ਭਾਰਤੀ ਪੁਰਸ਼ ਹਾਕੀ ਟੀਮ ਦਾ ਏਸ਼ੀਆਈ ਖੇਡਾਂ ਲਈ ਹੋਇਆ ਐਲਾਨ
ਨਵੀਂ ਦਿੱਲੀ, 30 ਜੁਲਾਈ 2026 : ਹਾਲ ਹੀ ਵਿਚ ਹੋ ਰਹੀਆਂ ਏਸ਼ੀਆਈ ਖੇਡਾਂ-2026 (Asian Games-2026) ਲਈ ਭਾਰਤੀ ਪੁਰਸ਼ ਹਾਕੀ ਟੀਮ ਦਾ ਐਲਾਨ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕਿੰਨੇ ਖਿਡਾਰੀਆਂ ਦੀ ਕੀਤੀ ਗਈ ਹੈ ਚੋਣ
ਮਿਲੀ ਜਾਣਕਾਰੀ ਅਨੁਸਾਰ ਏਸ਼ੀਆਈ ਖੇਡਾਂ-2026 ਲਈ ਜੋ ਭਾਰਤੀ ਪੁਰਸ਼ ਹਾਕੀ ਟੀਮ (Indian men's hockey team) ਦੀ ਚੋਣ ਕੀਤੀ ਗਈ ਹੈ ਦੇ ਵਿਚ 20 ਖਿਡਾਰੀ ਸ਼ਾਮਲ ਹਨ । ਦੱਸਣਯੋਗ ਹੈ ਕਿ ਉਕਤ ਟੀਮ 19 ਸਤੰਬਰ ਤੋਂ 4 ਅਕਤੂਬਰ ਤੱਕ ਜਾਪਾਨ ਦੇ ਐਚੀ-ਨਾਗੋਆ ਵਿੱਚ ਆਯੋਜਿਤ ਕੀਤੀ ਜਾਣ ਵਾਲੀ ਪ੍ਰਤੀਯੋਗਿਤਾ (Competition) ਵਿਚ ਭਾਗ ਲਵੇਗੀ ।
ਕੌਣ ਕੌਣ ਹੈ ਚੁਣੀ ਗਈ ਟੀਮ ਵਿਚ
ਜਿਨ੍ਹਾਂ ਜਿਨ੍ਹਾਂ ਦੀ ਚੋਣ ਕੀਤੀ ਗਈ ਹੈ ਵਿਚ ਗੋਲਕੀਪਰ ਮੋਹਿਤ ਐਚ. ਐਸ, ਸੂਰਜ ਕਰਕੇਰਾ, ਡਿਫੈਂਡਰ ਜਰਮਨਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ (ਕਪਤਾਨ), ਅਮਿਤ ਰੋਹੀਦਾਸ, ਜੁਗਰਾਜ ਸਿੰਘ, ਸੰਜੇ, ਸੁਮਿਤ, ਯਸ਼ਦੀਪ ਸਿਵਾਚ, ਮਿਡ-ਫੀਲਡਰ ਰਾਜਿੰਦਰ ਸਿੰਘ, ਰਾਜ ਕੁਮਾਰ ਪਾਲ, ਹਾਰਦਿਕ ਸਿੰਘ, ਮਨਪ੍ਰੀਤ ਸਿੰਘ, ਨੀਲਕਾਂਤ ਸ਼ਰਮਾ, ਵਿਵੇਕ ਸਾਗਰ ਪ੍ਰਸਾਦ ਅਤੇ ਫਾਰਵਰਡ ਦਿਲਪ੍ਰੀਤ ਸਿੰਘ, ਸ਼ਿਲਾਨੰਦ ਲਾਕੜਾ, ਸੁਖਜੀਤ ਸਿੰਘ, ਮਨਦੀਪ ਸਿੰਘ, ਅਭਿਸ਼ੇਕ ਸ਼ਾਮਲ ਹਨ ।
