post

Jasbeer Singh

(Chief Editor)

Punjab

ਝੋਨੇ ਦੀ ਖਰੀਦ ਨੂੰ ਲੈ ਕੇ ਹੋਏ ਵਿਵਾਦ 'ਚ ਪੁਲਿਸ ਵੱਲੋਂ ਅੰਨ੍ਹੇਵਾਹ ਕਿਸਾਨਾਂ 'ਤੇ ਲਾਠੀਚਾਰਜ

post-img

ਝੋਨੇ ਦੀ ਖਰੀਦ ਨੂੰ ਲੈ ਕੇ ਹੋਏ ਵਿਵਾਦ 'ਚ ਪੁਲਿਸ ਵੱਲੋਂ ਅੰਨ੍ਹੇਵਾਹ ਕਿਸਾਨਾਂ 'ਤੇ ਲਾਠੀਚਾਰਜ ਬਠਿੰਡਾ : ਪੰਜਾਬ 'ਚ ਝੋਨੇ ਦੀ ਖਰੀਦ ਨੂੰ ਲੈ ਕੇ ਕਿਸਾਨਾਂ ਤੇ ਸਰਕਾਰ ਵਿਚਾਲੇ ਚੱਲ ਰਹੀ ਖਿੱਚੋਤਾਣ ਦਾ ਸੇਕ ਬਠਿੰਡਾ ਜ਼ਿਲ੍ਹੇ 'ਚ ਵੇਖਣ ਨੂੰ ਮਿਲਿਆ ਹੈ, ਜਿਥੇ ਝੋਨੇ ਦੀ ਖਰੀਦ ਨੂੰ ਲੈ ਕੇ ਹੋਏ ਵਿਵਾਦ 'ਚ ਪੁਲਿਸ ਵੱਲੋਂ ਅੰਨ੍ਹੇਵਾਹ ਕਿਸਾਨਾਂ 'ਤੇ ਲਾਠੀਚਾਰਜ ਕੀਤਾ ਗਿਆ । ਲਾਠੀਚਾਰਜ 'ਚ ਕਈ ਕਿਸਾਨਾਂ ਦੇ ਫੱਟੜ ਹੋਣ ਦੀ ਖ਼ਬਰ ਹੈ, ਜਿਸ ਤੋਂ ਬਾਅਦ ਗੁੱਸੇ 'ਚ ਆਏ ਕਿਸਾਨਾਂ ਨੇ ਪੁਲਿਸ ਦੀਆਂ ਕਈ ਗੱਡੀਆਂ ਦੀ ਭੰਨਤੋੜ ਵੀ ਕੀਤੀ। ਇਸ ਹੰਗਾਮੇ ਤੋਂ ਬਾਅਦ ਪੁਲਿਸ ਨੇ ਕਿਸਾਨਾਂ ਵੱਲੋਂ ਕੀਤੇ ਗਏ ਹਮਲੇ ’ਚ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਨੇ 5 ਕਿਸਾਨਾਂ ਤੇ ਨਾਵਾਂ ਸਮੇਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ 30 ਤੋਂ 40 ਦੇ ਕਰੀਬ ਅਣਪਛਾਤਿਆਂ ’ਤੇ ਐਫਆਈਆਰ ਦਰਜ ਕੀਤੀ ਗਈ ਹੈ। ਦੱਸ ਦਈਏ ਕਿ ਪੁਲਿਸ ਨੇ ਇਹ ਕਾਰਵਾਈ ਪਨਗ੍ਰੇਨ ਇੰਸਪੈਕਟਰ ਨੂੰ ਘੇਰਨ ਦੇ ਦੋਸ਼ਾਂ ਤਹਿਤ ਕਾਰਵਾਈ ਕੀਤੀ ਗਈ । ਝੜਪ ਦੌਰਾਨ ਕਿਸਾਨ ਅਤੇ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਸਨ ।  ਉੱਥੇ ਹੀ ਦੂਜੇ ਪਾਸੇ ਡਿਪਟੀ ਕਮਿਸ਼ਨਰ ਬਠਿੰਡਾ ਨੇ ਕਿਹਾ ਕਿ ਪਿਛਲੇ ਦਿਨ ਹੀ ਕਿਸਾਨਾਂ ਨੇ ਉਹਨਾਂ ਦਾ ਦਫਤਰ ਅਤੇ ਘਰ ਘੇਰ ਕੇ ਉਹਨਾਂ ਨਾਲ ਮੀਟਿੰਗ ਕੀਤੀ ਸੀ ਜਿਸ ਦੌਰਾਨ ਕਿਸਾਨਾਂ ਨੂੰ ਉਹਨਾਂ ਨੇ ਹਰ ਮੰਡੀ ਵਿੱਚੋਂ ਝੋਨਾ ਚੁੱਕਣ ਦਾ ਜਿੱਥੇ ਭਰੋਸਾ ਦਿੱਤਾ ਸੀ ਅਤੇ ਕਿਸਾਨਾਂ ਨੂੰ ਵੱਖ-ਵੱਖ ਮੰਡੀਆਂ ਬਾਰੇ ਵੀ ਸਾਰੀ ਜਾਣਕਾਰੀ ਦਿੱਤੀ ਗਈ ਸੀ ਕਿ ਕਿਸ ਮੰਡੀ ਵਿੱਚ ਕਿੰਨਾ ਝੋਨਾ ਹੁਣ ਤੱਕ ਚੁੱਕਿਆ ਜਾ ਚੁੱਕਿਆ ਤੇ ਕਿੰਨਾ ਰਹਿੰਦਾ ਹੈ ਡਿਪਟੀ ਕਮਿਸ਼ਨਰ ਨੇ ਮੰਨਿਆ ਕਿ ਇੱਕ ਦੋ ਮੰਡੀਆਂ ਨੂੰ ਛੱਡ ਕੇ ਬਾਕੀ ਮੰਡੀਆਂ ਵਿੱਚ ਨਿਰਵਿਘਨ ਕੰਮ ਚੱਲ ਰਿਹਾ ਹੈ ਅਤੇ ਹਰ ਮੰਡੀ ਵਿੱਚ ਲਿਫਟਿੰਗ ਦੇ ਨਾਲ ਨਾਲ ਝੋਨੇ ਦੀ ਖਰੀਦ ਵੀ ਕੀਤੀ ਜਾ ਰਹੀ ਹੈ । ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰਾਏ ਕੇ ਕਲਾਂ ਦੀ ਮੰਡੀ ਵਿੱਚ 4750 ਟਨ ਝੋਨਾ ਆਇਆ ਸੀ, ਉਸ ਵਿੱਚੋਂ 44 00 ਟਨ ਝੋਨਾ ਖਰੀਦ ਕਰ ਲਿਆ ਖਰੀਦ ਕੀਤਾ ਜਾ ਚੁੱਕਿਆ ਹੈ ਅਤੇ 3200 ਟਨ ਝੋਨੇ ਦੀ ਲਿਫਟਿੰਗ ਹੋ ਚੁੱਕੀ ਸੀ,350 ਟਨ ਝੋਨਾ ਮੰਡੀ ਵਿੱਚ ਪਿਆ ਹੋਇਆ ਹੈ ਜਿਸ ਦੀ ਨਵੀਂ ਜਿਆਦਾ ਹੋਣ ਕਾਰਨ ਅਗਲੇ ਦਿਨ ਖਰੀਦ ਕਰਨ ਦਾ ਵਾਅਦਾ ਕੀਤਾ ਸੀ ।  

Related Post