post

Jasbeer Singh

(Chief Editor)

Punjab

ਕਬਜੇ ਨੂੰ ਲੈ ਕੇ ਪ੍ਰਵਾਸੀਆਂ ਕੀਤਾ ਸਿੱਖ ਪਰਿਵਾਰ ਤੇ ਹਮਲਾ

post-img

ਕਬਜੇ ਨੂੰ ਲੈ ਕੇ ਪ੍ਰਵਾਸੀਆਂ ਕੀਤਾ ਸਿੱਖ ਪਰਿਵਾਰ ਤੇ ਹਮਲਾ ਜਲੰਧਰ, 14 ਨਵੰਬਰ 2025 : ਪੰਜਾਬ ਦੇ ਸ਼ਹਿਰ ਜਲੰਧਰ ਅਧੀਨ ਆੳਂੁਦੇ ਕਸਬਾ ਅਲਾਵਲਪੁਰ ਵਿਖੇ ਕਬਜੇ ਨੂੰ ਲੈ ਕੇ ਗਲੀ ਵਿਚ ਹੀ ਰਹਿੰਦੇ ਪ੍ਰਵਾਸੀਆਂ ਵਲੋਂ ਇੱਕ ਸਿੱਖ ਪਰਿਵਾਰ ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੀ ਸੀ ਮਾਮਲਾ ਅਲਾਵਲਪੁਰ ਵਾਸੀ ਬਹਾਦਰ ਸਿੰਘ ਭੋਗਲ ਜੋ ਕਿ ਇਸ ਵੇਲੇ ਹਸਪਤਾਲ ਵਿਚ ਹਮਲਾ ਹੋਣ ਦੇ ਚਲਦਿਆਂ ਇਲਾਜ ਅਧੀਨ ਹਨ ਨੇ ਦੱਸਿਆ ਕਿ ਉਨ੍ਹਾਂ ਦੀ ਗਲੀ ਵਿਚ ਰਹਿੰਦੇ ਪ੍ਰਵਾਸੀਆਂ ਵਲੋਂ ਨਜਾਇਜ਼ ਕਬਜਾ ਕੀਤਾ ਹੋਇਆ ਹੈ, ਜਿਸ ਕਾਰਨ ਉਨ੍ਹਾਂ ਦਾ ਸਾਡੇ ਨਾਲ ਹਮੇਸ਼ਾਂ ਹੀ ਲੜਾਈ ਝਗੜਾ ਹੀ ਰਹਿੰਦਾ ਹੈ। ਉਨ੍ਹਾਂ ਘਟਨਾ ਦੇ ਕਾਫੀ ਘੰਟੇ ਬੀਤ ਜਾਣ ਦੇ ਬਾਵਜੂਦ ਵੀ ਪੁਲਸ ਵਲੋਂ ਕੋਈ ਕਾਰਵਾਈ ਨਾ ਕਰਨ ਦਾ ਦੋਸ਼ ਵੀ ਲਗਾਇਆ। ਕੀ ਆਖਣਾ ਹੈ ਪ੍ਰਵਾਸੀ ਰਾਜ ਕੁਮਾਰ ਦਾ ਇਸ ਮਾਮਲੇ ਸਬੰਧੀ ਦੂਜੀ ਧਿਰ ਰਾਜ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਸ ਉਪਰ ਲੱਗੇ ਦੋਸ਼ ਬੇਬੁਨਿਆਦੇ ਹਨ । ਇਸ ਝਗੜੇ ਦੌਰਾਨ ਭੋਗਲ ਪਰਵਾਰ ਨੇ ਮੇਰੇ ਪਰਿਵਾਰ ਉੱਤੇ ਹਮਲਾ ਕੀਤਾ, ਜਿਸ ਵਿਚ ਮੇਰਾ ਪਤਨੀ ਵੀ ਇਲਾਜ ਅਧੀਨ ਹੈ।

Related Post

Instagram