post

Admin

(Chief Editor)

Sports

ਲੁਸਾਨੇ ਡਾਇਮੰਡ ਲੀਗ `ਚ ਪਥਿਰਾਗੇ ਦਾ ਸਾਹਮਣਾ ਕਰੇਗਾ ਨੀਰਜ

post-img

ਲੁਸਾਨੇ ਡਾਇਮੰਡ ਲੀਗ `ਚ ਪਥਿਰਾਗੇ ਦਾ ਸਾਹਮਣਾ ਕਰੇਗਾ ਨੀਰਜ

ਨਵੀਂ ਦਿੱਲੀ, 5 ਅਗਸਤ 2026 : ਲੁਸਾਨੇ ਡਾਇਮੰਡ ਲੀਗ (Lausanne Diamond League) ਵਿਚ ਓਲੰਪਿਕ ਤਮਗਾ ਜੇਤੂ ਪ੍ਰਾਪਤ ਨੀਰਜ ਚੋਪੜਾ ਦਾ ਸਾਹਮਣਾ ਹੁਣ ਸ੍ਰੀਲੰਕਾ ਦੇ ਰੂਮੇਸ਼ ਪਥਿਰਾਗੇ ਨਾਲ ਹੋਵੇਗਾ ।

ਹੋਰ ਕਿਹੜੇ ਕਿਹੜੇ ਖਿਡਾਰੀ ਆਉਣਗੇ ਲੁਸਾਨੇ ਡਾਇਮੰਡ ਲੀਗ ਵਿਚ ਨਜ਼ਰ

2 ਵਾਰ ਦਾ ਓਲੰਪਿਕ ਤਮਗਾ ਜੇਤੂ ਨੀਰਜ ਚੋਪੜਾ (Neeraj Chopra) 21 ਅਗਸਤ ਨੂੰ ਲੁਸਾਨੇ ਡਾਇਮੰਡ ਲੀਗ `ਚ ਰਾਸ਼ਟਰਮੰਡਲ ਚੈਂਪੀਅਨ ਅਤੇ ਇਸ ਸੀਜ਼ਨ `ਚ ਸਭ ਤੋਂ ਅੱਗੇ ਚੱਲ ਰਹੇ ਸ਼੍ਰੀਲੰਕਾ ਦੇ ਰੂਮੇਸ਼ ਪਥਿਰਾਗੇ ਦਾ ਸਾਹਮਣਾ ਕਰੇਗਾ । ਇਸ ਟੂਰਨਾਮੈਂਟ `ਚ ਗਲਾਸਗੋ ਰਾਸ਼ਟਰਮੰਡਲ ਖੇਡਾਂ `ਚ ਹਿੱਸਾ ਲੈ ਚੁੱਕੇ 5 ਖਿਡਾਰੀ ਨਜ਼ਰ ਆਉਣਗੇ । ਗਲਾਸਗੋ `ਚ ਸੀਜ਼ਨ ਦਾ ਸਰਵੋਤਮ ਪ੍ਰਦਰਸ਼ਨ ਕਰਕੇ 85.83 ਮੀਟਰ ਦੀ ਥ੍ਰੋਅ ਸੁੱਟਣ ਵਾਲੇ ਚੋਪੜਾ ਦਾ ਸਾਹਮਣਾ ਓਲੰਪਿਕ ਚੈਂਪੀਅਨ ਪਾਕਿਸਤਾਨ ਦੇ ਅਰਸ਼ਦ ਨਦੀਮ, ਮੌਜੂਦਾ ਵਿਸ਼ਵ ਚੈਂਪੀਅਨ ਤ੍ਰਿਨੀਦਾਦ ਅਤੇ ਟੋਬੈਗੋ ਦੇ ਕੇਸ਼ੋਰਨ ਵਾਲਕਾਟ ਅਤੇ ਸਾਬਕਾ ਵਿਸ਼ਵ ਚੈਂਪੀਅਨ ਗ੍ਰੇਨਾਡਾ ਦੇ ਐਂਡਰਸਨ ਪੀਟਰਸ ਨਾਲ ਹੋਵੇਗਾ ।

ਕੀ ਆਖਿਆ ਆਯੋਜਕ ਨੇ

ਟੋਕੀਓ ਓਲੰਪਿਕ ਚਾਂਦੀ ਤਮਗਾ ਜੇਤੂ ਚੈੱਕ ਗਣਰਾਜ ਦਾ ਯਾਕੂਬ ਵਾਲੇਸ਼, ਜਰਮਨੀ ਦਾ ਜੂਲੀਅਨ ਵੈੱਬਰ, ਸਵਿਟਜ਼ਰਲੈਂਡ ਦਾ ਸਿਮੋਨ ਵੀਲੈਂਡ ਅਤੇ ਅਮਰੀਕਾ ਦਾ ਕੁਰਟਿਸ ਥਾਮਸਨ ਵੀ ਇਸ `ਚ ਨਜ਼ਰ ਆਉਣਗੇ । ਆਯੋਜਕਾਂ ਨੇ ਕਿਹਾ ਕਿ ਪਿਛਲੀਆਂ 4 ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਜਿੱਤ ਚੁੱਕੇ ਜੈਵਲਿਨ ਥ੍ਰੋਅ ਦੇ 5 ਸੁਪਰਸਟਾਰ 21 ਅਗਸਤ ਨੂੰ ਇਸ ਟੂਰਨਾਮੈਂਟ `ਚ ਹਿੱਸਾ ਲੈਣਗੇ । ਸੱਟ ਤੋਂ ਉਭਰਨ ਤੋਂ ਬਾਅਦ ਇਹ ਚੋਪੜਾ ਦਾ ਤੀਜਾ ਟੂਰਨਾਮੈਂਟ ਹੋਵੇਗਾ । ਉਹ ਜੂਨ `ਚ ਦੋਹਾ ਡਾਇਮੰਡ ਲੀਗ `ਚ 85.69 ਮੀਟਰ ਦੀ ਥ੍ਰੋਅ ਨਾਲ ਚੌਥੇ ਸਥਾਨ `ਤੇ ਰਿਹਾ ਸੀ । ਪਥਿਰਾਗੇ ਨੇ ਰਾਸ਼ਟਰਮੰਡਲ ਖੇਡਾਂ (Commonwealth Games) `ਚ 89.75 ਮੀਟਰ ਦੀ ਥ੍ਰੋਅ ਨਾਲ ਪਹਿਲਾ ਸਥਾਨ ਹਾਸਲ ਕੀਤਾ ।

Related Post

Instagram