post

Admin

(Chief Editor)

Sports

ਮੈਸੀ ਬਣਿਆਂ ਸਤ ਵਿਸ਼ਵ ਕੱਪਾਂ ਵਿਚ ਗੋਲ ਕਰਨ ਵਾਲਾ ਪਹਿਲਾ ਫੁੱਟਬਾਲਰ

post-img

ਮੈਸੀ ਬਣਿਆਂ ਸਤ ਵਿਸ਼ਵ ਕੱਪਾਂ ਵਿਚ ਗੋਲ ਕਰਨ ਵਾਲਾ ਪਹਿਲਾ ਫੁੱਟਬਾਲਰ

ਅਰਲਿੰਗਟਨ, 29 ਜੂਨ 2026 : ਲਿਓਨਿਲ ਮੈਸੀ (Lionel Messi) ਜਿਸਨੇ ਸਤ ਵਿਸ਼ਵ ਕੱਪਾਂ ਵਿਚ ਗੋਲ ਕੀਤੇ ਹਨ ਦੇ ਨਾਲ ਉਹ ਦੁਨੀਆਂ ਦਾ ਪਹਿਲਾ ਫੁੱਟਬਾਲਰ (world's first footballer) ਬਣ ਗਿਆ ਹੈ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਮੈਸੀ ਨੇ ਕੀਤਾ ਇਕ ਹੋਰ ਰਿਕਾਰਡ ਆਪਣੇ ਨਾਮ

ਲਿਓਨਿਲ ਮੈਸੀ ਨੇ ਇਕ ਹੋਰ ਰਿਕਾਰਡ ਆਪਣੇ ਨਾਂ ਕੀਤਾ ਜਦਕਿ ਜੀਓਵਾਨੀ ਲੋ ਸੇਲੋ ਮੌਜੂਦਾ ਵਿਸ਼ਵ ਕੱਪ `ਚ ਇਸ ਸਟਾਰ ਸਟ੍ਰਾਈਕਰ ਤੋਂ ਇਲਾਵਾ ਗੋਲ ਕਰਨ ਵਾਲਾ ਅਰਜਨਟੀਨਾ ਦਾ ਪਹਿਲੇ ਖਿਡਾਰੀ ਬਣਿਆ, ਜਿਸ ਨਾਲ ਮੌਜੂਦਾ ਚੈਂਪੀਅਨ ਨੇ ਜੌਰਡਨ ਨੂੰ 3-1 ਨਾਲ ਹਰਾ ਕੇ ਗਰੁੱਪ ਪੜਾਅ `ਚ ਤਿੰਨ ਮੈਚ ਜਿੱਤ ਕੇ ਕਲੀਨ ਸ਼ਵੀਪ ਕੀਤਾ ।

ਮੈਸੀ ਨੇ 80ਵੇਂ ਮਿੰਟ `ਚ ਪੈਨਲਟੀ ਬਾਕਸ ਦੇ ਠੀਕ ਬਾਹਰ ਫਾਉਲ ਹੋਣ ਤੋਂ ਬਾਅਦ ਫ੍ਰੀ ਕਿੱਕ 'ਤੇ ਗੋਲ ਕੀਤਾ

ਵਿਸ਼ਵ ਕੱਪ (World Cup) `ਚ ਆਪਣੇ ਪਹਿਲੇ ਮੈਚ `ਚ ਖੇਡ ਰਹੇ ਲੋ ਸੇਲੋ ਨੇ 19ਵੇਂ ਮਿੰਟ `ਚ ਫ੍ਰੀ ਕਿੱਕ `ਤੇ ਗੋਲ ਕਰਕੇ ਅਰਜਨਟੀਨਾ ਨੂੰ ਬੜ੍ਹਤ ਦਿਵਾਈ । ਮੈਸੀ ਨੇ ਬਦਲਵੇਂ ਖਿਡਾਰੀ ਦੇ ਰੂਪ `ਚ ਦੂਜੇ ਹਾਫ `ਚ ਮੈਦਾਨ `ਤੇ ਉਤਰਨ ਤੋਂ ਬਾਅਦ ਇਕ ਗੋਲ ਕੀਤਾ । ਇਸ ਤਰ੍ਹਾਂ ਨਾਲ ਮੈਸੀ ਲਗਾਤਾਰ 7 ਵਿਸ਼ਵ ਕੱਪ ਮੈਚਾਂ `ਚ ਗੋਲ ਕਰਨ ਵਾਲਾ ਪਹਿਲਾ ਖਿਡਾਰੀ ਬਣ ਗਿਆ ਹੈ । ਇਸ ਸਟਾਰ ਸਟ੍ਰਾਈਕਰ ਨੇ ਆਪਣਾ 19ਵਾਂ ਗੋਲ ਕਰਕੇ ਵਿਸ਼ਵ ਕੱਪ `ਚ ਸਰਵੋਤਮ ਗੋਲ ਦੇ ਆਪਣੇ ਰਿਕਾਰਡ ਨੂੰ ਵੀ ਅੱਗੇ ਵਧਾਇਆ । ਮੈਸੀ ਨੇ 80ਵੇਂ ਮਿੰਟ `ਚ ਪੈਨਲਟੀ ਬਾਕਸ ਦੇ ਠੀਕ ਬਾਹਰ ਫਾਉਲ ਹੋਣ ਤੋਂ ਬਾਅਦ ਫ੍ਰੀ ਕਿੱਕ `ਤੇ ਗੋਲ ਕੀਤਾ ।

