ਮੋਹਾਲੀ ਵਿਖੇ ਸੀਨੀਅਰ ਸਿਟੀਜਨ ਹੋਮ ਦੇ ਨਿਰਮਾਣ ਲਈ ਜ਼ਮੀਨ ਹੋਈ ਅਲਾਟ
ਮੋਹਾਲੀ, 19 ਅਗਸਤ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਮਾਨ ਦੇ ਨਿਰਦੇਸ਼ਾਂ ਤੇ ਮੋਹਾਲੀ ਵਿਖੇ ਸੀਨੀਅਰ ਸਿਟੀਜਨ ਹੋਮ (Senior Citizen Home) ਦੇ ਨਿਰਮਾਣ ਲਈ ਜ਼ਮੀਨ ਦੀ ਅਲਾਟਮੈਂਟ ਕਰ ਦਿੱਤੀ ਗਈ ਹੈ ।
ਕਿੰਨੀ ਜ਼ਮੀਨ 'ਤੇ ਬਣਾਇਆ ਜਾਵੇਗਾ ਆਧੁਨਿਕ ਬਿਰਧ ਆਸ਼ਰਮ
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਜਿਲਾ ਮੋਹਾਲੀ ਦੇ ਸੈਕਟਰ-78 ਵਿਖੇ ਜੋ ਪੰਜਾਬ ਸਰਕਾਰ (Punjab Government) ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਸੀਨੀਅਰ ਸਿਟੀਜਨ ਹੋਮ ਬਣਾਉਣ ਦਾ ਉਪਰਾਲਾ ਸ਼ੁਰੂ ਕੀਤਾ ਗਿਆ ਹੈ ਦੇ ਨਿਰਮਾਣ ਲਈ ਗਮਾਡਾ ਵਲੋਂ 2. 92 ਏਕੜ ਜ਼ਮੀਨ ਦੀ ਅਲਾਟਮੈਂਟ ਕਰ ਦਿੱਤੀ ਗਈ ਹੈ ।
ਕੀ ਦੱਸਿਆ ਕੈੈਬਨਿਟ ਮੰਤਰੀ ਨੇ
ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ (Dr. Baljit Kaur) ਨੇ ਦੱਸਿਆ ਕਿ ਮੋਹਾਲੀ ਵਿਖੇ ਸੀਨੀਅਰ ਸਿਟੀਜਨ ਹੋਮ ਦੇ ਨਿਰਮਾਣ ਦੀ ਸ਼ੁਰੂਆਤ ਕਰਨ ਦੇ ਚਲਦਿਆਂ ਗਮਾਡਾ ਦੇ ਐਸਟੇਟ ਅਧਿਕਾਰੀ ਨੂੰ ਜ਼ਮੀਨ ਦਾ ਭੌਤਿਕ ਕਬਜਾ ਜਿਲਾ ਸਮਾਜਿਕ ਸੁਰੱਖਿਆ ਅਫਸਰ (ਮੋਹਾਲੀ) ਨੂੰ ਸੌਂਪਣ ਸਬੰਧੀ ਲੋੜੀਂਦੀ ਕਾਰਵਾਈ ਮੁਕੰਮਲ ਕਰਨ ਲਈ ਆਖ ਦਿੱਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਜ਼ਮੀਨ ਦਾ ਕਬਜ਼ਾ ਮਿਲਣ ਤੋਂ ਬਾਅਦ ਨਿਰਮਾਣ ਕਾਰਜ ਸ਼ੁਰੂ ਕੀਤਾ ਜਾਵੇਗਾ ।
ਸੀਨੀਅਰ ਸਿਟੀਜਨ ਹੋਮ ਵਿਚ ਕਰਵਾਈਆਂ ਜਾਣਗੀਆਂ ਬਜੁ਼ਰਗਾਂ ਨੂੰ ਲੋੜੀਂਦੀਆਂ ਸਹੂਲਤਾਂ
ਪੰਜਾਬ ਸੂਬੇ ਦੇ ਬਜ਼ੁਰਗਾਂ ਨੂੰ ਸੁਰੱਖਿਅਤ, ਸਨਮਾਨਜਨਕ ਅਤੇ ਸੁਖਾਵਾਂ ਮਾਹੌਲ ਪ੍ਰਦਾਨ ਕਰਨਾ ਜਿਥੇ ਪੰਜਾਬ ਸਰਕਾਰ ਦੀਆਂ ਤਰਜੀਹਾਂ ਵਿੱਚ ਸ਼ਾਮਲ ਹੈ ਦੇ ਚਲਦਿਆਂ ਪ੍ਰਸਤਾਵਿਤ ਬਿਰਧ ਆਸ਼ਰਮ ਵਿੱਚ ਬੇਸਹਾਰਾ ਅਤੇ ਲੋੜਵੰਦ ਬਜ਼ੁਰਗਾਂ ਲਈ ਰਹਿਣ-ਸਹਿਣ ਅਤੇ ਦੇਖਭਾਲ ਦੀਆਂ ਲੋੜੀਂਦੀਆਂ ਸਹੂਲਤਾਂ ਉਪਲਬਧ ਕਰਵਾਉਣ ਦੀ ਯੋਜਨਾ ਹੈ ।
ਬਿਰਧ ਆਸ਼ਰਮ ਬਿਲਡਿੰਗ ਉਸਾਰਨਾ ਨਹੀਂ ਬਲਕਿ ਸੁਰੱਖਿਅਤ ਆਸਰਾ ਮੁਹੱਈਆ ਕਰਵਾਉਣਾ ਹੈ : ਕੈਬਨਿਟ ਮੰਤਰੀ
ਕੈਬਨਿਟ ਮੰਤਰੀ (Cabinet Minister) ਪੰਜਾਬ ਡਾ. ਬਲਜੀਤ ਕੌਰ ਨੇ ਆਖਿਆ ਹੈ ਕਿ ਜੋ ਉਪਰਾਲਾ ਪੰਜਾਬ ਸਰਕਾਰ ਵਲੋੋਂ ਬਿਰਧ ਆਸ਼ਰਮ ਬਣਾਉਣ ਦਾ ਕੀਤਾ ਜਾ ਰਿਹਾ ਹੈ ਦਾ ਮਕਸਦ ਸਿਰਫ਼ ਇੱਕ ਇਮਾਰਤ ਉਸਾਰਨਾ ਨਹੀਂ ਸਗੋਂ ਅਜਿਹਾ ਸੁਰੱਖਿਅਤ ਆਸਰਾ ਮੁਹੱਈਆ ਕਰਵਾਉਣਾ ਹੈ ਜਿੱਥੇ ਬਜ਼ੁਰਗਾਂ ਨੂੰ ਮਾਣ-ਸਤਿਕਾਰ, ਆਪਣਾਪਣ ਅਤੇ ਪਰਿਵਾਰ ਵਰਗਾ ਮਾਹੌਲ ਮਿਲ ਸਕੇ । ਵਿਭਾਗ ਅਨੁਸਾਰ ਪ੍ਰੋਜੈਕਟ ਦੀਆਂ ਅਗਲੀਆਂ ਪ੍ਰਸ਼ਾਸਨਿਕ ਕਾਰਵਾਈਆਂ ਤੇਜ਼ੀ ਨਾਲ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਬਿਰਧ ਆਸ਼ਰਮ ਦਾ ਨਿਰਮਾਣ ਜਲਦੀ ਸ਼ੁਰੂ ਕੀਤਾ ਜਾ ਸਕੇ ।
