

ਥਾਣਾ ਘਨੌਰ ਪੁਲਸ ਨੇ ਕੀਤਾ ਚਾਰ ਵਿਅਕਤੀਆਂ ਵਿਰੁੱਧ ਕੀਤਾ ਕੇਸ ਦਰਜ ਘਨੌਰ, 31 ਜੁਲਾਈ () : ਥਾਣਾ ਘਨੌਰ ਦੀ ਪੁਲਸ ਨੇ ਸਿ਼ਕਾਇਤਕਰਤਾ ਹਰਜੀਤ ਕੌਰ ਪਤਨੀ ਮਹਿੰਦਰ ਸਿੰਘ ਵਾਸੀ ਕਰਨਪੁਰ ਥਾਣਾ ਸਨੌਰ ਦੀ ਸਿ਼ਕਾਇਤ ਦੇ ਆਧਾਰ ਤੇ ਚਾਰ ਵਿਅਕਤੀਆਂ ਵਿਰੁੱਧ ਧਾਰਾ 406 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਗਿਆ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਗੁਰਨੀਰ ਸਿੰਘ ਪੁੱਤਰ ਗੁਰਮੇਲ ਸਿੰਘ, ਗੁਰਮੇਲ ਸਿੰਘ ਪੁੱਤਰ ਮਹਿੰਦਰ ਸਿੰਘ, ਦਲਜੀਤ ਕੋਰ ਪਤਨੀ ਗੁਰਮੇਲ ਸਿੰਘ, ਮਨਜੋਤ ਕੋਰ ਪੁੱਤਰੀ ਗੁਰਮੇਲ ਸਿੰਘ ਵਾਸੀਆਨ ਪਿੰਡ ਖੇੜੀ ਮੰਡਲਾ ਥਾਣਾ ਘਨੋਰ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਹਰਜੀਤ ਕੌਰ ਨੇ ਦੱਸਿਆ ਕਿ ਉਸਦੀ ਲੜਕੀ ਪਰਵਿੰਦਰ ਕੌਰ ਦਾ ਵਿਆਹ ਗੁਰਨੀਰ ਸਿੰਘ ਨਾਲ ਹੋਇਆ ਸੀ ਤੇ ਵਿਆਹ ਤੇ 15, 16 ਲੱਖ ਰੁਪਏ ਦਾ ਖਰਚਾ ਵੀ ਕੀਤਾ ਗਿਆ ਸੀ ਅਤੇ ਵਿਆਹ ਤੋਂ ਬਾਅਦ ਉਪਰੋਕਤ ਵਿਅਕਤੀ ਉਸਦੀ ਲੜਕੀ ਪਰਵਿੰਦਰ ਕੌਰ ਦੀ ਕੁੱਟਮਾਰ ਕਰਨ ਲੱਗ ਪਏ ਤੇ ਕੁੱਝ ਸਮਾਂ ਬਾਅਦ ਪਰਵਿੰਦਰ ਕੌਰ ਫਿਰ ਤੋਂਂ ਵਿਦੇਸ਼ ਚਲੀ ਗਈ ਅਤੇ ਗੁਰਨਰ ਸਿੰਘ ਨੂੰ ਆਪਣੇ ਕੋਲ ਬੁਲਾਉਣ ਦਾ ਸਾਰਾ ਖਰਚਾ ਪਰਵਿੰਦਰ ਕੌਰ ਵਲੋਂ ਹੀ ਕੀਤਾ ਗਿਆ। ਸਿ਼ਕਾਇਤਕਰਤਾ ਨੇ ਦੱਸਿਆ ਕਿ ਗੁਰਨੀਰ ਸਿੰਘ ਨੇ ਵਿਦੇਸ਼ ਵਿਚ ਹੀ ਪਰਵਿੰਦਰ ਕੌਰ ਦੀ ਕੁੱਟਮਾਰ ਕੀਤੀ ਅਤੇ ਵਾਪਸ ਭਾਰਤ ਆ ਗਿਆ। ਸਿ਼ਕਾਇਤਕਰਤਾ ਨੇ ਦੱਸਿਆ ਕਿ ਉਪਰੋਕਤ ਵਿਅਕਤੀਆਂ ਕੋਲ ਪਰਵਿੰਦਰ ਕੌਰ ਦੇ ਅਸਲ ਸਰਟੀਫਿਕੇਟ, ਆਧਾਰ ਕਾਰਡ ਤੇ ਸੋਨੇ ਦੇ ਗਹਿਣੇ ਸਨ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.