post

Admin

(Chief Editor)

Sports

ਲਾਸ ਏਂਜਲਸ `ਚ ਖੁੱਲ੍ਹਿਆ ਨਾਈਟ ਰਾਈਡਰਜ਼ ਕ੍ਰਿਕਟ ਗਰਾਊਂਡ

post-img

ਲਾਸ ਏਂਜਲਸ `ਚ ਖੁੱਲ੍ਹਿਆ ਨਾਈਟ ਰਾਈਡਰਜ਼ ਕ੍ਰਿਕਟ ਗਰਾਊਂਡ

ਲਾਸ ਏਂਜਲਸ, 3 ਜੁਲਾਈ 2026 : ਭਾਰਤੀ ਅਭਿਨੇਤਾ ਸ਼ਾਹਰੁਖ ਖ਼ਾਨ ਦੇ ਸਹਿ-ਮਾਲਕੀ ਵਾਲੇ ਨਾਈਟ ਰਾਈਡਰਜ਼ ਗਰੁੱਪ (Knight Riders Group) ਨੇ ਅਮਰੀਕਾ ਦੇ ਲਾਸ` ਏਂਜਲਸ `ਚ ਆਪਣਾ ਕੌਮਾਂਤਰੀ ਕ੍ਰਿਕਟ ਸਟੇਡੀਅਮ (International Cricket Stadium) ਬਣਾਇਆ ਹੈ ।

ਅਮਰੀਕਾ `ਚ ਕ੍ਰਿਕਟ ਲਈ ਇਕ ਸਥਾਈ ਅਤੇ ਵਿਸ਼ਵ ਪੱਧਰੀ ਘਰੇਲੂ ਮੈਦਾਨ ਬਣਨ ਦੀ ਸ਼ੁਰੂਆਤ ਹੈ

ਨਾਈਟ ਰਾਈਡਰਜ਼ ਦਾ ਇਹ ਕ੍ਰਿਕਟ ਮੈਦਾਨ ਹੁਣ ਅਧਿਕਾਰਤ ਤੌਰ `ਤੇ ਆਪਣੇ ਪਹਿਲੇ ਮੇਜਰ ਲੀਗ ਕ੍ਰਿਕਟ ਮੈਚ (Major League Cricket Match) ਦੀ ਮੇਜ਼ਬਾਨੀ ਕਰ ਚੁੱਕਾ ਹੈ । ਲਾਸ ਏਂਜਲਸ ਨਾਈਟ ਰਾਈਡਰਜ਼ (ਐੱਲ. ਏ. ਕੇ. ਆਰ.) ਅਤੇ ਵਾਸਿ਼ੰਗਟਨ ਫ੍ਰੀਡਮ ਵਿਚਾਲੇ ਖੇਡੇ ਗਏ ਇਸ ਮੁਕਾਬਲੇ ਨਾਲ ਇਹ ਸਿਰਫ਼ ਇਕ ਨਵੇਂ ਸਟੇਡੀਅਮ ਦੀ ਸ਼ੁਰੂਆਤ ਨਹੀਂ ਸੀ, ਇਹ ਅਮਰੀਕਾ `ਚ ਕ੍ਰਿਕਟ ਲਈ ਇਕ ਸਥਾਈ ਅਤੇ ਵਿਸ਼ਵ ਪੱਧਰੀ ਘਰੇਲੂ ਮੈਦਾਨ ਬਣਨ ਦੀ ਸ਼ੁਰੂਆਤ ਹੈ ।

ਗਰਾਊਂਡ ਖਿਡਾਰੀਆਂ ਤੇ ਫੈਨਜ ਨੂੰ ਵਧੀਆ ਕ੍ਰਿਕਟਿੰਗ ਅਨੁਭਵ ਦੇਣ ਲਈ ਬਣਾਇਆ ਗਿਆ ਹੈ

ਕੌਮਾਂਤਰੀ ਮਾਪਦੰਡਾਂ ਅਨੁਸਾਰ ਤਿਆਰ ਕੀਤੇ ਗਏ ਨਾਈਟ ਰਾਈਡਰਜ਼ ਕ੍ਰਿਕਟ ਗਰਾਉਂਡ, ਐੱਲ. ਐੱਸ. ਨੂੰ ਖਿਡਾਰੀਆਂ ਅਤੇ ਫੈਨਜ਼, ਦੋਵਾਂ ਨੂੰ ਬਿਹਤਰੀਨ ਕ੍ਰਿਕਟਿੰਗ ਅਨੁਭਵ (best cricketing experience) ਦੇਣ ਲਈ ਬਣਾਇਆ ਗਿਆ ਹੈ । ਇਸ ਮੈਦਾਨ `ਚ ਮੇਨ ਸਕੁਏਅਰ `ਚ 8 ਵਿਕਟਾਂ ਹਨ, ਆਈ. ਸੀ. ਸੀ. ਮਾਪਦੰਡਾਂ ਮੁਤਾਬਕ ਪਲੇਇੰਗ ਡਾਇਮੈਂਸ਼ਨਜ਼ ਹਨ ਅਤੇ 120 ਫੁੱਟ ਉੱਚੇ 6 ਫਲੱਡ ਲਾਈਟ ਟਾਵਰ ਲਾਏ ਗਏ ਹਨ ।

Related Post

Instagram