
11 ਮਈ ਸ਼ਨੀਵਾਰ ਦੇ ਵਿਸ਼ਾਲ ਸ੍ਰੀ ਹਨੂੰਮਾਨ ਜਗਰਾਤੇ ’ਚ ਪਹੁੰਚ ਕੇ ਪਟਿਆਲਵੀ ਲੈਣ ਬਾਲਾਜੀ ਦਾ ਆਸ਼ੀਰਵਾਦ : ਵਿਧਾਇਕ ਕੋਹਲੀ
- by Jasbeer Singh
- May 7, 2024

ਪਟਿਆਲਾ, 7 ਮਈ (ਜਸਬੀਰ)-ਵਿਧਾਨ ਸਭਾ ਹਲਕਾ ਪਟਿਆਲਾ ਸ਼ਹਿਰੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਦਿ ਯੰਗ ਸਟਾਰ ਵੈਲਫੇਅਰ ਕਲੱਬ ਵਲੋਂ ਪਿਛਲੇ ਕਈ ਸਾਲਾਂ ਤੋਂ ਸ਼ਾਹੀ ਸ਼ਹਿਰ ਪਟਿਆਲਾ ਵਿਚ ਕਰਵਾਏ ਜਾ ਰਹੇ ਸ੍ਰੀ ਹਨੂੰਮਾਨ ਜਗਰਾਤੇ ਦੀ ਲੜੀ ਦੇ ਤਹਿਤ ਇਸ ਵਾਰ ਕਲੱਬ ਵਲੋਂ 11 ਮਈ ਨੂੰ ਪੁਰਾਣੇ ਬੱਸ ਸਟੈਂਡ ਨੇੜੇ ਸਥਿਤ ਵੀਰ ਹਕੀਕਤ ਰਾਏ ਗਰਾਉਂਡ ਵਿਖੇ 14ਵਾਂ ਵਿਸ਼ਾਲ ਸ੍ਰੀ ਹਨੂੰਮਾਨ ਜਗਰਾਤਾ (ਸਾਲਾਸਰ ਬਾਲਾ ਜੀ) ਦਾ ਜਗਰਾਤਾ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਸਮੁੱਚੇ ਪਟਿਆਲਵੀਆਂ ਨੂੰ ਅਪੀਲ ਕੀਤੀ ਕਿ ਉਹ ਬਾਲਾ ਜੀ ਦਾ ਆਸ਼ੀਰਵਾਦ ਲੈਣ ਲਈ ਇਸ ਜਗਰਾਤੇ ਵਿਚ ਪਹੁੰਚਣ। ਇਸ ਮੌਕੇ ਰਾਜੂ ਸਾਹਨੀ, ਗੁਲਾਬ ਰਾਏ ਗਰਗ, ਕੁਮਾਰ ਵਿਸ਼ੇਸ਼, ਮਨੀਸ਼ ਜਲੋਟਾ, ਮੁਕੇਸ਼ ਗੁਪਤਾ, ਜਗਦੀਸ਼ ਸਿੰਘ ਬਾਵਾ, ਗੌਰਵ ਜਿੰਦਲ, ਆਦਰਸ਼ ਸੂਦ, ਤਰੁਨ ਜਿੰਦਲ, ਆਰ. ਕੇ. ਗਾਂਧੀ ਹਾਜਰ ਸਨ। ਯੰਗ ਸਟਾਰ ਕਲੱਬ ਦੀ ਟੀਮ ਨੇ ਕਿਹਾ ਕਿ ਲੋਕਾਂ ਵਿਚ ਜਗਰਾਤੇ ਪ੍ਰਤੀ ਭਾਰੀ ਉਤਸ਼ਾਹ ਹੈ। ਸ਼ਰਧਾਲੂਆਂ ਨੂੰ ਗਰਮੀ ਤੋਂ ਬਚਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ।