
ਆਈ. ਕੇ. ਜੀ. ਪੀ. ਟੀ. ਯੂ. ਨੇ ਆਪਣੇ ਵੱਖ-ਵੱਖ ਕੈਂਪਸਾਂ ਲਈ ਦਾਖਲਾ ਕੋਰਸਾਂ ਦੀ ਸੂਚੀ ਜਾਰੀ ਕੀਤੀ
- by Jasbeer Singh
- May 20, 2025

ਆਈ. ਕੇ. ਜੀ. ਪੀ. ਟੀ. ਯੂ. ਨੇ ਆਪਣੇ ਵੱਖ-ਵੱਖ ਕੈਂਪਸਾਂ ਲਈ ਦਾਖਲਾ ਕੋਰਸਾਂ ਦੀ ਸੂਚੀ ਜਾਰੀ ਕੀਤੀ - ਦਾਖਲਾ ਸੈਸ਼ਨ 2025-26 ਲਈ ਰਜਿਸਟ੍ਰੇਸ਼ਨ ਕਮ ਐਡਮਿਸ਼ਨ ਪੋਰਟਲ ਓਪਨ ਕੀਤਾ, ਉਪ-ਕੁਲਪਤੀ ਪ੍ਰੋਫੈਸਰ (ਡਾ.) ਸੁਸ਼ੀਲ ਮਿੱਤਲ ਵੱਲੋਂ "ਮੈਕਸੀਮਮ ਡਿਜੀਟਲ ਸਮਾਧਾਨ ਅਤੇ ਸਹੂਲਤ" ਦੇ ਨਾਅਰੇ ਹੇਠ ਲਾਂਚ ਕੀਤਾ ਗਿਆ ਪੋਰਟਲ ਚੰਡੀਗੜ੍ਹ/ਜਲੰਧਰ/ਕਪੂਰਥਲਾ : ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ ਪੀ.ਟੀ.ਯੂ) ਨੇ 2025-26 ਦੇ ਦਾਖਲਾ ਸੈਸ਼ਨ ਲਈ ਆਪਣੇ ਵੱਖ-ਵੱਖ ਕੈਂਪਸਾਂ ਲਈ ਦਾਖਲਾ ਕੋਰਸਾਂ ਦੀ ਸੂਚੀ ਜਾਰੀ ਕੀਤੀ ਹੈ! ਯੂਨੀਵਰਸਿਟੀ ਨੇ ਇਸਦੇ ਨਾਲ ਹੀ ਇੱਕ ਰਜਿਸਟ੍ਰੇਸ਼ਨ ਕਮ ਦਾਖਲਾ ਪੋਰਟਲ ਵੀ ਸ਼ੁਰੂ ਕੀਤਾ ਹੈ। ਯੂਨੀਵਰਸਿਟੀ ਦੇ ਉਪ-ਕੁਲਪਤੀ (ਵਾਈਸ ਚਾਂਸਲਰ) ਪ੍ਰੋਫੈਸਰ (ਡਾ.) ਸੁਸ਼ੀਲ ਮਿੱਤਲ ਨੇ ਇਸਨੂੰ "ਮੈਕਸੀਮਮ ਡਿਜੀਟਲ ਸਮਾਧਾਨ ਅਤੇ ਸਹੂਲਤ" ਦੇ ਨਾਅਰੇ ਹੇਠ ਲਾਂਚ ਕੀਤਾ ਹੈ! ਯੂਨੀਵਰਸਿਟੀ ਹਰ ਸਾਲ ਡਿਜੀਟਲ ਮਾਧਿਅਮ ਰਾਹੀਂ ਹੀ ਆਪਣੇ ਦਾਖਲੇ ਕਰਦੀ ਹੈ ਅਤੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਦੇ ਫੀਡਬੈਕ ਰਾਹੀਂ ਹਰ ਵਾਰ ਆਪਣੇ ਡਿਜੀਟਲ ਦਾਖਲਾ ਪੋਰਟਲ ਨੂੰ ਅਪਡੇਟ ਕਰਦੀ ਹੈ! ਇਸ ਵਾਰ ਦਾਖਲਾ ਪੋਰਟਲ ਨੂੰ ਹੋਰ ਵੀ ਵਿਦਿਆਰਥੀ-ਅਨੁਕੂਲ ਬਣਾਇਆ ਗਿਆ ਹੈ! ਯੂਨੀਵਰਸਿਟੀ ਨੇ ਇਸ ਪੋਰਟਲ ਰਾਹੀਂ ਮੇਨ ਕੈਂਪਸ ਕਪੂਰਥਲਾ, ਸ੍ਰੀ ਅੰਮ੍ਰਿਤਸਰ ਸਾਹਿਬ ਕੈਂਪਸ, ਹੁਸ਼ਿਆਰਪੁਰ ਕੈਂਪਸ, ਮੋਹਾਲੀ ਕੈਂਪਸ (ਇੱਕ ਅਤੇ ਦੋ) ਅਤੇ ਬਟਾਲਾ ਕੈਂਪਸ ਵਿੱਚ ਦਾਖਲੇ ਖੋਲ੍ਹ ਦਿੱਤੇ ਹਨ। ਉਪ-ਕੁਲਪਤੀ ਪ੍ਰੋਫੈਸਰ (ਡਾ.) ਸੁਸ਼ੀਲ ਮਿੱਤਲ ਨੇ ਕਿਹਾ ਕਿ ਇਹ ਪੰਜਾਬ ਸਰਕਾਰ ਦੇ ਚੰਗੇ ਕੰਮ ਦਾ ਨਤੀਜਾ ਹੈ ਕਿ ਸਰਕਾਰੀ ਯੂਨੀਵਰਸਿਟੀਆਂ ਅਤੇ ਵਿਦਿਅਕ ਸੰਸਥਾਵਾਂ ਵਿੱਚ ਵਿਦਿਆਰਥੀਆਂ ਦਾ ਵਿਸ਼ਵਾਸ ਵਧਿਆ ਹੈ। ਉਹਨਾਂ ਨੇ ਕਿਹਾ ਕਿ ਡਿਜੀਟਲ ਦਾਖਲੇ ਵਿਦਿਆਰਥੀਆਂ ਨੂੰ ਇੱਕ ਪਹੁੰਚਯੋਗ ਢੰਗ ਪ੍ਰਦਾਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦੇ ਸਾਰੇ ਕੈਂਪਸਾਂ ਵਿੱਚ ਪੰਜਾਬ ਸਮੇਤ ਹੋਰ ਰਾਜਾਂ ਤੋਂ ਵਿਦਿਆਰਥੀ ਦਾਖਲੇ ਲਈ ਆਉਣਾ ਜਾਰੀ ਹੈ। ਯੂਨੀਵਰਸਿਟੀ ਦੇ ਅਤਿ-ਆਧੁਨਿਕ ਬੁਨਿਆਦੀ ਢਾਂਚੇ ਅਤੇ ਸਭ ਤੋਂ ਵਧੀਆ ਫੈਕਲਟੀ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਡਿਜੀਟਲ ਮਾਧਿਅਮ ਰਾਹੀਂ ਘਰ ਬੈਠੇ ਹੀ ਵਿਦਿਅਕ ਸੰਸਥਾਵਾਂ ਦੀ ਸਮਰੱਥਾ ਦੀ ਜਾਂਚ ਕਰਨ ਦੀ ਅਪੀਲ ਕੀਤੀ। ਯੂਨੀਵਰਸਿਟੀ ਦਾਖਲਾ ਕਮੇਟੀ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ, ਯੂਨੀਵਰਸਿਟੀ ਮੇਨ ਕੈਂਪਸ ਕਪੂਰਥਲਾ ਵਿੱਚ ਬੀ.