
ਅਦਾਲਤ ਵਲੋਂ ਸੁਣਾਈ 7 ਸਾਲ ਦੀ ਸਜ਼ਾ ਸੁਣਦਿਆਂ ਹੀ ਮਾਰੀ ਦੂਸਰੀ ਮੰਜਿਲ ਤੋਂ ਛਾਲ

ਅਦਾਲਤ ਵਲੋਂ ਸੁਣਾਈ 7 ਸਾਲ ਦੀ ਸਜ਼ਾ ਸੁਣਦਿਆਂ ਹੀ ਮਾਰੀ ਦੂਸਰੀ ਮੰਜਿਲ ਤੋਂ ਛਾਲ ਮਾਨਸਾ, 15 ਅਗਸਤ 2025 : ਪੰਜਾਬ ਦੇ ਜਿ਼ਲਾ ਮਾਨਸਾ ’ਚ ਇਕ ਵਿਅਕਤੀ ਜਿਸਨੂੰ ਮਾਨਯੋਗ ਅਦਾਲਤ ਵਲੋਂ ਦੋਸ਼ੀ ਕਰਾਰ ਦਿੰਦਿਆਂ 7 ਸਾਲਾਂ ਦੀ ਸਜ਼ਾ ਸੁਣਾਈ ਗਈ ਸੀ ਦਾ ਫ਼ੈਸਲਾ ਸੁਣਦਿਆਂ ਹੀ ਦੋਸ਼ੀ ਕਰਾਰ ਦਿੱਤੇ ਗਏ ਵਿਅਕਤੀ ਵਲੋਂ ਅਚਾਨਕ ਭੱਜ ਕੇ ਦੂਜੀ ਮੰਜਲ ਤੋਂ ਛਾਲ ਮਾਰ ਦਿਤੀ ਗਈ, ਜਿਸਦੇ ਤੁਰੰਤ ਬਾਅਦ ਅਦਾਲਤ ਬਾਹਰ ਹੇਠਾਂ ਲੋਕ ਇਕੱਠੇ ਹੋ ਗਏ ਅਤੇ ਉਕਤ ਜ਼ਖ਼ਮੀ ਵਿਅਕਤੀ ਨੂੰ ਤੁਰਤ ਸਿਵਲ ਹਸਪਤਾਲ ਮਾਨਸਾ ਪਹੁੰਚਾਇਆ ਗਿਆ। ਕੀ ਸੀ ਮਾਮਲਾ ਮਾਨਸਾ ਬਾਰ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਗੁਰਦਾਸ ਸਿੰਘ ਨੇ ਦਸਿਆ ਕਿ ਪਿੰਡ ਬੀਰੇਵਾਲਾ ਡੋਗਰਾ ਦੇ ਗੁਰਤੇਜ ਸਿੰਘ ’ਤੇ 363/366 ਦਾ ਮਾਮਲਾ ਦਰਜ ਸੀ। ਉਸ ਨੂੰ ਅਦਾਲਤ ’ਚ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਹ ਸੁਣਦਿਆਂ ਹੀ ਉਹ ਭੱਜ ਕੇ ਬਾਹਰ ਚਲਿਆ ਗਿਆ। ਇਸ ਦੇ ਬਾਅਦ ਉਸ ਨੇ ਹੇਠਾਂ ਛਾਲ ਮਾਰ ਦਿਤੀ। ਫਿਲਹਾਲ ਉਸ ਨੂੰ ਸਿਵਲ ਹਸਪਤਾਲ ਮਾਨਸਾ ਦਾਖ਼ਲ ਕਰਵਾ ਦਿਤਾ ਗਿਆ ਹੈ।