ਪੀ. ਜੀ. ਵਿਚ ਰਹਿੰਦੇ ਸਰਕਾਰੀ ਮੈਡੀਕਲ ਕਾਲਜ ਦੇ ਵਿਦਿਆਰਥੀ ਦਾ ਕਤਲ ਪਟਿਆਲਾ, 19 ਮਈ 2026 : ਸ਼ਾਹੀ ਸ਼ਹਿਰ ਪਟਿਆਲਾ ਦੀ ਨਿਊ ਲਾਲ ਬਾਗ ਕਾਲੋਨੀ ਵਿਖੇ ਪੀ. ਜੀ. ਵਿਚ ਰਹਿੰਦੇ ਵਿਦਿਆਰਥੀ ਦਾ ਬੀਤੀ ਰਾਤ ਕਤਲ ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕੌਣ ਹੈ ਇਹ ਵਿਦਿਆਰਥੀ ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਸ਼ਹਿਰ ਦੀ ਨਿਉ ਲਾਲ ਬਾਗ ਕਾਲੋਨੀ ਵਿਖੇ ਪੀ. ਜੀ. ਵਿਚ ਰਹਿ ਰਹੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਸੈਕੰਡ ਈਅਰ ਦੇ ਵਿਦਿਆਰਥੀ ਦਾ ਜੋ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਦੀ ਪਛਾਣ ਕਮਲ ਮਿੱਤਲ ਵਾਸੀ ਬਰੇਟਾ (ਮਾਨਸਾ) ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਿਵਲ ਲਾਈਨ ਦੇ ਐੱਸ. ਐੱਚ. ਓ. ਇੰਸਪੈਕਟਰ ਪੁਲਸ ਪਾਰਟੀ ਮੌਕੇ `ਤੇ ਪਹੁੰਚ ਗਈ ਤੇ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ `ਚ ਲੈ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ । ਪਰਿਵਾਰ ਨੇ ਕੀਤੀ ਪੁਲਸ ਤੋਂ ਇਨਸਾਫ ਦੀ ਮੰਗ ਜਾਣਕਾਰੀ ਮੁਤਾਬਕ ਕਮਲ ਮਿੱਤਲ ਸਵੇਰ ਦਾ ਫੋਨ ਨਹੀਂ ਚੁੱਕ ਰਿਹਾ ਸੀ । ਜਦੋਂ ਪਰਿਵਾਰ ਨੇ ਆ ਕੇ ਦੇਖਿਆ ਤਾਂ ਉਸ ਦੀ ਖੂਨ ਨਾਲ ਲੱਥ-ਪੱਥ ਲਾਸ਼ ਫਰਸ `ਤੇ ਪਈ ਸੀ । ਪੁਲਸ ਨੇ ਮੌਕੇ `ਤੇ ਪਹੁੰਚ ਕੇ ਆਸਪਾਸ ਦੇ ਸੀ. ਸੀ. ਟੀ. ਵੀ. ਕੈਮਰੇ ਖੰਗਾਲ ਨੇ ਸ਼ੁਰੂ ਕਰ ਦਿੱਤੇ । ਜਾਣਕਾਰੀ ਮੁਤਾਬਕ ਇਸ ਪੀ. ਜੀ. ਵਿਚ ਲਗਭਗ 4 ਵਿਦਿਆਰਥੀ ਰਹਿੰਦੇ ਸਨ। ਕਮਲ ਮਿੱਤਲ ਦੀ ਗਰਦਨ `ਤੇ 3 ਵਾਰ ਕੀਤੇ ਗਏ ਸਨ, ਜਿਸ ਨਾਲ ਉਸ ਦੀ ਮੌਕੇ `ਤੇ ਮੌਤ ਹੋ ਗਈ । ਪੁਲਸ ਵੱਲੋਂ ਵੱਖ-ਵੱਖ ਵਿੰਗਾਂ ਦੀ ਸਹਾਇਤਾ ਨਾਲ ਜਾਂਚ ਨੂੰ ਤੇਜ਼ ਕਰ ਦਿੱਤਾ ਗਿਆ ਹੈ । ਪਰਿਵਾਰ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇ ਅਤੇ ਕਾਤਲ ਨੂੰ ਲੱਭ ਕੇ ਉਸ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ।
