ਸਰਕਾਰ ਨੇ ਸਿਹਤ ਵਿਭਾਗ ਦੇ ਚਾਰ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਕੀਤੇ ਤਬਾਦਲੇ
- by Jasbeer Singh
- December 29, 2025
ਸਰਕਾਰ ਨੇ ਸਿਹਤ ਵਿਭਾਗ ਦੇ ਚਾਰ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਕੀਤੇ ਤਬਾਦਲੇ ਚੰਡੀਗੜ੍ਹ, 29 ਦਸੰਬਰ 2025 : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਸਿਹਤ ਵਿਭਾਗ ਦੇ ਉਨ੍ਹਾਂ ਚਾਰ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ, ਜਿਨ੍ਹਾਂ ਨੰੁ ਹਾਲ ਹੀ ਵਿਚ ਤਰੱਕੀ ਦਿੱਤੀ ਗਈ ਸੀ। ਤਬਾਦਲਾ ਹੋਏ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਕੀ ਗਿਆ ਸੀ ਬਣਾਇਆ ਪੰਜਾਬ ਸਰਕਾਰ ਨੇ ਸਿਹਤ ਵਿਭਾਗ ਦੇ ਚਾਰ ਜਿਨ੍ਹਾਂ ਸੀਨੀਅਰ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ ਨੂੰ ਸਰਕਾਰ ਨੇ ਹਾਲ ਹੀ ਵਿੱਚ ਸੀਨੀਅਰ ਮੈਡੀਕਲ ਅਫਸਰਾਂ ਤੋਂ ਡਿਪਟੀ ਡਾਇਰੈਕਟਰ-ਕਮ-ਸਿਵਲ ਸਰਜਨ ਅਤੇ ਮੈਡੀਕਲ ਸੁਪਰਡੈਂਟ ਦੇ ਅਹੁਦਿਆਂ ‘ਤੇ ਤਰੱਕੀ ਦਿੱਤੀ ਸੀ ਅਤੇ ਸਰਕਾਰ ਨੇ ਹੁਣ ਇਨ੍ਹਾਂ ਚਾਰੋਂ ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤੀ ਵੀ ਕਰ ਦਿੱਤੀ ਹੈ। ਕਿਹੜੇ-ਕਿਹੜੇ ਹਨ ਅਧਿਕਾਰੀ ਪ੍ਰਾਪਤ ਜਾਣਕਾਰੀ ਅਨੁਸਾਰ ਰੂਪਨਗਰ ਸਿਵਲ ਸਰਜਨ ਡਾ. ਸੁਖਵਿੰਦਰਜੀਤ ਸਿੰਘ ਨੂੰ ਪੰਜਾਬ ਸਿਹਤ ਸਿਸਟਮ ਕਾਰਪੋਰੇਸ਼ਨ ਦਾ ਡਿਪਟੀ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਡਾ. ਹਰੀਪਾਲ ਸਿੰਘ ਨੂੰ ਬਰਨਾਲਾ ਦਾ ਸਿਵਲ ਸਰਜਨ, ਡਾ. ਪ੍ਰਭਜੋਤ ਰੰਧਾਵਾ ਨੂੰ ਰੂਪਨਗਰ ਦਾ ਸਿਵਲ ਸਰਜਨ ਅਤੇ ਡਾ. ਰਾਜੀਵ ਪਰਾਸ਼ਰ ਨੂੰ ਫਿਰੋਜ਼ਪੁਰ ਦਾ ਸਿਵਲ ਸਰਜਨ ਨਿਯੁਕਤ ਕੀਤਾ ਗਿਆ ਹੈ।
