕੇ ਦੋਸਤ ਦਾ ਕਤਲ

ਮੋਹਾਲੀ/ਖਰੜ, 17 ਜੂਨ 2026 : ਪੰਜਾਬ ਦੇ ਜਿਲਾ ਮੋਹਾਲੀ (Mohali) ਦੇ ਖਰੜ ਖੇਤਰ ਅਧੀਨ ਆਉਂਦੇ ਪਿੰਡ ਬਡਾਲੀ ਬੱਸ ਅੱਡੇ ਨੇੜੇ ਇਕ ਦੋਸਤ ਵਲੋਂ ਆਪਣੇ ਦੋਸਤ ਨੂੰ ਚਾਕੂ ਮਾਰ ਕੇ ਕਤਲ (Murder) ਕਰ ਦਿੱਤਾ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਮੋਹਾਲੀ ਦੇ ਖਰੜ ਇਲਾਕੇ ਅਧੀਨ ਪੈਂਦੇ ਬਡਾਲੀ ਬੱਸ ਸਟੈਂਡ ਨੇੜੇ ਜੋ ਇਕ ਨੌਜਵਾਨ ਵਲੋਂ ਦੂਸਰੇ ਨੌਜਵਾਨ ਨੂੰ ਚਾਕੂ ਮਾਰ (Knife attack) ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਵਿਚ ਮ੍ਰਿਤਕ ਨੌਜਵਾਨ ਦੀ ਪਛਾਣ 17 ਸਾਲਾ ਸੰਨੀ ਦੇ ਤੌਰ 'ਤੇ ਹੋਈ ਹੈ । ਦੱਸਣਯੋਗ ਹੈ ਕਿ ਸੰਨੀ ਬਡਾਲੀ ਪਿੰਡ ਦਾ ਹੀ ਰਹਿਣ ਵਾਲਾ ਸੀ ਅਤੇ ਇੱਥੇ ਇਕ ਕਰਿਆਨਾ ਸਟੋਰ `ਤੇ ਕੰਮ ਕਰਦਾ ਸੀ ।

ਕੀ ਦੱਸਿਆ ਮ੍ਰਿਤਕ ਦੇ ਪਿਤਾ ਨੇ

ਮ੍ਰਿਤਕ ਨੌਜਵਾਨ ਦੇ ਪਿਤਾ ਸ਼ੀਸ਼ਪਾਲ ਨੇ ਦੱਸਿਆ ਕਿ ਦੋਵਾਂ ਦੋਸਤਾਂ ਵਿਚਕਾਰ ਪਹਿਲਾਂ ਕੋਈ ਝਗੜਾ ਜਾਂ ਰੰਜਸ਼ ਨਹੀਂ ਸੀ । ਸੰਨੀ ਰੋਜ਼ਾਨਾ ਵਾਂਗ ਸਵੇਰੇ ਕੰਮ `ਤੇ ਗਿਆ ਸੀ ਅਤੇ ਦੁਪਹਿਰ 12 ਵਜੇ ਦੇ ਕਰੀਬ ਦੋ ਨੌਜਵਾਨ ਉਸ ਨੂੰ ਦੁਕਾਨ ਤੋਂ ਆਪਣੇ ਨਾਲ ਲੈ ਕੇ ਗਏ ਸਨ ।

ਕੀ ਦੱਸਿਆ ਪ੍ਰਤੱਖਦਰਸ਼ੀਆਂ ਨੇ

ਘਟਨਾ ਦੇ ਪ੍ਰਤੱਖਦਰਸ਼ੀਆਂ ਮੁਤਾਬਕ ਦੋਵੇਂ ਨੌਜਵਾਨ ਪਹਿਲਾਂ ਇਕੱਠੇ ਖੜ੍ਹੇ ਹੋ ਕੇ ਆਮ ਗੱਲਾਂ ਕਰ ਰਹੇ ਸਨ ਤੇ ਫਿਰ ਅਚਾਨਕ ਉਨ੍ਹਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ । ਜਿਸ ਤੇ ਦੇਖਦੇ ਹੀ ਦੇਖਦੇ ਝਗੜਾ ਇੰਨਾ ਵਧ ਗਿਆ ਕਿ ਦੋਸ਼ੀ ਨੇ ਚਾਕੂ ਕੱਢ ਕੇ ਸੰਨੀ ‘ਤੇ ਹਮਲਾ ਕਰ ਦਿੱਤਾ । ਚਾਕੂ ਸੰਨੀ ਦੀ ਗਰਦਨ ‘ਤੇ ਲੱਗਣ ਕਾਰਨ ਤੇਜ਼ੀ ਨਾਲ ਖ਼ੂਨ ਵਗਣ ਲੱਗਿਆ । ਜਾਣਕਾਰੀ ਮੁਤਾਬਕ ਜਿਸ ਨੌਜਵਾਨ ਨੇ ਚਾਕੂ ਨਾਲ ਹਮਲਾ ਕੀਤਾ ਸੀ ਨੂੰ ਲੋਕਾਂ ਵਲੋਂ ਮੌਕੇ ‘ਤੇ ਹੀ ਚਾਕੂ ਸਮੇਤ ਕਾਬੂ ਕਰ ਲਿਆ ਗਿਆ । ਸਥਾਨਕ ਲੋਕ ਸੰਨੀ ਨੂੰ ਗੰਭੀਰ ਹਾਲਤ ਵਿੱਚ ਖਰੜ ਦੇ ਸਿਵਲ ਹਸਪਤਾਲ ਲੈ ਕੇ ਜਾ ਰਹੇ ਸਨ, ਪਰ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਉਸ ਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ । ਹਸਪਤਾਲ ਪਹੁੰਚਣ ‘ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।

ਪੁਲਸ ਨੇ ਮੌਕੇ ਤੇ ਪਹੁੰਚ ਕੀਤੀ ਘਟਨਾ ਦੀ ਜਾਂਚ

ਕਤਲ ਦੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਖਰੜ ਸਦਰ ਪੁਲਸ ਸਟੇਸ਼ਨ ਦੇ ਏ. ਐਸ. ਆਈ. (A. S. I.) ਚਮਕੌਰ ਸਿੰਘ ਪੁਲਸ ਟੀਮ ਸਮੇਤ ਮੌਕੇ ‘ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕੀਤੀ । ਪੁਲਸ ਦੀ ਮੁੱਢਲੀ ਜਾਂਚ ਮੁਤਾਬਕ ਵੀ ਦੋਸ਼ੀ ਅਤੇ ਪੀੜਤ ਆਪਸ ਵਿੱਚ ਦੋਸਤ ਸਨ ਅਤੇ ਪਹਿਲਾਂ ਇਕੱਠੇ ਕੰਮ ਕਰਦੇ ਸਨ । ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀ ਦੇ ਨਾਬਾਲਗ ਹੋਣ ਦਾ ਖ਼ਦਸ਼ਾ ਹੈ, ਇਸ ਲਈ ਉਮਰ ਦੀ ਪੂਰੀ ਪੁਸ਼ਟੀ ਹੋਣ ਤੱਕ ਫਿਲਹਾਲ ਉਸ ਦਾ ਨਾਮ ਜਨਤਕ ਨਹੀਂ ਕੀਤਾ ਜਾ ਸਕਦਾ। ਪੁਲਿਸ ਵੱਲੋਂ ਮਾਮਲਾ ਦਰਜ (Case registered) ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ।

Related Post

Instagram