post

Admin

(Chief Editor)

Punjab

ਮੁਹਾਲੀ `ਚ ਬਣੇਗਾ ਆਧੁਨਿਕ ਬਿਰਧ ਆਸ਼ਰਮ : ਬਲਜੀਤ ਕੌਰ

post-img

ਮੁਹਾਲੀ `ਚ ਬਣੇਗਾ ਆਧੁਨਿਕ ਬਿਰਧ ਆਸ਼ਰਮ : ਬਲਜੀਤ ਕੌਰ

ਮੁਹਾਲੀ, 7 ਜੁਲਾਈ 2026 : ਪੰਜਾਬ ਦੇ ਕੈਬਨਿਟ ਮੰਤਰੀ (Cabinet Minister) ਡਾ. ਬਲਜੀਤ ਕੌਰ ਨੇ ਦੱਸਿਆ ਹੈ ਕਿ ਮੋਹਾਲੀ ਵਿਖੇ 2. 92 ਏਕੜ ਜ਼ਮੀਨ ਤੇ ਆਧੁਨਿਕ ਬਿਰਧ ਆਸ਼ਰਮ (Modern old age home) ਛੇਤੀ ਹੀ ਬਣੇਗਾ ।

ਪੰਜਾਬ ਸਰਕਾਰ ਬਜ਼ੁਰਗਾਂ ਦੀ ਭਲਾਈ ਅਤੇ ਸਤਿਕਾਰ ਲਈ ਵਚਨਬੱਧ : ਕੈਬਨਿਟ ਮੰਤਰੀ

ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ (Chief Minister) ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ (Punjab Government) ਬਜ਼ੁਰਗਾਂ ਦੀ ਭਲਾਈ ਅਤੇ ਉਨ੍ਹਾਂ ਦੇ ਸਤਿਕਾਰ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਾਡੇ ਬਜ਼ੁਰਗ ਸਾਡਾ ਸਰਮਾਇਆ ਅਤੇ ਮਾਰਗਦਰਸ਼ਕ ਹਨ, ਅਤੇ ਜ਼ਿੰਦਗੀ ਦੇ ਇਸ ਪੜਾਅ `ਤੇ ਉਨ੍ਹਾਂ ਦੀ ਦੇਖਭਾਲ ਕਰਨਾ ਸਰਕਾਰ ਦਾ ਸਭ ਤੋਂ ਪਹਿਲਾ ਫ਼ਰਜ਼ ਹੈ ।

ਸਰਕਾਰ ਸਿਰਫ਼ ਇਮਾਰਤ ਨਹੀਂ ਬਲਕਿ ਸੁਰੱਖਿਅਤ ਘਰ ਕਰ ਰਹੀ ਹੈ ਤਿਆਰ

ਸੂਬੇ ਦੇ ਮੁਖੀ ਦੇ ਦ੍ਰਿਸ਼ਟੀਕੋਣ ਨੂੰ ਸਾਂਝਾ ਕਰਦਿਆਂ ਡਾ. ਬਲਜੀਤ ਕੌਰ (Dr. Baljit Kaur) ਨੇ ਭਾਵੁਕ ਹੋ ਕੇ ਕਿਹਾ ਕਿ ਸਾਡੀ ਸਰਕਾਰ ਸਿਰਫ਼ ਇੱਟ-ਪੱਥਰ ਦੀਆਂ ਇਮਾਰਤਾਂ ਨਹੀਂ ਬਣਾ ਰਹੀ, ਸਗੋਂ ਇੱਕ ਅਜਿਹਾ `ਸੁਰੱਖਿਅਤ ਘਰ` ਤਿਆਰ ਕਰ ਰਹੀ ਹੈ ਜਿੱਥੇ ਬੇਸਹਾਰਾ ਬਜ਼ੁਰਗਾਂ ਨੂੰ ਆਪਣਾਪਨ, ਮਾਣ-ਸਤਿਕਾਰ ਅਤੇ ਪਰਿਵਾਰ ਵਰਗਾ ਨਿੱਘ ਮਿਲ ਸਕੇ । ਮੁੱਖ ਮੰਤਰੀ ਦਾ ਸਪੱਸ਼ਟ ਪ੍ਰਣ ਹੈ ਕਿ ਪੰਜਾਬ ਦੇ ਕਿਸੇ ਵੀ ਬਜ਼ੁਰਗ ਨੂੰ ਉਮਰ ਦੇ ਇਸ ਪੜਾਅ `ਤੇ ਇਕੱਲਾਪਣ ਜਾਂ ਲਾਚਾਰੀ ਦੇ ਹੰਝੂ ਨਾ ਬਹਾਉਣੇ ਪੈਣ, ਬਲਕਿ ਉਨ੍ਹਾਂ ਦੇ ਚਿਹਰੇ `ਤੇ ਮੁਸਕਾਨ ਲਿਆਉਣਾ ਸਾਡਾ ਮੁੱਖ ਫ਼ਰਜ਼ ਹੈ। ਇਹ ਆਸ਼ਰਮ ਉਨ੍ਹਾਂ ਲਈ ਇੱਕ ਮਜ਼ਬੂਤ ਸਹਾਰਾ ਬਣੇਗਾ ।

ਪ੍ਰਾਜੈਕਟ ਨੇਪਰੇ ਚਾੜ੍ਹਨ ਲਈ ਕੀਤਾ ਹੈ ਸਬੰਧਤ ਵਿਭਾਗਾਂ ਨੂੰ ਪੱਤਰ ਜਾਰੀ

ਕੰਮ ਦੀ ਪ੍ਰਗਤੀ ਬਾਰੇ ਦੱਸਦਿਆਂ ਮੰਤਰੀ ਨੇ ਅੱਗੇ ਕਿਹਾ ਕਿ ਪ੍ਰੋਜੈਕਟ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਨ ਲਈ ਐਸਟੇਟ ਅਫਸਰ (ਪਲਾਟਸ), ਗਮਾਡਾ, ਪੂਡਾ ਭਵਨ, ਮੋਹਾਲੀ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਹੈ । ਉਨ੍ਹਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਲਾਗੂ ਨਿਯਮਾਂ ਅਨੁਸਾਰ ਉਕਤ ਸਾਈਟ ਦਾ ਭੌਤਿਕ ਕਬਜ਼ਾ ਜਿ਼ਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮੋਹਾਲੀ ਨੂੰ ਸੌਂਪਣ ਲਈ ਲੋੜੀਂਦੀ ਕਾਰਵਾਈ ਜਲਦ ਤੋਂ ਜਲਦ ਮੁਕੰਮਲ ਕੀਤੀ ਜਾਵੇ, ਤਾਂ ਜੋ ਨਿਰਮਾਣ ਕਾਰਜ ਤੁਰੰਤ ਸ਼ੁਰੂ ਕੀਤਾ ਜਾ ਸਕੇ ।

Related Post

Instagram