ਕੈਨੇਡਾ `ਚ ਵਕੀਲ ਆਪਣੇ ਹੀ ਕਲਾਇੰਟ ਨੂੰ ਮਾਰ ਦੇਣ ਤੇ ਹੋਇਆ ਦੋਸ਼ੀ ਕਰਾਰ
- by Jasbeer Singh
- February 5, 2026
ਕੈਨੇਡਾ `ਚ ਵਕੀਲ ਆਪਣੇ ਹੀ ਕਲਾਇੰਟ ਨੂੰ ਮਾਰ ਦੇਣ ਤੇ ਹੋਇਆ ਦੋਸ਼ੀ ਕਰਾਰ ਓਟਾਵਾ, 5 ਫਰਵਰੀ 2026 : ਕੈਨੇਡਾ `ਚ ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਵਕੀਲ ਰੋਜ਼ੇਲੀਓ `ਬੁੱਚ` ਬਗਾਬੂਯੋ ਨੂੰ ਆਪਣੇ ਕਲਾਇੰਟ ਮੁਹੰਮਦ ਅਬਦੁੱਲਾ ਦੀ ਹੱਤਿਆ ਦਾ ਦੋਸ਼ੀ ਪਾਇਆ ਗਿਆ ਹੈ । ਟਰਾਇਲ ਦੌਰਾਨ ਨੇ ਕੀ ਆਖ ਦਿੱਤਾ ਸੀ 3 ਫਰਵਰੀ ਨੂੰ ਜੱਜ ਕੈਥਲੀਨ ਕੇਰ ਨੇ ਉਨ੍ਹਾਂ ਨੂੰ ਪਹਿਲੇ ਦਰਜੇ ਦੀ ਹੱਤਿਆ ਦਾ ਦੋਸ਼ੀ ਠਹਿਰਾਇਆ । ਜੱਜ ਨੇ ਟ੍ਰਾਇਲ ਦੌਰਾਨ ਬਗਾਬੂਯੋ ਨੂੰ `ਧੋਖੇਬਾਜ਼` ਦੱਸਿਆ ਅਤੇ ਕਿਹਾ ਕਿ ਹੱਤਿਆ ਜਾਣ-ਬੁੱਝ ਕੇ ਅਤੇ ਯੋਜਨਾ ਬਣਾ ਕੇ ਕੀਤੀ ਗਈ ਸੀ । ਅਬਦੁੱਲਾ, ਜੋ ਥਾਂਪਸਨ ਰਿਵਰਜ਼ ਯੂਨੀਵਰਸਿਟੀ ਦੇ 60 ਸਾਲਾ ਇੰਸਟ੍ਰਕਟਰ ਸਨ ਦੀ 11 ਮਾਰਚ-2022 ਨੂੰ ਬਗਾਬੂਯੋ ਦੇ ਦਫ਼ਤਰ `ਚ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ । ਹੱਤਿਆ ਤੋਂ ਬਾਅਦ ਲਾਸ਼ ਨੂੰ ਪਲਾਸਟਿਕ `ਚ ਲਪੇਟ ਕੇ ਇਕ ਬੈਗ `ਚ ਰੱਖਿਆ ਗਿਆ ਅਤੇ ਦਫ਼ਤਰ `ਚੋਂ ਬਾਹਰ ਕੱਢਿਆ ਗਿਆ । ਪਕੜੇ ਜਾਣ ਦੇ ਡਰ ਨਾਲ ਕਰ ਦਿੱਤੀ ਸੀ ਹੱਤਿਆ ਬਣਾਉਣ ਦੀ ਯੋਜਨਾ ਸ਼ੁਰੂ ਟ੍ਰਾਇਲ `ਚ ਸਾਹਮਣੇ ਆਇਆ ਕਿ ਬਗਾਬੂਯੋ ਤੇ ਅਬਦੁੱਲਾ ਨੇ 2016 `ਚ ਮਿਲ ਕੇ ਅਬਦੁੱਲਾ ਦੇ ਆਪਣੀ ਪਤਨੀ ਤੋਂ ਵੱਖ ਹੋਣ ਦੀ ਪ੍ਰਕਿਰਿਆ ਦੌਰਾਨ 7,80,000 ਡਾਲਰ ਤੋਂ ਵੱਧ ਦੀ ਰਕਮ ਲੁਕੋਈ ਸੀ ਤਾਂ ਜੋ ਤਲਾਕ ਤੋਂ ਬਾਅਦ ਪਤਨੀ ਨੂੰ ਇਹ ਪੈਸਾ ਨਾ ਦੇਣਾ ਪਵੇ ਪਰ ਅਪ੍ਰੈਲ-2018 ਤੱਕ ਇਹ ਪੈਸਾ ਗਾਇਬ ਹੋ ਗਿਆ । ਕ੍ਰਾਊਨ ਅਨੁਸਾਰ ਬਗਾਬੂਯੋ ਨੇ ਇਹ ਪੈਸਾ ਖ਼ਰਚ ਕਰ ਦਿੱਤਾ ਅਤੇ ਅਬਦੁੱਲਾ ਨੂੰ ਵਾਪਸ ਨਹੀਂ ਕਰ ਸਕਿਆ। ਮਾਰਚ-2022 `ਚ ਜਦੋਂ ਅਬਦੁੱਲਾ ਪੈਸੇ ਵਾਪਸ ਮੰਗਣ ਲੱਗਾ ਤਾਂ ਬਗਾਬੂਯੋ ਨੇ ਮਹਿਸੂਸ ਕੀਤਾ ਕਿ ਉਸ ਦੀ ਸਾਜਿ਼ਸ਼ ਫੜੀ ਜਾਣ ਵਾਲੀ ਹੈ ਅਤੇ ਉਸ ਨੇ ਹੱਤਿਆ ਦੀ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ ।
