ਟੈ੍ਰਫਿਕ ਚਲਾਨਾਂ ਦਾ ਨਿਬੇੜਾ ਅਦਾਲਤਾਂ ਵਿਚ ਨਾ ਕੀਤੇ ਜਾਣ ਤੇ ਵਕੀਲਾਂ ਨੇ ਕੀਤਾ ਰੋਸ ਪ੍ਰਗਟ
- by Jasbeer Singh
- November 19, 2025
ਟੈ੍ਰਫਿਕ ਚਲਾਨਾਂ ਦਾ ਨਿਬੇੜਾ ਅਦਾਲਤਾਂ ਵਿਚ ਨਾ ਕੀਤੇ ਜਾਣ ਤੇ ਵਕੀਲਾਂ ਨੇ ਕੀਤਾ ਰੋਸ ਪ੍ਰਗਟ ਚੰਡੀਗੜ੍ਹ, 19 ਨਵੰਬਰ 2025 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਕੀਲ ਭਾਈਚਾਰੇ ਨੇ ਅੱਜ ਚੰਡੀਗੜ੍ਹ ਵਿਖੇ ਅਦਾਲਤ ਵਿਚ ਧਰਨਾ ਦਿੱਤਾ ਤੇ ਮੰਗ ਕੀਤੀ ਕਿ ਟੈ੍ਰਫਿਕ ਚਲਾਨਾਂ ਦਾ ਕੰਮ ਅਦਾਲਤਾਂ ਰਾਹੀਂ ਕੀਤਾ ਜਾਵੇ। ਤਿੰਨ ਮਹੀਨੇ ਤੋਂ ਪੈਡਿੰਗ ਚਲਾਨਾਂ ਨੂੰ ਭੇਜਿਆ ਜਾਵੇ ਆਪਣੇ ਆਪ ਅਦਾਲਤ ਵਿਚ ਚੰਡੀਗੜ੍ਹ ਦੇ ਵਕੀਲਾਂ ਨੇ ਅਦਾਲਤ ‘ਚ ਧਰਨਾ-ਪ੍ਰਦਰਸ਼ਨ ਸ਼ੁਰੂ ਕਰਨ ਦੌਰਾਨ ਆਖਿਆ ਕਿ ਟੈ੍ਰਫਿਕ ਚਲਾਨਾਂ ਦਾ ਨਿਪਟਾਰਾ ਆਨ ਲਾਈਨ ਪ੍ਰਣਾਲੀ ਰਾਹੀਂ ਕੀਤੇ ਜਾਣ ਕਾਰਨ ਵਕੀਲਾਂ ਅਤੇ ਜਨਤਾ ਲਈ ਗੰਭੀਰ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਵਕੀਲਾਂ ਦੀ ਅਗਵਾਈ ਕਰ ਰਹੇ ਐਡਵੋਕੇਟ ਕਰਨ ਖੁੱਲਰ, ਪੁਨੀਤ ਛਾਬੜਾ, ਧੀਰਜ ਕੁਮਾਰ ਅਤੇ ਨਿਖਿਲ ਥਾਪਰ ਨੇ ਕਿਹਾ ਕਿ ਆਨ ਲਾਈਨ ਪ੍ਰਕਿਰਿਆ ਨਾਲ ਵਕੀਲਾਂ ਨੂੰ ਅਸੁਵਿਧਾ ਹੋ ਰਹੀ ਹੈ। ਵਕੀਲਾਂ ਘੱਟੋ ਘੱਟ ਪੌਣੇ ਘੰਟੇ ਤੱਕ ਜ਼ਮੀਨ ‘ਤੇ ਸ਼ਾਂਤੀ ਨਾਲ ਧਰਨੇ ਦੌਰਾਨ ਬੈਠੇ ਰਹੇ ਜਿਨ੍ਹਾਂ ਨੂੰ ਬਾਅਦ ‘ਚ ਸਮਝਾਇਆ ਗਿਆ ਕਿ ਸੈਸ਼ਨ ਜੱਜ ਛੁੱਟੀ ‘ਤੇ ਹਨ ਅਤੇ ਦੋ ਮਾਮਲਿਆਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ ।