ਆਪਣੇ 39ਵੇਂ ਜਨਮ ਦਿਨ ਦੇ 3 ਦਿਨ ਬਾਅਦ 60ਵੇਂ ਮਿੰਟ `ਚ ਮੈਦਾਨ `ਤੇ ਉਤਰਿਆ ਸੀ ਮੈਸੀ

ਇਸ ਟੂਰਨਾਮੈਂਟ (Tournament) `ਚ 6 ਗੋਲਾਂ ਨਾਲ ਚੋਟੀ `ਤੇ ਚੱਲ ਰਿਹਾ ਮੈਸੀ ਅਰਜਨਟੀਨਾ ਦੇ ਉਨ੍ਹਾਂ 9 ਖਿਡਾਰੀਆਂ `ਚ ਸ਼ਾਮਲ ਸੀ ਜਿਨ੍ਹਾਂ ਨੂੰ ਸ਼ੁਰੂਆਤੀ ਲਾਈਨਅੱਪ `ਚ ਨਹੀਂ ਰੱਖਿਆ ਗਿਆ ਸੀ ਕਿਉਂਕਿ ਉਸਦੀ ਟੀਮ ਗਰੁੱਪ-ਜੇ `ਚ ਪਹਿਲਾਂ ਹੀ ਪਹਿਲਾ ਸਥਾਨ ਤੈਅ ਕਰ ਚੁੱਕੀ ਸੀ। `ਮੈਸੀ ਆਪਣੇ 39ਵੇਂ ਜਨਮ ਦਿਨ ਦੇ 3 ਦਿਨ ਬਾਅਦ 60ਵੇਂ ਮਿੰਟ `ਚ ਮੈਦਾਨ `ਤੇ ਉਤਰਿਆ ਤੇ ਫਿਰ ਗੋਲ ਕਰਨ `ਚ ਜ਼ਿਆਦਾ ਦੇਰ ਨਹੀਂ ਲਾਈ। ਉਸ ਨੇ ਸੋਮਵਾਰ ਨੂੰ ਇਸੇ ਸਟੇਡੀਅਮ `ਚ ਵਿਸ਼ਵ ਕੱਪ `ਚ ਸਰਵੋਤਮ ਗੋਲ ਕਰਨ ਦਾ ਰਿਕਾਰਡ ਤੋੜਿਆ ਸੀ ।

ਆਸਟ੍ਰੀਆ ਤੇ ਅਲਜੀਰੀਆ ਵਿਰੁੱਧ ਜਿੱਤ ਵਿਚ ਮੈਸੀ ਨੇ ਅਰਜਨਟੀਨਾ ਦੇ ਕਿੰਨੇ ਗੋਲ ਕੀਤੇ ਸਨ

ਅਲਜੀਰੀਆ ਤੇ ਆਸਟ੍ਰੀਆ ਵਿਰੁੱਧ ਜਿੱਤ 'ਚ ਮੈਸੀ ਨੇ ਅਰਜਨਟੀਨਾ ਦੇ ਸਾਰੇ 5 ਗੋਲ ਕੀਤੇ ਸਨ, ਜਿਨ੍ਹਾਂ `ਚ ਵਿਸ਼ਵ ਕੱਪ `ਚ ਉਸ ਦੀ ਪਹਿਲੀ ਹੈਟ੍ਰਿਕ ਵੀ ਸ਼ਾਮਲ ਹੈ। ਇਸ ਤੋਂ ਬਾਅਦ ਉਸ ਨੇ ਸੈਮਵਾਰ ਨੂੰ 2 ਗੋਲ ਕਰਕੇ ਵਿਸ਼ਵ ਕੱਪ `ਚ ਸਰਵੋਤਮ ਗੋਲ ਕਰਨ ਦਾ ਰਿਕਾਰਡ ਬਣਾਇਆ ਸੀ । ਉਸ ਨੇ ਲਗਾਤਾਰ 7 ਵਿਸ਼ਵ `ਕੱਪ ਮੈਚਾਂ `ਚ ਗੋਲ ਕੀਤੇ ਹਨ। ਇਸ ਤੋਂ ਬਾਅਦ 39 ਸਾਲਾ ਮੈਸੀ ਫਰਾਂਸ ਦੇ ਸਟ੍ਰਾਈਕਰ ਜਸਟ ਫੋਂਟੇਨ ਤੇ ਬ੍ਰਾਜ਼ੀਲ ਦੇ ਮਹਾਨ ਖਿਡਾਰੀ ਜੈਰਜ਼ਿਲ੍ਹੇ ਦੇ ਨਾਲ ਵਿਸ਼ਵ ਕੱਪ ਦੇ ਲਗਾਤਾਰ 6 ਮੈਚਾਂ `ਚ ਗੋਲ ਕਰਨ ਵਾਲੇ ਸਿਰਫ 3 ਖਿਡਾਰੀਆਂ `ਚੋਂ 1 ਹੈ ।

ਇਹ 5ਵਾਂ ਮੌਕਾ ਹੈ ਜਦੋਂ ਅਰਜਨਟੀਨਾ ਨੇ ਗਰੁੱਪ ਪੜਾਅ `ਚ ਆਪਣੇ ਸਾਰੇ ਮੈਚ ਜਿੱਤੇ ਹਨ

ਪਹਿਲੇ ਹਾਫ 'ਚ ਲੂਟਾਰੋ ਮਾਰਟੀਨੇਜ ਨੇ 31ਵੇਂ ਮਿੰਟ `ਚ ਪੈਨਲਟੀ ਕਿੱਕ `ਤੇ ਗੋਲ ਕਰਕੇ ਅਰਜਨਟੀਨਾ ਨੂੰ 2-0 ਦੀ ਬੜ੍ਹਤ ਦਿਵਾ ਦਿਵਾਈ । ਜੌਰਡਨ ਵੱਲੋਂ ਇਕਲੌਤਾ ਗੋਲ ਮੂਸਾ ਅਲਤਮਾਰੀ ਨੇ 55ਵੇਂ ਮਿੰਟ `ਚ ਕੀਤਾ। ਅਰਜਨਟੀਨਾ ਨੇ ਆਪਣੇ ਪਿਛਲੇ 91 ਵਿਸ਼ਵ ਕੱਪ ਮੈਚਾਂ `ਚ 7 ਜਿੱਤਾਂ ਤੇ 2 ਡਰਾਅ ਹਾਸਲ ਕੀਤੇ ਹਨ । ਇਹ 5ਵਾਂ ਮੌਕਾ ਹੈ ਜਦੋਂ ਅਰਜਨਟੀਨਾ ਨੇ ਗਰੁੱਪ ਪੜਾਅ `ਚ ਆਪਣੇ ਸਾਰੇ ਮੈਚ ਜਿੱਤੇ ਹਨ ।

2010 ਤੇ 2014 `ਚ ਲਗਾਤਾਰ 2 ਟੁਰਨਾਮੈਂਟਾਂ `ਚ ਉਸਨੇ ਆਪਣੇ ਸਾਰੇ ਤਿੰਨੇ ਮੈਚ ਜਿੱਤੇ ਸਨ । ਉਸ ਤੋਂ ਬਾਅਦ ਉਸ ਨੇ ਪਹਿਲੀ ਵਾਰ ਅਜਿਹਾ ਕੀਤਾ। ਅਰਜਨਟੀਨਾ ਨੇ ਆਪਣੇ ਪਿਛਲੇ 19 ਗਰੁੱਪ ਮੈਚਾਂ `ਚ 14 ਜਿੱਤਾਂ, 2 ਹਾਰਾਂ ਤੇ 3 ਡਰਾਅ ਦਰਜ ਕੀਤੇ ਹਨ । ਇਸ 48 ਟੀਮਾਂ ਦੇ ਟੂਰਨਾਮੈਂਟ `ਚ ਅਰਜਨਟੀਨਾ ਤੋਂ ਇਲਾਵਾ ਫਰਾਂਸ ਤੇ ਮੈਕਸੀਕੋ ਹੀ ਅਜਿਹੀਆਂ ਟੀਮਾਂ ਰਹੀਆਂ ਜਿਨ੍ਹਾਂ ਨੇ ਗਰੁੱਪ ਪੜਾਅ ਦੇ ਆਪਣੇ ਸਾਰੇ ਮੈਚ ਜਿੱਤੇ ।

Related Post

Instagram