post

Jasbeer Singh

(Chief Editor)

Crime

ਪ੍ਰੇਮਿਕਾ ਨੇ ਕੀਤਾ ਪ੍ਰਵਾਸੀ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਪਿਤਾ ਦਾ ਕਤਲ

post-img

ਪ੍ਰੇਮਿਕਾ ਨੇ ਕੀਤਾ ਪ੍ਰਵਾਸੀ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਪਿਤਾ ਦਾ ਕਤਲ ਖਰੜ, 6 ਮਈ 2026 : ਪੰਜਾਬ ਦੇ ਸ਼ਹਿਰ ਖਰੜ ਵਿਖੇ ਇਕ ਨਾਬਾਲਗਾ ਲੜਕੀ ਵਲੋਂ ਪ੍ਰਵਾਸੀ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਪਿਤਾ ਦਾ ਕਤਲ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕੀ ਦੱਸਿਆ ਨਾਬਾਲਗ ਦੀ ਮਾਂ ਨੇ ਮਿਲੀ ਜਾਣਕਾਰੀ ਅਨੁਸਾਰ ਜੋ ਖਰੜ ਵਿਖੇ ਇਕ 17 ਸਾਲਾ ਨਾਬਾਲਗਾ ਲੜਕੀ ਵਲੋਂ ਆਪਣੇ ਹੀ ਪਿਤਾ ਦਾ ਪ੍ਰਵਾਸੀ ਪ੍ਰੇਮ ਨਾਲ ਮਿਲ ਕੇ ਕਤਲ ਕਰ ਦਿੱਤਾ ਗਿਆ ਹੈ ਸਬੰਧੀ ਜਾਣਕਾਰੀ ਦਿੰਦਿਆਂ ਲੜਕੀ ਦੀ ਮਾਂ ਨੇ ਦੱਸਿਆ ਕਿ ਉਸ ਦੀ ਵੱਡੀ ਲੜਕੀ ਜਿਸ ਦੀ ਉਮਰ 17 ਸਾਲ ਹੈ ਜੋ ਕਿ ਨਾਬਾਲਗ ਹੈ ਜਿਸ ਦੀ ਦੋਸਤੀ ਇਕ ਪ੍ਰਵਾਸੀ ਲੜਕੇ ਵਿਕਾਸ ਸ਼ਾਹ ਵਾਸੀ ਦਾਊਂਮਾਜਰਾ ਨਾਲ ਪੜ੍ਹਾਈ ਦੌਰਾਨ ਹੋ ਗਈ ਜੋ ਉਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਮੇਰੀ ਲੜਕੀ ਨਾਬਾਲਗ਼ ਹੋਣ ਕਾਰਨ ਮੇਰਾ ਪਤੀ ਵਿਆਹ ਕਰਨ ਤੋਂ ਮਨ੍ਹਾਂ ਕਰ ਰਿਹਾ ਸੀ, ਜਿਸ ਕਰਕੇ ਮੇਰੀ ਲੜਕੀ ਸਾਡੇ ਨਾਲ ਲੜਾਈ ਝਗੜਾ ਕਰਦੀ ਰਹਿੰਦੀ ਸੀ ਅਤੇ ਕਹਿੰਦੀ ਸੀ ਕਿ ਜੇਕਰ ਤੁਸੀਂ ਮੇਰਾ ਵਿਆਹ ਵਿਕਾਸ ਸਾਹ ਨਾਲ ਨਾ ਕਰਵਾਇਆ ਤਾਂ ਤੁਹਾਨੂੰ ਮੈਂ ਚੁਕਵਾ ਕੇ ਮਾਰ ਦੇਵਾਂਗੀ । ਹੋਰ ਕੀ ਕੀ ਦੱਸਿਆ ਮ੍ਰਿਤਕ ਦੀ ਪਤਨੀ ਨੇ ਉਨ੍ਹਾਂ ਦੱਸਿਆ ਕਿ 26 ਅਪ੍ਰੈਲ ਨੂੰ ਉਹ ਅਪਣੇ ਭਰਾ ਦੇ ਘਰ ਰਹਿਣ ਲਈ ਗਈ ਹੋਈ ਸੀ ਕਿ ਜਦੋਂ ਉਹ ਦੋ ਮਈ ਨੂੰ ਘਰ ਪਹੁੰਚੀ ਤਾਂ ਉਸ ਦਾ ਪਤੀ ਘਰ `ਚ ਮੌਜੂਦ ਨਹੀਂ ਸੀ, ਜਿਸ ਦੀ ਮੈਂ ਭਾਲ ਕਰਦੀ ਰਹੀ ਪਰ ਕੋਈ ਸੁਰਾਗ ਨਹੀਂ ਲੱਗਾ ਅਤੇ ਹੁਣ ਮੈਨੂੰ ਪਤਾ ਲੱਗਿਆ ਹੈ ਕਿ ਮੇਰੀ ਲੜਕੀ ਨੇ ਅਪਣੇ ਦੋਸਤ ਵਿਕਾਸ ਸ਼ਾਹ ਨਾਲ ਰਲ ਮਿਲ ਕੇ ਮੇਰੇ ਘਰ ਵਾਲੇ ਗੁਰਸੇਵਕ ਸਿੰਘ ਨੂੰ ਅਗਵਾ ਕਰਵਾ ਕੇ ਜਾਨੋਂ ਮਾਰ ਦਿੱਤਾ ਹੈ ਅਤੇ ਇਨ੍ਹਾਂ ਨੇ ਮੇਰੇ ਘਰਵਾਲੇ ਦੀ ਲਾਸ਼ ਖੁਰਦ ਬੁਰਦ ਕਰ ਦਿੱਤੀ ਹੈ । ਕੀ ਦੱਸਿਆ ਡੀ. ਐਸ. ਪੀ. ਖਰੜ ਨੇ ਇਸ ਮਾਮਲੇ ਸਬੰਧੀ ਡੀ. ਐਸ. ਪੀ. ਖਰੜ ਇਸ਼ਾਨ ਸਿੰਗਲਾ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਜਿਸ ਵਿਚ ਪੁਲਸ ਥਾਣਾ ਸਿਟੀ ਖਰੜ ਦੇ ਐਸ. ਐਚ. ਓ. ਅਮਰਿੰਦਰ ਸਿੰਘ ਸਿੱਧੂ ਤੇ ਪੁਲਸ ਟੀਮ ਸ਼ਾਮਲ ਸੀ ਵੱਲੋਂ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਦਿਆਂ ਇਸ ਮਾਮਲੇ ’ਚ ਵਿਕਾਸ ਸ਼ਾਹ ਵਾਸੀ ਦਾਊਂਮਾਜਰਾ ਅਤੇ ਨਾਬਾਲਗ਼ ਲੜਕੀ ਨੂੰ ਕਾਬੂ ਕਰ ਲਿਆ ਗਿਆ ਹੈ । ਜਿਨ੍ਹਾਂ ਦੇ ਖਿਲਾਫ ਮਾਮਲਾ ਦਰਜ ਕਰ ਉਕਤ ਦੋਵਾਂ ਨੂੰ ਮਾਨਯੋਗ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੋਂ ਲੜਕੀ ਨੂੰ ਨਾਬਾਲਗ਼ ਹੋਣ ਕਾਰਨ ਬਾਲ ਸੁਧਾਰ ਘਰ ’ਚ ਭੇਜ ਦਿੱਤਾ ਗਿਆ ਹੈ ਅਤੇ ਲੜਕੇ ਵਿਕਾਸ ਸ਼ਾਹ ਨੂੰ ਮਾਨਯੋਗ ਅਦਾਲਤ ਵਲੋਂ 3 ਦਿਨਾਂ ਦੇ ਪੁਲਸ ਰਿਮਾਂਡ ਤੇ ਭੇਜਿਆ ਗਿਆ ਹੈ ਜਿਸ ਤੋਂ ਮ੍ਰਿਤਕ ਦੀ ਲਾਸ਼ ਖੁਰਦ ਬੁਰਦ ਕਰਨ ਤੇ ਇਸ ਸਾਰੇ ਕਾਂਡ ’ਚ ਉਨ੍ਹਾਂ ਨਾਲ ਹੋਰ ਕੌਣ ਕੌਣ ਸ਼ਾਮਲ ਹੈ, ਬਾਰੇ ਸਬੰਧੀ ਪੁੱਛਗਿੱਛ ਕਰਨੀ ਹੈ ।

Related Post

Instagram