ਭਾਰਤੀ ਰਾਈਡਰ ਜੋਹਾਨ ਨੇ ਕਤਰ ਸੁਪਰਸਟਾਕ 600 ਚੈਂਪੀਅਨਸਿ਼ਪ ਜਿੱਤੀ ਦੋਹਾ, 28 ਅਪ੍ਰੈਲ 2026 : ਭਾਰਤ ਦੇਸ਼ ਦੇ ਪ੍ਰਸਿੱਧ ਰਾਈਡਰ ਜੋਹਾਨ ਇਮੈਨੂਅਲ ਵਲੋਂ ਕਤਰ ਵਿਖੇ ਹੋਈ ਸੁਪਰਸਟਾਕ 600 ਚੈਂਪੀਅਨਸਿ਼ਪ ਜਿੱਤ ਪ੍ਰਾਪਤ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ । ਚੈਂਪੀਅਨਸਿ਼ਪ ਜਿੱਤ ਜੋਹਾਨ ਬਣ ਗਿਆ ਪਹਿਲਾਂ ਭਾਰਤੀ ਜੋਹਾਨ ਇਮੈਨੂਅਲ ਆਖਰੀ ਰਾਊਂਡ ਦੀਆਂ ਦੋਵੇਂ ਰੇਸਾਂ `ਚ ਪਹਿਲਾ ਸਥਾਨ ਹਾਸਲ ਕਰਕੇ ਕਤਰ ਸੁਪਰਸਟਾਕ 600 ਚੈਂਪੀਅਨਸਿ਼ਪ (ਕਿਊ. ਐੱਸ. ਟੀ. ਕੇ.) ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ । ਚੇਨਈ ਦੇ ਰਹਿਣ ਵਾਲੇ 19 ਸਾਲਾ ਜੋਹਾਨ ਨੂੰ ਖਿਤਾਬ ਪੱਕਾ ਕਰਨ ਲਈ ਦੋਵੇਂ ਰੇਸ ਜਿੱਤਣੀਆਂ ਜ਼ਰੂਰੀ ਸਨ ਤੇ ਉਹ ਇਸ `ਚ ਸਫਲ ਰਿਹਾ । ਆਖਰੀ ਰਾਊਂਡ ਦੀ ਰੇਸ ਤੋਂ ਪਹਿਲਾਂ ਉਹ ਹੰਗਰੀ ਦੇ ਮਾਰਟਨ ਬੇਲੇਲੀ ਤੋਂ 9 ਅੰਕਾਂ ਨਾਲ ਪਿੱਛੇ ਸੀ। ਭਾਰਤੀ ਰਾਈਡਰ ਨੇ ਆਖਿਰ `ਚ 21 ਅੰਕਾਂ ਦੀ ਬੜ੍ਹਤ ਦੇ ਨਾਲ ਚੈਂਪੀਅਨਸ਼ਿਪ ਆਪਣੇ ਨਾਂ ਕਰ ਲਈ। ਉਸ ਨੇ 10 ਰੇਸਾਂ `ਚੋਂ 6 `ਚ ਜਿੱਤ ਹਾਸਲ ਕੀਤੀ । ਕੀ ਆਖਿਆ ਜੋਹਾਨ ਨੇ ਜੋਹਾਨ ਨੇ ਕਿਹਾ ਕਿ ਆਪਣੇ ਪਹਿਲੇ ਸੈਸ਼ਨ `ਚ ਹੀ ਪਹਿਲਾ ਕੌਮਾਂਤਰੀ ਖਿਤਾਬ ਜਿੱਤਣਾ ਰੇਸ ਜਿੱਤਣ ਉਪਰੰਤ ਭਾਰਤੀ ਰਾਈਡਰ ਜੋਹਾਨੁ ਇਮੈਨੂਅਲ। ਅਵਿਸ਼ਵਾਸਯੋਗ ਅਹਿਸਾਸ ਹੈ । ਰੇਸ ਤੋਂ ਬਾਅਦ ਮੈਂ ਬਹੁਤ ਖੁਸ਼ ਸੀ। ਮੇਰੀ ਸਾਰੀ ਮਿਹਨਤ ਤੇ ਤਿਆਗ ਸਫਲ ਰਿਹਾ ਪਰ ਇਹ ਤਾਂ ਬੱਸ ਸ਼ੁਰੂਆਤ ਹੈ, ਅਜੇ ਲੰਬਾ ਸਫਰ ਤੈਅ ਕਰਨਾ ਹੈ ।
