ਭਾਰਤ ਨੇ ਰਾਸ਼ਟਰ ਮੰਡਲ ਖੇਡਾਂ ਵਿਚ ਜਿੱਤੇ 39 ਤਮਗੇ
ਗਲਾਸਗੋ, 3 ਅਗਸਤ 2026 : ਗਲਾਸਗੋ (Glasgow) ਵਿਖੇ ਹੋਈਆਂ ਰਾਸ਼ਟਰ ਮੰਡਲ ਖੇਡਾਂ-2026 ਵਿਚ ਕੁੱਲ ਵੱਖ-ਵੱਖ ਤਰ੍ਹਾਂ ਦੇ 39 ਤਮਗੇ ਜਿੱਤ ਕੇ ਭਾਰਤ ਦਾ ਨਾਮ ਰੌਸ਼ਨ ਕੀਤਾ ਗਿਆ ਹੈ ।
ਕਿਹੜੇ ਕਿਹੜੇ ਤਮਗੇ ਕਿੰਨੇ ਕਿੰਨੇ ਜਿੱਤੇ
ਮਿਲੀ ਜਾਣਕਾਰੀ ਮੁਤਾਬਕ ਰਾਸ਼ਟਰ ਮੰਡਲ ਖੇਡਾਂ (Commonwealth Games) ਵਿਚ ਭਾਰਤ ਨੇ ਭਾਰਤੀਆਂ ਖਿਡਾਰੀਆਂ ਵਲੋਂ ਵੱਖ-ਵੱਖ ਖੇਡਾਂ ਵਿਚ ਦਿਖਾਏ ਆਪਣੇ ਜੌਹਰ ਦੇ ਚਲਦਿਆਂ 39 ਤਮਗੇ (Medals) ਪ੍ਰਾਪਤ ਕੀਤੇ ਹਨ ਦੇ ਚਲਦਿਆਂ ਵਿੱਚ 13 ਸੋਨੇ, 17 ਚਾਂਦੀ ਅਤੇ 9 ਕਾਂਸੀ ਦੇ ਤਗਮੇ ਸ਼ਾਮਲ ਸਨ । ਤਗਮਾ ਸੂਚੀ ਵਿੱਚ ਭਾਰਤ ਚੌਥੇ ਸਥਾਨ `ਤੇ ਰਿਹਾ ।
ਤਮਗੇ ਜਿੱਤਣ ਨਾਲ ਸਫ਼ਲਤਾ ਰਹੀ 31 ਫੀਸਦੀ
ਇਸ ਤੋਂ ਇਲਾਵਾ 210 ਖਿਡਾਰੀਆਂ (Players) ਦੇ ਦਲ ਦੀ ਬਜਾਏ, ਭਾਰਤ ਨੇ ਸਿਰਫ਼ 123 ਖਿਡਾਰੀਆਂ ਦਾ ਦਲ ਭੇਜਿਆ । ਇਨ੍ਹਾਂ ਵਿੱਚੋਂ 38 ਖਿਡਾਰੀ ਤਗਮੇ ਜਿੱਤ ਕੇ ਪਰਤੇ, ਜਿਸ ਨਾਲ ਸਫਲਤਾ ਦੀ ਦਰ 31 ਫੀਸਦੀ ਰਹੀ । ਬਰਮਿੰਘਮ ਵਿੱਚ ਇਹ ਅੰਕੜਾ 29 ਫੀਸਦੀ ਸੀ । ਭਾਰਤ ਦੇ ਕੁੱਲ 39 ਤਗਮਿਆਂ ਵਿੱਚ ਮੁੱਕੇਬਾਜ਼ੀ ਦਾ ਸਭ ਤੋਂ ਵੱਡਾ ਯੋਗਦਾਨ ਰਿਹਾ । ਮੁੱਕੇਬਾਜ਼ਾਂ ਨੇ ਕੁੱਲ 10 ਤਗਮੇ ਜਿੱਤੇ, ਜਿਨ੍ਹਾਂ ਵਿੱਚ 7 ਸੋਨੇ ਅਤੇ 3 ਚਾਂਦੀ ਦੇ ਤਗਮੇ ਸ਼ਾਮਲ ਸਨ । ਇਸ ਦਾ ਮਤਲਬ ਹੈ ਕਿ ਹਰ ਚਾਰ ਵਿੱਚੋਂ ਇੱਕ ਤਗਮਾ ਮੁੱਕੇਬਾਜ਼ੀ ਤੋਂ ਆਇਆ । ਐਥਲੈਟਿਕਸ ਵਿੱਚ ਵੀ 10 ਤਗਮੇ ਮਿਲੇ, ਪਰ ਇਸ ਖੇਡ ਵਿੱਚ ਕੋਈ ਸੋਨੇ ਦਾ ਤਗਮਾ ਨਹੀਂ ਜਿੱਤਿਆ ਜਾ ਸਕਿਆ ।
ਕਿਹੜੀ ਖੇਡ ਵਿਚੋਂ ਕਿੰਨੇ ਤਮਗੇ ਕੀਤੇ ਗਏ ਹਾਸਲ
ਜਿੱਤੇ ਗਏ ਤਗਮਿਆਂ ਵਿੱਚ ਵੇਟਲਿਫਟਿੰਗ ਵਿੱਚ 8, ਪੈਰਾ-ਐਥਲੈਟਿਕਸ ਵਿੱਚ 6, ਜੂਡੋ ਵਿੱਚ 4 ਅਤੇ ਪੈਰਾ-ਪਾਵਰਲਿਫਟਿੰਗ ਵਿੱਚ 1 ਤਗਮਾ ਸ਼ਾਮਲ ਸੀ । ਕੁੱਲ ਮਿਲਾ ਕੇ, 39 ਵਿੱਚੋਂ 37 ਤਗਮੇ ਸਿਰਫ਼ ਪੰਜ ਖੇਡਾਂ ਤੋਂ ਪ੍ਰਾਪਤ ਹੋਏ । ਭਾਰਤ 13 ਸੋਨ ਤਗਮਿਆਂ ਨਾਲ ਤਗਮਾ ਸੂਚੀ ਵਿੱਚ ਚੌਥੇ ਸਥਾਨ `ਤੇ ਰਿਹਾ ਅਤੇ ਆਸਟ੍ਰੇਲੀਆ, ਇੰਗਲੈਂਡ ਤੇ ਕੈਨੇਡਾ ਤੋਂ ਪਿੱਛੇ ਰਿਹਾ। ਛੋਟੇ ਦਲ ਅਤੇ ਘੱਟ ਮੁਕਾਬਲਿਆਂ (Competitions) ਦੇ ਬਾਵਜੂਦ ਟੀਮ ਨੇ ਚੋਟੀ ਦੇ 4 ਸਥਾਨਾਂ ਵਿੱਚ ਜਗ੍ਹਾ ਬਣਾਈ। ਭਾਰਤ 2022 ਦੀਆਂ ਬਰਮਿੰਘਮ ਖੇਡਾਂ ਵਿੱਚ ਵੀ 22 ਸੋਨ ਤਗਮੇ ਜਿੱਤ ਕੇ ਚੌਥੇ ਸਥਾਨ `ਤੇ ਰਿਹਾ ਸੀ ।
