
ਖ਼ਾਲਸਾ ਕਾਲਜ ਪਟਿਆਲਾ ਵਿੱਚ ਮਨਾਇਆ ਗਿਆ ਐਨ. ਸੀ. ਸੀ. ਦਿਹਾੜਾ
- by Jasbeer Singh
- November 25, 2024

ਖ਼ਾਲਸਾ ਕਾਲਜ ਪਟਿਆਲਾ ਵਿੱਚ ਮਨਾਇਆ ਗਿਆ ਐਨ. ਸੀ. ਸੀ. ਦਿਹਾੜਾ ਪਟਿਆਲਾ : ਖ਼ਾਲਸਾ ਕਾਲਜ ਪਟਿਆਲਾ ਦੇ ਐਨ. ਸੀ. ਸੀ. ਨੇਵੀ ਵਿੰਗ ਵੱਲੋਂ ਡਾ. ਧਰਮਿੰਦਰ ਸਿੰਘ ਉੱਭਾ, ਪਿ੍ਰੰਸੀਪਲ ਖ਼ਾਲਸਾ ਕਾਲਜ ਪਟਿਆਲਾ ਦੀ ਅਗਵਾਈ ਅਤੇ ਕੈਪਟਨ (ਇੰਡੀਅਨ ਨੇਵੀ) ਹਰਜੀਤ ਸਿੰਘ ਦਿਓਲ ,ਕਮਾਂਡਿੰਗ ਅਫਸਰ 1 ਪੰਜਾਬ ਨੇਵਲ ਯੂਨਿਟ ਨੰਗਲ ਦੇ ਦਿਸ਼ਾ ਨਿਰਦੇਸ਼ ਅਧੀਨ ਕਾਲਜ ਵਿੱਚ ਐਨ. ਸੀ. ਸੀ. ਦਿਹਾੜਾ ਮਨਾਇਆ ਗਿਆ, ਇਸ ਮੌਕੇ ਕਾਲਜ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਕਿਹਾ ਕਿ ਵਿਦਿਆਰਥੀਆਂ ਅੰਦਰ ਅਜਿਹੀਆਂ ਗਤੀਵਿਧੀਆਂ ਨਵਾਂ ਜੋਸ਼ ਭਰਦੀਆਂ ਹਨ ਅਤੇ ਵਿਦਿਆਰਥੀ ਚੇਤਨ ਹੋ ਕੇ ਸਮਾਜ ਵਿੱਚ ਆਪਣੀ ਜਿੰਮੇਵਾਰੀ ਦਾ ਅਹਿਸਾਸ ਕਰਦੇ ਹਨ, ਉਹਨਾਂ ਕਿਹਾ ਕਿ ਜੋ ਵਿਦਿਆਰਥੀ ਪੜ੍ਹਾਈ ਦੇ ਨਾਲ ਨਾਲ ਅਨੁਸ਼ਾਸਨ ਦੇ ਵਿੱਚ ਰਹਿ ਕੇ ਅਜਿਹੀਆਂ ਗਤੀਵਿਧੀਆਂ ਕਰਦੇ ਹਨ, ਉਹ ਜ਼ਿੰਦਗੀ ਦੇ ਵਿੱਚ ਹਰੇਕ ਖੇਤਰ ਵਿਚ ਸਫਲਤਾ ਪ੍ਰਾਪਤ ਕਰਦੇ ਹਨ। ਇਸ ਮੌਕੇ ਏਅਰ ਵਿੰਗ ਦੇ ਏ. ਐਨ. ਓ. ਫਲਾਇੰਗ ਅਫਸਰ ਪ੍ਰੋ. ਬਲਦੇਵ ਸਿੰਘ ਨੇ ਵਿਦਿਆਰਥੀਆਂ ਨੂੰ ਐਨ. ਸੀ. ਸੀ. ਦੇ ਉਦੇਸ਼ ਬਾਰੇ ਚੰਗੀ ਤਰ੍ਹਾਂ ਸਮਝਾਉਂਦੇ ਹੋਏ ਕਿਹਾ ਕਿ 1948 ਦੇ ਵਿੱਚ ਇਸਦੀ ਸ਼ੁਰੂਆਤ ਹੋਣਾ, ਇੱਕ ਬਹੁਤ ਵੱਡਾ ਮੀਲ ਪੱਥਰ ਸੀ, ਉਨਾਂ ਨੇ ਐਨ. ਸੀ. ਸੀ. ਕਰਨ ਦੇ ਪੂਰੇ ਮਹੱਤਵ ਨੂੰ ਵਿਦਿਆਰਥੀਆਂ ਨਾਲ ਸਾਂਝੇ ਕਰਦੇ ਹੋਏ, ਦੱਸਿਆ ਕਿ ਵਿਦਿਆਰਥੀ ਜੀਵਨ ਵਿੱਚ ਐਨ. ਸੀ. ਸੀ. ਦਾ ਬਹੁਤ ਜਿਆਦਾ ਮਹੱਤਵ ਹੈ, ਅਖੀਰ ਵਿੱਚ ਨੇਵੀ ਵਿੰਗ ਦੇ ਏ. ਐਨ. ਓ. ਸਬ ਲੈਫਟੀਨੈਂਟ ਡਾ. ਸਰਬਜੀਤ ਸਿੰਘ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ, ਇਸ ਮੌਕੇ ਐਨ. ਸੀ. ਸੀ. ਨੇਵੀ ਵਿੰਗ ਦੇ 45 ਕੈਡਟ ਹਾਜ਼ਰ ਸਨ ।