ਟੈਕ ਰੈਗੂਲਰ ਅਤੇ ਲੀਟ ਅਧੀਨ ਸੀ.ਐਸ.ਈ, ਈ.ਸੀ.ਈ, ਈ.ਈ, ਐਮ.ਈ, ਸੀ.ਈ, ਈ.ਸੀ.ਐਸ ਲਈ ਦਾਖਲੇ ਖੁੱਲ੍ਹੇ ਹਨ! ਇਸ ਤੋਂ ਇਲਾਵਾ, ਐਮ.ਟੈਕ (ਸੀ.ਐਸ.ਈ) ਅਤੇ ਸਿਵਲ ਇੰਜੀਨੀਅਰਿੰਗ ਵਿੱਚ ਵੀ ਦਾਖਲੇ ਖੁੱਲ੍ਹੇ ਹਨ! ਯੂਨੀਵਰਸਿਟੀ ਦੇ ਮੁੱਖ ਕੈਂਪਸ ਵਿੱਚ ਹੋਰ ਕੋਰਸਾਂ ਵਿੱਚ ਬੀ.ਵੋਕ (ਆਟੋਮੋਬਾਈਲ ਸੇਵਾ, ਫੂਡ ਟੈਕਨਾਲੋਜੀ), ਬੀਸੀਏ/ਬੀਸੀਏ (ਲੀਟ), ਐਮਸੀਏ, ਬੀਬੀਏ, ਐਮਬੀਏ, ਬੀਏ/ਐਮਏ (ਪੱਤਰਕਾਰੀ ਅਤੇ ਜਨ ਸੰਚਾਰ), ਬੀਐਚਐਮਸੀਟੀ ਸ਼ਾਮਲ ਹਨ। ਬੀ.ਐਸ.ਸੀ. / ਐਮ.ਐਸ.ਸੀ. ਮੁੱਖ ਕੈਂਪਸ ਵਿੱਚ ਕੈਮਿਸਟਰੀ, ਗਣਿਤ, ਭੌਤਿਕ ਵਿਗਿਆਨ ਅਤੇ ਫੂਡ ਟੈਕਨਾਲੋਜੀ ਦੇ (ਆਨਰਜ਼) ਕੋਰਸ ਵੀ ਉਪਲਬਧ ਹਨ! ਇਸ ਤੋਂ ਇਲਾਵਾ, ਬੀ.ਐਸ.ਸੀ (ਐਮ.ਐਲ.ਐਸ, ਕੰਪਿਊਟਰ ਸਾਇੰਸ) ਅਤੇ ਐਮ.ਐਸ.ਸੀ (ਐਮ.ਐਲ.ਐਸ - ਬਾਇਓ ਕੈਮਿਸਟਰੀ) ਵਿੱਚ ਵੀ ਦਾਖਲੇ ਮੈਰਿਟ ਦੇ ਆਧਾਰ 'ਤੇ ਕੀਤੇ ਜਾ ਰਹੇ ਹਨ! ਸ੍ਰੀ ਅੰਮ੍ਰਿਤਸਰ ਸਾਹਿਬ ਕੈਂਪਸ ਵਿਖੇ ਬੀ.ਟੈਕ / ਬੀ.ਟੈਕ (ਲੀਟ) - ਸੀਐਸਈ, ਐਮਈ ਅਤੇ ਬੀਸੀਏ / ਬੀਸੀਏ (ਲੀਟ), ਬੀਬੀਏ ਵਿੱਚ ਦਾਖਲੇ ਓਪਨ ਕੀਤੇ ਗਏ ਹਨ! ਹੁਸ਼ਿਆਰਪੁਰ ਕੈਂਪਸ ਵਿੱਚ ਬੀ.ਟੇਕ/ ਬੀ.ਟੇਕ (ਲੀਟ) -ਸੀ.ਐਸ.ਈ, ਐਮ.ਈ ਅਤੇ ਬੀ.ਸੀ.ਏ/ਬੀ.ਸੀ.ਏ (ਲੀਟ ) ਲਈ ਦਾਖਲੇ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ! ਮੋਹਾਲੀ ਕੈਂਪਸ (ਵਨ) ਵਿਖੇ ਬੀ.