ਭਾਰਤੀ ਪਹਿਲਵਾਨਾਂ ਮਨੀਸ਼ਾ ਤੇ ਨੇਹਾ ਨੇ ਮੰਗੋਲੀਆ `ਚ ਜਿੱਤਿਆ ਸੋਨਾ
ਨਵੀਂ ਦਿੱਲੀ, 6 ਜੂਨ 2026 : ਭਾਰਤ ਦੇਸ਼ ਦੀ ਪਹਿਲਵਾਨਾਂ ਵਲੋਂ ਮੰਗੋਲੀਆ ਵਿਖੇ ਹੋਈ ਉਲਾਨਬਟੋਰ ਓਪਨ ਰੈਕਿੰਗ ਸੀਰੀਜ਼ (Ulaanbaatar Open Ranking Series) `ਚ ਸੋਨੇ ਦਾ ਤਮਗਾ ਜਿੱਤ ਕੇ ਲਿਆਉਣ ਦਾ ਸਮਾਚਾਰ ਹੈ ।
ਕੌਣ ਕੌਣ ਦੋਵੇਂ ਮਹਿਲਾ ਪਹਿਲਵਾਨ
ਭਾਰਤ ਦੀ ਮਨੀਸ਼ਾ ਤੇ ਨੇਹਾ ਨੇ ਮੰਗੋਲੀਆ `ਚ ਉਲਾਨਬਟੋਰ ਓਪਨ ਰੈਕਿੰਗ ਸੀਰੀਜ਼ `ਚ ਮਹਿਲਾਵਾਂ ਦੇ ਵਰਗ `ਚ ਸੋਨ ਤਮਗੇ (Gold medals) ਜਿੱਤੇ ਜਦਕਿ ਭਾਰਤ ਨੇ ਗ੍ਰੀਕੋ ਰੋਮਨ ਤੇ ਮਹਿਲਾ ਵਰਗ `ਚ 4 ਸੋਨ ਤੇ 2 ਕਾਂਸੀ ਤਮਗੇ (Bronze medals) ਆਪਣੇ ਨਾਂ ਕੀਤੇ ।
ਕਿਸ ਨੇ ਕਿਹੜਾ ਤਮਗਾ ਜਿੱਤਿਆ
ਗ੍ਰੀਕੋ ਰੋਮਨ ਪਹਿਲਵਾਨਾਂ ਨੇ ਦੋ ਸੋਨ ਤੇ ਇਕ ਕਾਂਸੀ ਦਾ ਤਮਗਾ ਜਿੱਤਿਆ । ਸੁਨੀਲ ਨੇ 87 ਕਿਲੋ ਵਰਗ `ਚ ਆਜ਼ਾਦ ਸਾਲਿਦਿਨੋਵ ਨੂੰ 4-1 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ ਜਦਕਿ ਨਿਤੇਸ਼ ਨੇ 97 ਕਿਲੋ ਵਰਗ `ਚ ਨੂਰਾਸਿਲ ਅਮਨਾਲੀ ਨੂੰ 13-9 ਨਾਲ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ । ਸੁਮਿਤ ਨੇ 60 ਕਿਲੋ ਵਰਗ `ਚ ਹਮਵਤਨ ਸਾਹਿਲ ਨੂੰ 5-0 ਨਾਲ ਹਰਾ ਕੇ ਕਾਂਸੀ ਤਮਗਾ ਜਿੱਤਿਆ ।
ਮਹਿਲਾ ਵਰਗ ਵਿਚ ਕਿਸ ਵਰਗ ਵਿਚ ਕਿਸ ਨੇ ਕਿਹੜਾ ਤਮਗਾ ਜਿੱਤਿਆ
ਖੇਡ ਦੇ ਖੇਤਰ ਵਿਚ ਮਹਿਲਾ ਵਰਗ `ਚ ਮਨੀਸ਼ਾ ਨੇ 57 ਕਿਲੋ ਵਰਗ `ਚ ਕੋਰੀਆ ਦੀ ਸਿਮ ਸੋਨ ਨੂੰ 3-1 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ । ਉੱਥੇ ਹੀ, ਨੇਹਾ ਨੇ 59 ਕਿਲੋ ਵਰਗ `ਚ ਕੋਰੀਆ 7 ਦੀ ਪਿਓਲ ਹੋਂਗ ਨੂੰ 5-3 ਨਾਲ ਹਰਾਇਆ । ਨੀਲਮ ਨੇ 50 ਕਿਲੋਵਰਗ `ਚ ਕਜ਼ਾਕਿਸਤਾਨ ਦੀ ਮਰਾਲ ਟੀ. ਨੂੰ ਤਕਨੀਕੀ ਆਧਾਰ `ਤੇ 10-0 ਨਾਲ ਹਰਾਇਆ ।
