post

Jasbeer Singh

(Chief Editor)

Sports

ਕਮਲ ਕੋਹਰ ਨੇ ਏਸ਼ੀਆਈ ਵੇਟਲਿਫਟਿੰਗ ਚੈਂਪੀਅਨਸਿ਼ਪ `ਚ ਤਮਗਾ ਜਿੱਤਿਆ

post-img

ਕਮਲ ਕੋਹਰ ਨੇ ਏਸ਼ੀਆਈ ਵੇਟਲਿਫਟਿੰਗ ਚੈਂਪੀਅਨਸਿ਼ਪ `ਚ ਤਮਗਾ ਜਿੱਤਿਆ ਗਾਂਧੀਨਗਰ, 12 ਮਈ 2026 : ਭਾਰਤ ਦੇਸ਼ ਦੀ ਵੇਟ ਲਿਫਟਰ ਕਮਲ ਕੋਹਰ ਦੇ ਏਸ਼ੀਆਈ ਵੇਟਲਿਫਟਿੰਗ ਚੈਂਪੀਅਨਸਿ਼ਪ ਵਿਚ ਕਾਂਸੇ ਦਾ ਤਮਗਾ ਜਿੱਤਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿੰਨੇ ਕਿਲੋਗ੍ਰਾਮ ਭਾਰ ਵਰਗ ਵਿਚ ਜਿੱਤਿਆ ਦਾ ਤਮਗਾ ਕੋਮਲ ਕੋਹਰ ਨੇ ਸੋਮਵਾਰ ਨੂੰ ਇੱਥੇ ਏਸ਼ੀਆਈ ਵੇਟਲਿਫਟਿੰਗ ਚੈਂਪੀਅਨਸਿ਼ਪ `ਚ ਮਹਿਲਾਵਾਂ ਦੇ 48 ਕਿ. ਗਾ. ਵਰਗ `ਚ ਕਾਂਸੀ ਤਮਗਾ ਜਿੱਤ ਕੇ ਮੇਜ਼ਬਾਨ ਭਾਰਤ ਦੇ ਤਮਗਿਆਂ ਦਾ ਖਾਤਾ ਖੋਲ੍ਹਿਆ । ਟੋਕੀਓ ਓਲੰਪਿਕ ਦੀ ਚਾਂਦੀ ਤਮਗਾ ਜੇਤੂ ਮੀਰਾਬਾਈ ਚਾਨੂੰ ਦੀ ਜਗ੍ਹਾ ਖੇਡਦੇ ਹੋਏ 23 ਸਾਲਾ ਕੋਮਲ ਨੇ ਸਬਰ ਨਾਲ ਸ਼ਾਨਦਾਰ ਖੇਡ ਦਿਖਾਈ । ਹੋਰ ਕਿੰਨਾਂ ਕਿੰਨਾ ਭਾਰ ਚੁੱਕਿਆ ਸੀ ਕਮਲ ਨੇ ਉਸ ਨੇ ਕੁੱਲ 177 ਕਿ. ਗਾ ਭਾਰ ਚੁੱਕਿਆ ਜਿਸ `ਚ ਸਨੈਚ `ਚ 78 ਕਿ. ਗ੍ਰਾ. ਤੇ ਕਲੀਨ ਐਂਡ ਜਰਕ `ਚ 99 ਕਿ. ਗ੍ਰਾ. ਭਾਰ ਚੁੱਕਿਆ। ਕਲੀਨ ਐਂਡ ਜਰਕ `ਚ ਉਸ ਦੀ ਇਸ ਕੋਸਿ਼ਸ਼ ਨੇ ਉਸ ਨੂੰ ਇਕ ਹੋਰ ਕਾਂਸੀ ਤਮਗਾ ਦਿਵਾਇਆ। ਇਸ ਪ੍ਰਤੀਯੋਗਿਤਾ `ਚ ਏਸ਼ੀਆਈ ਵੇਟਲਿਫਟਰ ਦੇ ਕਈ ਰਵਾਇਤੀ ਧਾਕੜ ਖਿਡਾਰੀ ਸ਼ਾਮਲ ਨਹੀਂ ਸਨ ਜਿਸ ਦਾ ਫਾਇਦਾ ਚੁੱਕਦੇ ਹੋਏ ਚੀਨੀ ਤਾਇਪੇ ਨੇ ਪਹਿਲੇ ਤੇ ਦੂਜੇ ਸਥਾਨ `ਤੇ ਕਬਜ਼ਾ ਜਮਾ ਕੇ ਆਪਣਾ ਦਬਦਬਾ ਬਣਾਇਆ ।

Related Post

Instagram