ਟੈਕ / ਬੀ.ਟੈਕ (ਲੀਟ) - ਸੀਐਸਈ, ਸੀਐਸਈ (ਏਆਈ ਅਤੇ ਐਮਐਲ), ਬੀਸੀਏ / ਬੀਸੀਏ (ਲੀਟ) ਅਤੇ ਬੀਬੀਏ ਲਈ ਦਾਖਲੇ ਖੁੱਲ੍ਹੇ ਹਨ! ਮੋਹਾਲੀ ਕੈਂਪਸ (ਦੋ) ਵਿਖੇ ਬੀ. ਆਰਕੀਟੈਕਚਰ, ਐਮ. ਪਲੈਨਿੰਗ, ਬੀ. ਵੋਕ (ਇੰਟੀਰੀਅਰ ਡਿਜ਼ਾਈਨ) ਕੋਰਸਾਂ ਲਈ ਦਾਖਲੇ ਸ਼ੁਰੂ ਕੀਤੇ ਗਏ ਹਨ! ਯੂਨੀਵਰਸਿਟੀ ਨੇ ਆਪਣੇ ਬਟਾਲਾ ਕੈਂਪਸ ਵਿੱਚ ਬੀ.ਸੀ.ਏ/ਬੀ.ਸੀ.ਏ (ਲੀਟ) ਅਤੇ ਬੀ.ਬੀ.ਏ ਲਈ ਦਾਖਲੇ ਸ਼ੁਰੂ ਕੀਤੇ ਹਨ! ਉਪ - ਕੁਲਪਤੀ ਪ੍ਰੋ. (ਡਾ.) ਸੁਸ਼ੀਲ ਮਿੱਤਲ, ਰਜਿਸਟਰਾਰ ਡਾ. ਐਸ.ਕੇ. ਮਿਸ਼ਰਾ, ਡੀਨ ਅਕਾਦਮਿਕ ਅਤੇ ਮੁੱਖ ਕੋਆਰਡੀਨੇਟਰ ਦਾਖਲੇ 2025-26 ਪ੍ਰੋ. (ਡਾ.) ਵਿਕਾਸ ਚਾਵਲਾ ਨੇ ਵਿਦਿਆਰਥੀ ਅਨੁਕੂਲ ਪੋਰਟਲ ਲਾਂਚ ਕਰਨ ਲਈ ਟੀਮ ਨੂੰ ਵਧਾਈ ਦਿੱਤੀ ਅਤੇ ਪਾਰਦਰਸ਼ੀ ਦਾਖਲੇ ਦੇ ਡਿਜੀਟਲ ਲਾਂਚ ਲਈ ਅਕਾਦਮਿਕ ਕਮ ਦਾਖਲਾ ਵਿਭਾਗ ਨੂੰ ਸ਼ੁਭਕਾਮਨਾਵਾਂ ਭੇਂਟ ਕੀਤੀਆਂ! ਇਸ ਮੌਕੇ ਦਾਖ਼ਲਾ ਟੀਮ ਦਾ ਮਨੋਬਲ ਵਧਾਉਣ ਲਈ ਕੋਰ ਕਮੇਟੀ ਦੇ ਚੇਅਰਮੈਨ ਡੀਨ ਪ੍ਰੋ (ਡਾ.) ਸਤਬੀਰ ਸਿੰਘ, ਦਾਖ਼ਲਾ ਪ੍ਰਚਾਰ ਕਮੇਟੀ ਦੇ ਚੇਅਰਮੈਨ ਡਾ. ਰਾਜੀਵ ਬੇਦੀ ਅਤੇ ਡਿਪਟੀ ਰਜਿਸਟਰਾਰ ਪੀ.ਆਰ.ਰਜਨੀਸ਼ ਸ਼ਰਮਾ ਹਾਜ਼ਰ ਸਨ |
Related Post
Popular News
Hot Categories
Subscribe To Our Newsletter
No spam, notifications only about new products, updates.