post

Admin

(Chief Editor)

Punjab

ਲੈਂਟਰ ਨੂੰ ਪਾਣੀ ਲਗਾਉਂਦੇ ਸਮੇਂ ਕਰੰਟ ਲੱਗਣ ਨਾਲ ਲੜਕੀ ਦੀ ਮੌਤ

post-img

ਲੈਂਟਰ ਨੂੰ ਪਾਣੀ ਲਗਾਉਂਦੇ ਸਮੇਂ ਕਰੰਟ ਲੱਗਣ ਨਾਲ ਲੜਕੀ ਦੀ ਮੌਤ ਰੋਪੜ, 6 ਜੂਨ 2026 : ਪੰਜਾਬ ਦੇ ਸ਼ਹਿਰ ਰੋਪੜ (Ropar) ਦੇ ਮੁਹੱਲਾ ਸਦਾਵਰਤ ਵਿਖੇ ਇਕ ਨਾਬਾਲਗ ਲੜਕੀ (Minor girl) ਦੀ ਕਰੰਟ ਲੱਗਣ ਦੇ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਇਹ ਲੜਕੀ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਸ਼ਹਿਰ ਰੋਪੜ ਦੇ ਸਦਾਵਰਤ ਮਹੱਲੇ ਵਿੱਚ ਜੋ ਅੱਜ ਇੱਕ 16 ਸਾਲਾ ਲੜਕੀ ਦੀ ਕਰੰਟ ਲੱਗਣ (electrocuted) ਕਾਰਨ ਮੌਤ ਹੋ ਗਈ ਦਾ ਨਾਮ ਕਾਜਲ ਹੈ ਤੇ ਇਹ ਕਰੰਟ ਉਸਨੂੰ ਉਸ ਵੇਲੇ ਲੱਗਿਆ ਜਦੋਂ ਉਹ ਲੈਂਟਰ ਨੂੰ ਪਾਣੀ ਲਗਾ ਰਹੀ ਸੀ ਕਿ ਇਕਦਮ ਮੋਟਰ ਵਿੱਚ ਕਰੰਟ ਆ ਗਿਆ ਤੇ ਇਹ ਘਟਨਾਕ੍ਰਮ ਵਾਪਰ ਗਿਆ । ਕੀ ਜਾਣਕਾਰੀ ਸਾਂਝੀ ਕੀਤੀ ਪਰਿਵਾਰਕ ਮੈਂਬਰਾਂ ਨੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਹਨਾਂ ਦੇ ਮੁਹੱਲੇ ਵਿੱਚ ਪਾਣੀ ਬਹੁਤ ਘੱਟ ਆਉਂਦਾ ਹੈ ਅਤੇ ਮੋਟਰ ਦੇ ਨਾਲ ਹੀ ਪਾਣੀ ਭਰਿਆ ਜਾਂਦਾ ਹੈ ਤੇ ਅੱਜ ਜਦੋਂ ਕਾਜਲ ਲੈਂਟਰ ਨੂੰ ਪਾਣੀ ਲਗਾ ਰਹੀ ਸੀ ਤਾਂ ਅਚਾਨਕ ਕਰੰਟ ਆ ਗਿਆ ਤੇ ਕਾਜਲ ਨੂੰ ਕਰੰਟ ਦਾ ਜ਼ੋਰਦਾਰ ਝਟਕਾ ਲੱਗਿਆ । ਪਰਿਵਾਰਿਕ ਮੈਂਬਰਾਂ ਵੱਲੋਂ ਕਾਜਲ ਨੂੰ ਸਿਵਲ ਹਸਪਤਾਲ ਰੋਪੜ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ । ਕੀ ਦੱਸਿਆ ਡਾਕਟਰ ਨੇ ਡਾਕਟਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਮਰੀਜ਼ ਉਹਨਾਂ ਦੇ ਕੋਲ ਆਇਆ ਤਾਂ ਉਸ ਦੀ ਨਬਜ਼ ਬਹੁਤ ਘੱਟ ਹੌਲੀ ਚੱਲ ਰਹੀ ਸੀ ਪਰ ਉਹਨਾਂ ਵੱਲੋਂ ਪੂਰੀ ਕੋਸਿ਼ਸ਼ ਕੀਤੀ ਗਈ ਪ੍ਰੰਤੂ ਫਿਰ ਵੀ ਕਾਜਲ (Kajal) ਨੂੰ ਬਚਾਇਆ ਨਹੀਂ ਜਾ ਸਕਿਆ । ਡਾਕਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਦੀ ਜਾਣਕਾਰੀ ਪੁਲਸ ਨੂੰ ਦੇ ਦਿੱਤੀ ਗਈ ਹੈ ਅਤੇ ਲਾਸ਼ ਨੂੰ ਮੁਰਦਾ ਘਰ ਵਿੱਚ ਰਖਵਾ ਦਿੱਤਾ ਗਿਆ ਹੈ ।

Related Post

Instagram