ਭੂਮੀ ਰਿਕਾਰਡ-ਰਜਿਸਟ੍ਰੇਸ਼ਨ ਨਾਲ ਸਬੰਧਤ ਸੇਵਾਵਾਂ ਨੂੰ ਬਣਾਇਆ ਜਾ ਰਿਹੈ ਸਰਲ : ਹਰਦੀਪ ਮੁੰਡੀਆਂ
- by Jasbeer Singh
- December 21, 2025
ਭੂਮੀ ਰਿਕਾਰਡ-ਰਜਿਸਟ੍ਰੇਸ਼ਨ ਨਾਲ ਸਬੰਧਤ ਸੇਵਾਵਾਂ ਨੂੰ ਬਣਾਇਆ ਜਾ ਰਿਹੈ ਸਰਲ : ਹਰਦੀਪ ਮੁੰਡੀਆਂ ਚੰਡੀਗੜ੍ਹ, 21 ਦਸੰਬਰ 2025 : ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੂਰੇ ਸੂਬੇ ਵਿਚ ਪਾਰਦਰਸ਼ੀ, ਜਵਾਬਦੇਹ ਤੇ ਜਨ-ਹਿਤੈਸ਼ੀ ਮਾਲ ਪ੍ਰਣਾਲੀ ਸਥਾਪਤ ਕਰਨ ਲਈ ਵਚਨਬੱਧ ਹੈ। ਕਈ ਸਬ-ਡਵੀਜਨਾਂ ਤੇ ਤਹਿਸੀਲ ਕੰਪਲੈਕਸਾਂ ਦਾ ਨਿਰਮਾਣ ਕਾਰਜ ਹੋ ਚੁੱਕਿਐ ਪੂਰਾ ਉਨ੍ਹਾਂ ਦੱਸਿਆ ਕਿ ਜਨਤਾ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਕਈ ਸਬ-ਡਵੀਜ਼ਨਾਂ ਤੇ ਤਹਿਸੀਲ ਕੰਪਲੈਕਸਾਂ ਦਾ ਨਿਰਮਾਣ ਕਾਰਜ ਪੂਰਾ ਹੋ ਚੁੱਕਾ ਹੈ ਜੋ ਹੁਣ ਪੂਰੀ ਤਰ੍ਹਾਂ ਕਾਰਜਸ਼ੀਲ ਹਨ । ਇਨ੍ਹਾਂ ਤਰਜੀਹਾਂ ਨਾਲ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਮਾਲ ਵਿਭਾਗ ਸਮੇਤ ਹੋਰ ਜ਼ਰੂਰੀ ਸੇਵਾਵਾਂ ਸੁਚਾਰੂ ਤੌਰ `ਤੇ ਮੁਹੱਈਆ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭੂਮੀ ਰਿਕਾਰਡ, ਰਜਿਸਟ੍ਰੇਸ਼ਨ ਤੇ ਇੰਤਕਾਲ ਨਾਲ ਸਬੰਧਤ ਸੇਵਾਵਾਂ ਨੂੰ ਸਰਲ ਤੇ ਸੁਚਾਰ ਬਣਾਇਆ ਜਾ ਰਿਹਾ ਹੈ ਤਾਂ ਜੋ ਦੇਰੀ ਨੂੰ ਘੱਟ ਕੀਤਾ ਜਾ ਸਕੇ ਅਤੇ ਨਾਗਰਿਕਾਂ ਨੂੰ ਸਰਕਾਰੀ ਦਫਤਰਾਂ ਦੇ ਵਾਰ-ਵਾਰ ਚੱਕਰ ਲਾਉਣ ਤੋਂ ਰਾਹਤ ਮਿਲ ਸਕੇ । ਮਾਲ ਪ੍ਰਸ਼ਾਸਨ ਬਣੇ ਕਿਸਾਨ-ਹਿਤੈਸ਼ੀ ਤੇ ਨਾਗਰਿਕ-ਮੁਖੀ ਮਾਨ ਸਚਕਾਰ ਦਾ ਸਪਸ਼ਟ ਮਨੋਰਥ ਹੈ ਕਿ ਮਾਲ ਪ੍ਰਸ਼ਾਸਨ ਕਿਸਾਨ-ਹਿਤੈਸ਼ੀ ਤੇ ਨਾਗਰਿਕ-ਮੁਖੀ ਬਣੇ। ਇਸੇ ਤਰ੍ਹਾਂ ਜਿ਼ਲਾ ਪਟਿਆਲਾ ਦੇ ਪਿੰਡ ਮਾਹੜੂ, ਟਿਵਾਣਾ ਤੇ ਤਾਸਲਪੁਰ ਨੂੰ ਸਬ-ਡਵੀਜ਼ਨ ਤੇ ਤਹਿਸੀਲ ਦੁੱਧਣ ਸਾਧਾਂ ਤੋਂ ਹਟਾ ਕੇ ਉਸੇ ਜਿ਼ਲੇ ਦੀ ਸਬ-ਤਹਿਸੀਲ ਘਨੌਰ ਵਿਚ ਸ਼ਾਮਲ ਕੀਤਾ ਗਿਆ ਹੈ। ਜਿ਼ਲਾ ਪਟਿਆਲਾ ਦੀ ਸਬ-ਡਵੀਜ਼ਨ ਤੇ, ਤਹਿਸੀਲ ਰਾਜਪੁਰਾ ਦੇ 8 ਪਿੰਡਾਂ ਮਾਣਕਪੁਰ, ਖੇੜਾ ਗੱਜੂ, ਉਰਨਾ, ਚੰਗੇਰਾ, ਊਂਚਾ ਖੇੜਾ, ਗੁਰਦਿੱਤਪੁਰਾ, ਹਦਿਤਪੁਰਾ ਤੇ ਲਹਿਲਾਂ ਨੂੰ ਤਹਿਸੀਲ ਤੇ ਜਿ਼ਲਾ ਐੱਸ. ਏ. ਐੱਸ. ਨਗਰ ਮੋਹਾਲੀ ਅਧੀਨ ਸਬ-ਤਹਿਸੀਲ ਬਨੂੜ ਵਿਚ ਸ਼ਾਮਲ ਕੀਤਾ ਗਿਆ ਹੈ।
