

ਨਗਰ ਨਿਗਮ ਨੇ ਲਗਾਇਆ ਦਸ਼ਮੇਸ਼ ਨਗਰ ਵਿਖੇ ਜਨ ਸਹਾਇਤਾ ਕੈਂਪ - ਲੋਕਾਂ ਨੂੰ ਘਰ ਬੈਠੇ ਸੇਵਾ ਮੁਹਈਆ ਕਰਵਾਉਣਾ ਅਹਿਸਾਨ ਨਹੀ ਫਰਜ਼ ਹੈ ^ ਮੇਅਰ ਕੁੰਦਨ ਗੋਗੀਆ ਪਟਿਆਲਾ 20 ਮਾਰਚ ( ) ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਅਸੀ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਾਂ। ਲੋਕਾਂ ਨੇ 70 ਸਾਲ ਤੋਂ ਕਬਜਾ ਕਰ ਬੈਠੀਆਂ ਸਰਕਾਰਾ ਨੂੰ ਦਰ ਕਿਨਾਰ ਕਰ ਕੇ ਆਮ ਆਦਮੀ ਪਾਰਟੀ ਨੂੰ ਚੁਣਿਆ। ਜਿਸ ਲਈ ਲੋਕਾਂ ਨੂੰ ਘਰ ਬੈਠੇ ਸੇਵਾ ਮੁਹਈਆ ਕਰਵਾਉਣਾ ਕੋਈ ਅਹਿਸਾਨ ਨਹੀ, ਬਲਕਿ ਸਾਡਾ ਮੁਢਲਾ ਫਰਜ਼ ਹੈ। ਇਹ ਪ੍ਰਗਟਾਵਾ ਮੇਅਰ ਕੁੰਦਨ ਗੋਗੀਆ ਨੇ ਦਸ਼ਮੇਸ਼ ਨਗਰ ਦੇ ਕਮਿਊਨਟੀ ਸੈਂਟਰ ਵਿੱਚ ਨਗਰ ਨਿਗਮ ਵੱਲੋਂ ਲਗਾਏ ਗਏ ਜਨ ਸਹਾਇਤਾ ਕੈਂਪ ਮੌਕੇ ਕੀਤਾ। ਦੱਸਣਯੋਗ ਹੈ ਕਿ ਆਮ ਪਬਲਿਕ ਨੂੰ ਨਗਰ ਨਿਗਮ ਪਟਿਆਲਾ ਨਾਲ ਸਬੰਧਤ ਸੇਵਾਵਾਂ ਸਕੀਮਾਂ ਦਾ ਲਾਭ ਦੇਣ ਲਈ ਅਤੇ ਮੋਕੇ ਤੇ ਆਮ ਪਬਲਿਕ ਦੀਆ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਨਗਰ ਨਿਗਮ ਪਟਿਆਲਾ ਦੀ ਹਦੂਦ ਅੰਦਰ ਵੱਖ ਵੱਖ ਵਾਰਡਾ ਵਿੱਚ ਕੈਂਪ ਲਗਾਏ ਜਾ ਰਹੇ ਹਨ । ਦਸ਼ਮੇਸ਼ ਨਗਰ ਵਿਖੇ ਲੱਗੇ ਇਸ ਕੈਂਪ ਵਿੱਚ ਵਾਰਡ ਨੰਬਰ 5, 6, 7, 8, 9, ਤੋਂ 520 ਦੇ ਕਰੀਬ ਲੋਕਾਂ ਨੇ ਵੱਖ ਵੱਖ ਕੰਮਾਂ ਨੂੰ ਲੈ ਕੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਜਿਸ ਵਿੱਚ ਜਿਆਦਾਤਰ ਕੰਮਾਂ ਦਾ ਮੌਕੇ ਤੇ ਹੀ ਨਿਪਟਾਰ ਕੀਤਾ ਗਿਆ । ਮੇਅਰ ਕੁੰਦਨ ਗੋਗੀਆ ਨੇ ਗੱਲਬਾਤ ਦੌਰਾਨ ਕਿਹਾ ਕਿ ਨਿਗਮ ਵਲੋਂ ਕੈਪ ਵਿੱਚ ਪ੍ਰਾਪਟੀ ਟੈਕਸ ਨਾਲ ਸੰਬੰਧਿਤ, ਵਾਟਰ ਸੀਵਰੇਜ ਦੀਆਂ ਸ਼ਿਕਾਇਤਾਂ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਬੁਢਾਪਾ ਪੈਨਸ਼ਨ ਸੰਬੰਧਤ, ਸਟਰੀਟ ਲਾਈਟਾਂ, ਹੈਲਥ ਬ੍ਰਾਂਚ ਦੇ ਕੰਮਾਂ ਨਾਲ ਸੰਬੰਧਿਤ, ਸਫਾਈ ਸਬੰਧੀ, ਮੁਦਰਾ ਲੋਨ ਆਦਿ ਨਿਗਮ ਨਾਲ ਸੰਬੰਧਤ ਲੋਕਾਂ ਵਲੋਂ ਮਿਲੀਆ ਸ਼ਿਕਾਇਤਾ ਦਾ ਮੌਕੇ ਤੇ ਹੱਲ ਕੀਤਾ ਗਿਆ। ਇਸ ਤੋਂ ਇਲਾਵਾਂ ਕਈ ਸ਼ਿਕਾਇਤਾ ਤੇ ਸੰਬੰਧਤ ਸਟਾਫ਼ ਨੂੰ ਫਾਇਲ ਬਣਾ ਕੇ ਜਲਦ ਕੰਮ ਕਰਵਾਓਣ ਦੇ ਆਦੇਸ਼ ਦਿੱਤੇ ਗਏ ਹਨ । ਇਸ ਮੌਕੇ ਲੋਕਾਂ ਨੇ ਵਾਰਡਾ ਦੇ ਐਮ ਸੀ ਅਤੇ ਖਾਸ ਕਰ ਮੇਅਰ ਕੁੰਦਨ ਗੋਗੀਆ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆ ਕਿਹਾ ਕਿ ਆਮ ਆਦਮੀ ਪਾਰਟੀ ਨੇ ਜ਼ੋ ਵਾਅਦੇ ਕੀਤੇ ਸਨ, ਉਸਤੇ ਖਰੀ ਉਤਰ ਰਹੀ ਹੈ। ਬਲਕਿ ਪਹਿਲੀਆਂ ਸਰਕਾਰਾਂ ਦੇ ਸਮੇਂ ਦਫਤਰਾਂ ਦੇ ਗੇੜੇ ਮਾਰਦੇ ਜੁੱਤੀਆ ਵੀ ਘਸ ਜਾਂਦੀਆਂ ਸਨ। ਪਰ ਇਸਦੇ ਉਲਟ ਸਰਕਾਰ ਵੱਲੋਂ ਮੁਹਲਿਆਂ ਵਿੱਚ ਜਾ ਕੇ ਇਸ ਤਰ੍ਹਾਂ ਨਾਲ ਲੋਕ ਪੱਖੀ ਕੰਮਾਂ ਲਈ ਕੈਂਪ ਲਗਾਉਣਾ ਬੇਹੱਦ ਸ਼ਲਾਘਾਯੋਗ ਹੈ । ਇਸ ਮੌਕੇ ਨਗਰ ਨਿਗਮ ਸਹਾਇਕ ਕਮਿਸ਼ਨਰ ਹਰਬੰਸ ਸਿੰਘ, ਮੇਅਰ ਦਫ਼ਤਰ ਦੇ ਸੁਪਰਡੈਂਟ ਗੁਰਪ੍ਰੀਤ ਸਿੰਘ ਚਾਵਲਾ, ਹੈਲਥ ਅਫਸਰ ਨਵਿੰਦਰ ਸਿੰਘ, ਐਕਸ਼ੀਅਨ ਮੋਹਨ ਲਾਲ, ਜੇ ਈ ਪਰਵਿੰਦਰ, ਸੈਨਟਰੀ ਇੰਸਪੈਕਟਰ ਹਰਵਿੰਦਰ, ਐਮ. ਸੀ. ਜ਼ਸਬੀਰ ਗਾਂਧੀ, ਕੌਂਸਲਰ ਸ਼ੰਕਰ ਲਾਲ ਖੁਰਾਣਾ, ਕੌਂਸਲਰ ਨੇਹਾ ਕੁਕਰੇਜਾ, ਕੌਂਸਲਰ ਮਨਦੀਪ ਸਿੰਘ, ਕੌਂਸਲਰ ਜਤਿੰਦਰ ਕੌਰ ਅਤੇ ਹੋਰ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਮੌਜੂਦ ਰਹੇ ।
Related Post
Popular News
Hot Categories
Subscribe To Our Newsletter
No spam, notifications only about new products, updates.