

ਸ. ਮਿ. ਸ. ਖੇੜੀ ਗੁੱਜਰਾਂ ਵਿਖੇ ਮਨਾਇਆ ਗਿਆ ਤੀਆਂ ਦਾ ਤਿਉਹਾਰ ਪਟਿਆਲਾ, 30 ਜੁਲਾਈ 2025 : ਸਮਾਜਿਕ ਬੁਰਾਈਆਂ ਅਤੇ ਭਰੂਣ ਹੱਤਿਆ ਵਿਰੁੱਧ ਜਾਗਰੂਕਤਾ ਫੈਲਾਉਣ ਅਤੇ ਪੰਜਾਬੀ ਸੱਭਿਆਚਾਰ ਨੂੰ ਉਜਾਗਰ ਕਰਨ ਲਈ ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ (ਪਟਿਆਲਾ) ਵਿਖੇ ਧੀਆਂ ਦੇ ਸਤਿਕਾਰ ਵੱਜੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਰਚਨਾਤਮਕ ਅਤੇ ਰੰਗ ਬਿੰਰਗੀ ਸੱਭਿਆਚਾਰਕ ਪ੍ਰਸਤੁਤੀਆਂ ਨਾਲ ਸਮਾਗਮ ਦੀ ਸ਼ਾਨ ਵਧਾਈ ਗਈ। ਪ੍ਰੋਗਰਾਮ ਦੌਰਾਨ ਪੰਜਾਬੀ ਪਹਿਰਾਵਿਆਂ ਵਿੱਚ ਸਜੀਆਂ ਹੋਈਆਂ ਵਿਦਿਆਰਥਣਾਂ ਨੇ ਭੰਗੜਾ, ਗਿੱਧਾ ਅਤੇ ਲੋਕ ਬੋਲੀਆਂ ਰਾਂਹੀ ਪੁਰਾਣੇ ਵਿਰਸੇ ਨੂੰ ਮੁੜ ਜੀਵੰਤ ਕੀਤਾ। ਇਸ ਮੌਕੇ ਸਕੂਲ ਇੰਚਾਰਜ ਸ੍ਰੀਮਤੀ ਰਵਿੰਦਰਪਾਲ ਕੌਰ ਜੀ ਨੇ ਕਿਹਾ ਕਿ ਕੁੜੀਆਂ ਦੇ ਹਰ ਤਿੳਹਾਰ ਨੂੰ ਬੜੀ ਧੁਮ ਧਾਮ ਨਾਲ ਮਨਾਇਆ ਜਾਣਾ ਚਾਹੀਦਾ ਹੈ। ਸ੍ਰੀਮਤੀ ਮਮਤਾ ਰਾਣੀ (ਪੀ.ਟੀ.ਆਈ) ਨੇ ਸਕੂਲ ਦੀਆਂ ਵਿਦਿਆਰਥੀਆਂ ਨੂੰ ਤੀਆਂ ਦੇ ਤਿਉਹਾਰ ਦੀ ਮਹੱਤਤਾ ਬਾਰੇ ਦੱਸਿਆ। ਇਸ ਮੌਕੇ ਤੇ ਹੋਰ ਸਟਾਫ ਮੈਬਰਜ਼ ਅਤੇ ਬੱਚਿਆਂ ਦੇ ਮਾਪੇ ਮੋਜੂਦ ਸਨ ।