ਇਕ ਕਿਲੋ ਹੈਰੋਇਨ ਸਮੇਤ ਮੋਗਾ ਪੁਲਸ ਨੇ ਕੀਤੇ ਪੰਜ ਨਸ਼ਾ ਤਸਕਰ ਕਾਬੂ
ਮੋਗਾ, 16 ਜੂਨ 2026 : ਪੰਜਾਬ ਦੇ ਜਿਲਾ ਮੋਗਾ (Moga District) ਦੀ ਪੰਜਾਬ ਪੁਲਸ ਦੀ ਟੀਮ ਵਲੋਂ ਪੰਜ ਨਸ਼ਾ ਤਸਕਰਾਂ ਨੂੰ ਇਕ ਕਿਲੋ ਹੈਰੋਇਨ (Heroin) ਸਮੇਤ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ ।
ਕੌਣ ਕੌਣ ਹਨ ਪੰਜ ਜਿਨ੍ਹਾਂ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ
ਮਿਲੀ ਜਾਣਕਾਰੀ ਮੁਤਾਬਕ ਮੋਗਾ ਪੁਲਸ ਵਲੋਂ ਜਿਨ੍ਹਾਂ ਪੰਜ ਜਣਿਆਂ ਨੂੰ ਨਸ਼ਾ ਤਸਕਰੀ (Drug trafficking) ਦੇ ਦੋਸ਼ ਹੇਠ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ ਦੇ ਵਿਚ ਪ੍ਰਦੀਪ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਜਵੱਦੀ, ਜ਼ਿਲ੍ਹਾ ਲੁਧਿਆਣਾ (ਉਮਰ 29 ਸਾਲ), ਨਰਿੰਦਰ ਸਿੰਘ ਪੁੱਤਰ ਨਿਰਭੈ ਸਿੰਘ ਵਾਸੀ ਘੁੰਨਸ, ਜ਼ਿਲ੍ਹਾ ਬਰਨਾਲਾ (ਉਮਰ 26 ਸਾਲ), ਹਰਪ੍ਰੀਤ ਸਿੰਘ ਪੁੱਤਰ ਚਮਕੌਰ ਸਿੰਘ ਵਾਸੀ ਢਿੱਲਵਾਂ, ਜ਼ਿਲ੍ਹਾ ਬਰਨਾਲਾ (ਉਮਰ 19 ਸਾਲ), ਨਰਿੰਦਰ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਢਿੱਲਵਾਂ, ਜਿ਼ਲ੍ਹਾ ਬਰਨਾਲਾ (ਉਮਰ 21 ਸਾਲ), ਜਸਨਦੀਪ ਸਿੰਘ ਪੁੱਤਰ ਮੰਗਾ ਸਿੰਘ ਵਾਸੀ ਮਹਿਤਾ ਜਿ਼ਲ੍ਹਾ ਬਰਨਾਲਾ (ਉਮਰ 22 ਸਾਲ) ਵਜੋਂ ਹੋਈ ਹੈ ।
ਨਸ਼ਾ ਤਸਕਰਾਂ ਦਾ ਮਿਲਿਆ ਪੁਲਸ ਨੂੰ 3 ਦਿਨ ਦਾ ਰਿਮਾਂਡ
ਮੋਗਾ ਪੁਲਸ ਜਿਸਨੇ ਪੰਜਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ (Arrested) ਕਰਕੇ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਦਾ 3 ਦਿਨਾਂ ਦਾ ਪੁਲਸ ਰਿਮਾਂਡ (Police remand) ਹਾਸਲ ਕੀਤਾ ਗਿਆ ਹੈ । ਪੁਲਸ ਵੱਲੋਂ ਮੁਲਜ਼ਮਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਨਸ਼ਾ ਤਸਕਰੀ ਦੇ ਅੱਗੇ-ਪਿੱਛੇ ਲਿੰਕਾਂ ਦੀ ਜਾਂਚ ਜਾਰੀ ਹੈ । ਪੁਲਸ ਨੂੰ ਉਮੀਦ ਹੈ ਕਿ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋ ਸਕਦੇ ਹਨ ।
